Mansa News: ਸਕੂਲ ਬੱਸ ਤੇ ਬਰੇਜਾ ਗੱਡੀ ‘ਚ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

Mansa News

Mansa News: ਬਰੇਟਾ (ਕ੍ਰਿਸ਼ਨ ਭੋਲਾ)। ਅੱਜ ਸਵੇਰੇ ਧੁੰਦ ਕਾਰਨ ਸਥਾਨਕ ਨਿੱਜੀ ਸਕੂਲ ਬੱਸ ਅਤੇ ਬਰੇਜਾ ਗੱਡੀ ਵਿੱਚ ਟਕਰਾਅ ਹੋ ਗਿਆ। ਗੱਡੀਆਂ ਦਾ ਤਾਂ ਕਾਫੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਥਾਣਾ ਮੁਖੀ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ ਬੱਸ ਵਿੱਚ ਬੈਠੇ ਬੱਚੇ ਸੁਰੱਖਿਅਤ ਹਨ ਪਰ ਤਕਰੀਬਨ ਸੱਤ ਬੱਚਿਆਂ ਦੇ ਮਾਮੂਲੀ ਝਰੀਟਾਂ ਲੱਗ ਗਈਆਂ ਸਨ ਅਤੇ ਇੱਕ ਬੱਚੇ ਦੇ ਸੱਟ ਵੱਧ ਹੋਣ ਕਰਕੇ ਉਸ ਦਾ ਇਲਾਜ ਮਾਨਸਾ ਕਰਵਾਇਆ ਗਿਆ। ਅਗਲੀ ਕਾਰਵਾਈ ਡਾਕਟਰ ਵੱਲੋਂ ਰੁੱਕਾ ਆਉਣ ਤੇ ਕੀਤੀ ਜਾਵੇਗੀ।

Read Also : Haryana-Punjab Weather: ਪੰਜਾਬ-ਹਰਿਆਣਾ ’ਚ ਇਸ ਦਿਨ ਤੋਂ ਬਦਲੇਗਾ ਮੌਸਮ, ਪੜ੍ਹੋ ਮੌਸਮ ਵਿਭਾਗ ਦੀ ਤਾਜਾ ਭਵਿੱਖਬਾਣੀ