ਹਰ ਸਾਲ 19 ਤੋਂ 23 ਸਤੰਬਰ ਤੱਕ 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਪੰਜ ਰੋਜ਼ਾ ਆਗਮਨ ਪੁਰਬ ਨੂੰ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਵੱਡੇ ਪੱਧਰ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਫਰੀਦਕੋਟ ਵਿਖੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸਾਲ 19 ਤੋਂ 23 ਸਤੰਬਰ ਤੱਕ 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਪੰਜ ਰੋਜ਼ਾ ਆਗਮਨ ਪੁਰਬ ਨੂੰ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਵੱਡੇ ਪੱਧਰ ਮਨਾਇਆ ਜਾ ਰਿਹਾ ਹੈ। (Baba Farid)
ਬਾਬਾ ਫ਼ਰੀਦ ਆਗਮਨ ਪੁਰਬ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ? ਇਸ ਬਾਰੇ ਇਹ ਤੱਥ ਸਾਹਮਣੇ ਆਏ ਹਨ ਕਿ ਸੇਵਾਦਾਰਾਂ ਨੂੰ ਇਸ ਸਥਾਨ ਦੀ ਸੇਵਾ ਸ਼ੁਰੂ ਕਰਨ ਤੋਂ ਬਾਅਦ ਇੱਕ ਗੱਲ ਹਮੇਸ਼ਾ ਸੋਚਾਂ ਵਿੱਚ ਡੋਬ ਦਿੰਦੀ ਸੀ ਕਿ ਇਸ ਸ਼ਹਿਰ ਵਿੱਚ ਵੱਸਣ ਵਾਲੇ ਲੋਕਾਂ ਨੂੰ ਬਾਬਾ ਫ਼ਰੀਦ ਜੀ ਦੇ ਇਤਿਹਾਸ ਅਤੇ ਉਨ੍ਹਾਂ ਦੀ ਬਾਣੀ ਬਾਰੇ ਕਿਵੇਂ ਜਾਣੂ ਕਰਵਾਇਆ ਜਾਵੇ। ਇਸ ਗੱਲ ਦਾ ਜ਼ਵਾਬ ਕੁਦਰਤ ਵੱਲੋਂ ਪ੍ਰਬੰਧਕਾਂ ਦੇ ਮਨ ਵਿੱਚ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਮਨਾਉਣ ਦੇ ਰੂਪ ਵਿੱਚ ਸਾਹਮਣੇ ਆਇਆ। (Baba Farid)
ਜ਼ਿਕਰਯੋਗ ਹੈ ਕਿ 1969 ਤੋਂ ਪਹਿਲਾਂ ਫਰੀਦਕੋਟ ਦੇ ਇਲਾਕੇ ਜਾਂ ਪੰਜਾਬ ਵਿੱਚ ਬਾਬਾ ਫ਼ਰੀਦ ਜੀ ਦੀ ਯਾਦ ਵਿੱਚ ਨਾ ਹੀ ਕੋਈ ਆਗਮਨ ਪੁਰਬ ਅਤੇ ਨਾ ਹੀ ਕੋਈ ਮੇਲਾ ਮਨਾਇਆ ਜਾਂਦਾ ਸੀ। ਬਾਬਾ ਫ਼ਰੀਦ ਜੀ ਅਤੇ ਫ਼ਰੀਦਕੋਟ ਸ਼ਹਿਰ ਦੇ ਰਜਵਾੜਾਸ਼ਾਹੀ ਇਤਿਹਾਸ ਦੀ ਘੋਖ ਕਰਨ ਤੋਂ ਬਾਅਦ ਇਤਿਹਾਸਕ ਤੱਥਾਂ ਮੁਤਾਬਿਕ 23 ਸਤੰਬਰ ਨੂੰ ਹਰ ਸਾਲ ਬਾਬਾ ਫ਼ਰੀਦ ਜੀ ਦੇ ਇਸ ਸ਼ਹਿਰ ਵਿੱਚ ਆਗਮਨ ਦੀ ਯਾਦ ਵਿੱਚ ਆਗਮਨ ਪੁਰਬ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਗੱਲ 1960-61 ਦੀ ਹੈ ਉਸ ਸਮੇਂ ਜੈਨਟ ਲਿਚਟੀ ਤੇ ਮਾਈਕਲ ਅਲੈਗਜੈਂਡਰ, ਜੋ ਵਿਦੇਸ਼ ਤੋਂ ਭਾਰਤ ਘੁੰਮਣ ਲਈ ਆਏ ਸਨ, ਜਦੋਂ ਉਹ ਪੰਜਾਬ ਵਿੱਚ ਫਰੀਦਕੋਟ ਵਿਖੇ ਆਏ ਤਾਂ ਉਹ ਉਸ ਸਮੇਂ ਇੰਦਰਜੀਤ ਸਿੰਘ ਜੀ ਕੋਲ ਰਹੇ। ਉਨ੍ਹਾਂ ਨੂੰ ਜਦੋਂ ਫਰੀਦਕੋਟ ਰਿਆਸਤ ਦੀਆਂ ਇਤਿਹਾਸਕ ਬਿਲਡਿੰਗਾਂ ਦਿਖਾਈਆਂ ਤਾਂ ਇਸ ਦੌਰਾਨ ਸੈਰ ਕਰਦੇ ਹੋਏ ਉਹ ਬਾਬਾ ਫ਼ਰੀਦ ਜੀ ਦੇ ਸਥਾਨ ਨੂੰ ਵੇਖਣ ਲਈ ਗਏ।
ਇਹ ਵੀ ਪੜ੍ਹੋ : IND Vs AUS 3rd ODI : ਅਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਕਰਨ ਦਾ ਫੈਸਲਾ
ਜਦੋਂ ਵਿਦੇਸ਼ੀ ਸੈਲਾਨੀਆਂ ਨੂੰ ਨਾਲ ਲੈ ਕੇ ਟਿੱਲਾ ਸਾਹਿਬ ਪੁੱਜੇ ਤਾਂ ਵੇਖਿਆ ਕਿ ਸਾਰਾ ਫਰਸ਼ ਕੱਚਾ ਹੈ, ਕੋਈ ਪੱਕੀ ਬਿਲਡਿੰਗ ਨਹੀਂ ਹੈ ਅਤੇ ਉੱਥੇ ਕੁਝ ਕੁੱਤੇ ਅਤੇ ਗਧੇ ਠੰਢੀ ਛਾਂ ਵਿੱਚ ਮੌਜਾਂ ਮਾਣ ਰਹੇ ਸਨ ਚੌਗਿਰਦੇ ਦੀਆਂ ਕੰਧਾਂ ਡਿੱਗੀਆਂ ਹੋਈਆਂ ਸਨ। ਉਸ ਸਮੇਂ ਇਸ ਸਥਾਨ ‘ਤੇ ਇੱਕ ਗੁੰਬਦਨੁਮਾ ਕਮਰੇ ਵਿੱਚ ਬਾਬਾ ਜੀ ਦੇ ਹੱਥ ਛੋਹ ਵਾਲੀ ਮੁਤਬਰਕ ਵਣ ਦੀ ਲੱਕੜ ਤੋਂ ਇਲਾਵਾ ਕੁਝ ਨਹੀਂ ਸੀ ਤੇ ਇਹ ਗੁੰਬਦ ਖਸਤਾ ਹਾਲਤ ਵਿੱਚ ਸੀ।ਜ਼ਿਕਰਯੋਗ ਹੈ ਕਿ ਉਸ ਸਮੇਂ ਟਿੱਲਾ ਬਾਬਾ ਫ਼ਰੀਦ ਜੀ ਦੇ ਸਥਾਨ ‘ਤੇ ਸਾਰੇ ਇਲਾਕੇ ਵਿੱਚ ਹਰ ਰੋਜ਼ 3 ਤੋਂ 4 ਸ਼ਰਧਾਲੂ ਹੀ ਆਉਂਦੇ ਸਨ ਅਤੇ ਨਾ ਹੀ ਇਸ ਇਲਾਕੇ ਵਿੱਚ ਕਿਸੇ ਨੂੰ ਬਾਬਾ ਫਰੀਦ ਜੀ ਦੇ ਇਤਿਹਾਸ ਜਾਂ ਬਾਣੀ ਬਾਰੇ ਕੋਈ ਜਾਣਕਾਰੀ ਸੀ। ਉਸ ਸਮੇਂ ਖਾਲਸਾ ਜੀ ਵੀ ਫ਼ਰੀਦ ਜੀ ਦੇ ਅਤੇ ਫ਼ਰੀਦਕੋਟ ਦੇ ਇਤਿਹਾਸ ਤੋਂ ਜਾਣੂ ਨਹੀਂ ਸਨ। (Baba Farid)
ਇਹ ਵੀ ਪੜ੍ਹੋ : ਖਾਤਿਆਂ ‘ਚ ਆਉਣ ਵਾਲੇ ਨੇ 2000 ਰੁਪਏ, ਪੰਦਰ੍ਹਵੀਂ ਕਿਸ਼ਤ ਲੈਣ ਲਈ ਕਰਨਾ ਹੋਵੇਗਾ ਇਹ ਕੰਮ
ਇਸ ਲਈ ਵਿਦੇਸ਼ ਤੋਂ ਆਏ ਸੈਲਾਨਿਆਂ ਦੇ ਬਹੁਤੇ ਸਵਾਲਾਂ ਦਾ ਜਵਾਬ ਨਾ ਦੇ ਸਕੇ। ਦਰਸ਼ਨ ਕਰਨ ਤੋਂ ਬਾਅਦ ਜਦੋਂ ਵਿਦੇਸ਼ੀ ਸੈਲਾਨੀ ਬਾਹਰ ਆਏ ਤਾਂ ਜੈਨਟ ਲਿਚਟੀ ਅੰਗਰੇਜ਼ੀ ਵਿੱਚ ਕਹਿਣ ਲੱਗੀ, ‘ਤੁਸੀਂ ਤਾਂ ਕਹਿੰਦੇ ਹੋ ਇਸ ਸੰਤ ਨੂੰ ਸਾਰੇ ਲੋਕ ਮੰਨਦੇ ਹਨ, ਪਰ ਮੈਨੂੰ ਲੱਗਦਾ ਹੈ ਕਿ ਇਸ ਨੂੰ ਮੰਨਣ ਵਾਲੇ ਲੋਕ ਇਸ ਇਲਾਕੇ ਵਿੱਚ ਰਹਿੰਦੇ ਹੀ ਨਹੀਂ।’ ਇਹ ਸੁਣਨ ਤੋਂ ਬਾਅਦ ਉਨ੍ਹਾਂ ਦੇ ਨਾਲ ਗਏ ਹੋਏ ਸਾਥੀ ਸ਼ਰਮਸਾਰ ਹੋ ਗਏ ਤੇ ਕੋਈ ਜਵਾਬ ਨਾ ਦੇ ਸਕੇ। ਇਸ ਤੋਂ ਬਾਅਦ ਕੁਦਰਤ ਦੀ ਕਰਨੀ ਕੀ ਹੋਈ ਕਿ 25 ਸਤੰਬਰ 1969 ਨੂੰ ਇਸ ਸਥਾਨ ਦੀ ਸੇਵਾ ਇੰਦਰਜੀਤ ਸਿੰਘ ਖਾਲਸਾ ਨੂੰ ਮਿਲੀ ਅਤੇ ਇਨ੍ਹਾਂ ਦਾ ਸਹਿਯੋਗ ਰਣਜੀਤ ਸਿੰਘ ਵੈਹਣੀਵਾਲ ਨਾਮਵਰ ਐਡਵੋਕੇਟ ਨੇ ਕੀਤਾ।
ਉਸ ਸਮੇਂ ਗੁੰਬਦਨੁਮਾ ਕਮਰਾ, ਜਿਸ ਵਿੱਚ ਵਣ ਦੀ ਪਵਿੱਤਰ ਲੱਕੜ ਅਤੇ ਇੱਕ ਨੁੱਕਰ ਵਿੱਚ ਬਣੇ ਛੋਟੇ ਜਿਹੇ ਕਮਰੇ ਦੀ ਅਲਮਾਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਾਹਿਬ ਸੀ, ਪਰ ਮਰਿਯਾਦਾ ਮੁਤਾਬਿਕ ਕੋਈ ਸੰਭਾਲ ਨਹੀਂ ਸੀ ਹੋ ਰਹੀ ਤੇ ਉਸ ਕਮਰੇ ਦੀ ਹਾਲਤ ਬਹੁਤ ਖਸਤਾ ਸੀ। ਜਿਸ ਤੋਂ ਬਾਅਦ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਸ ਕਮੇਟੀ ਨੂੰ ਰਜਿਸਟਰਡ ਬਾਡੀ ਦੇ ਰੂਪ ਵਿੱਚ ਕਾਨੂੰਨ ਰਾਹੀਂ ਪੱਕਾ ਕੀਤਾ ਤੇ ਸੇਵਾ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : ਮੋਹਾਲੀ ਦੀ ਕੈਮੀਕਲ ਫੈਕਟਰੀ ’ਚ ਲੱਗੀ ਅੱਗ, ਅੱਠ ਲੋਕ ਝੁਲਸੇ
ਹੌਲੀ-ਹੌਲੀ ਇਸ ਪਵਿੱਤਰ ਸਥਾਨ ਦਾ ਸੁੰਦਰ ਰੂਪ ਬਣ ਗਿਆ ਜੋ ਕਿ ਅੱਜ ਸਭ ਦੇ ਸਾਹਮਣੇ ਹੈ। ਇਸ ਤਰ੍ਹਾਂ ਬਾਬਾ ਫ਼ਰੀਦ ਆਗਮਨ ਪੁਰਬ ਦੀ ਸ਼ੁਰੂਆਤ ਹੋਈ ਅਤੇ ਉਸ ਸਮੇਂ ਤੋਂ ਹਰ ਸਾਲ 19 ਤੋਂ 23 ਸਤੰਬਰ ਤੱਕ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਧੂਮ-ਧਾਮ ਨਾਲ ਮਨਾਇਆ ਜਾਣ ਲੱਗਾ। ਇਸ ਆਗਮਨ ਪੁਰਬ ਮੌਕੇ ਨਗਰ ਕੀਰਤਨ ਸਜਾਏ ਜਾਂਦੇ ਹਨ, ਬਾਣੀ ਦਾ ਪਾਠ, ਸ਼ਬਦ ਕੀਰਤਨ, ਖੇਡਾਂ, ਸੂਫੀ ਪ੍ਰੋਗਰਾਮ, ਸੱਭਿਆਚਾਰਕ ਮੇਲੇ, ਟੂਰਨਾਮੈਂਟ, ਲੋਕ ਨਾਚ ਆਦਿ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਵਾਏ ਜਾਂਦੇ ਹਨ।