ਘੱਟੋ ਘੱਟ ਤਾਪਮਾਨ ਰਿਹਾ 6 ਡਿਗਰੀ ਸੈਲਸੀਅਸ
ਨਵੀਂ ਦਿੱਲੀ, ਏਜੰਸੀ। ਰਾਸ਼ਟਰੀ ਰਾਜਧਾਨੀ ‘ਚ ਮੰਗਲਵਾਰ ਸਵੇਰੇ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਿਆ ਅਤੇ ਘੱਟੋ ਘੱਟ ਤਾਪਮਾਨ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਮੌਸਮ ਦੇ ਔਸਤ ਤਾਪਮਾਨ ਤੋਂ ਇੱਕ ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਅਨੁਸਾਰ ਸਵੇਰੇ ਅੱਠ ਵਜੇ ਨਮੀ ਦੀ ਮਾਤਰਾ 97 ਫੀਸਦੀ ਆਂਕੀ ਗਈ। ਰਾਜਧਾਨੀ ‘ਚ ਹਵਾ ਪ੍ਰਦੂਸ਼ਣ ‘ਚ ਪਿਛਲੇ ਹਫਤੇ ਦੇ ਮੁਕਾਬਲੇ ਮਾਮੂਲੀ ਸੁਧਾਰ ਹੋਇਆ ਹੈ। ਅੱਜ ਸਵੇਰੇ ਅੱਠ ਵਜੇ ਹਵਾ ਪ੍ਰਦੂਸ਼ਣ ਸੂਚਕਾਂਕ 213 ਦਰਜ ਕੀਤਾ ਗਿਆ, ਜੋ ਖਰਾਬ ਦੀ ਸ੍ਰੇਣੀ ‘ਚ ਆਉਂਦਾ ਹੈ।
ਮੌਸਮ ਵਿਭਾਗ ਅਨੁਸਾਰ ਰਾਜਧਾਨੀ ‘ਚ ਸਵੇਰੇ ਹਲਕਾ ਕੋਹਰਾ ਛਾਇਆ ਰਿਹਾ ਪਰ ਦਿਨ ‘ਚ ਆਸਮਾਨ ਸਾਫ ਰਹਿਣ ਦਾ ਅਨੁਮਾਨ ਹੈ। ਜ਼ਿਆਦਾਤਰ ਤਾਪਮਾਨ 19 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦਾ ਅਨੁਮਾਨ ਹ। ਰਾਸ਼ਟਰੀ ਰਾਜਧਾਨੀ ‘ਚ ਸੋਮਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 19.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਇਸ ਮੌਸਮ ਦੇ ਔਸਤ ਤਾਪਮਾਨ ਤੋਂ ਇੱਕ ਡਿਗਰੀ ਘੱਟ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ