Haryana Election Result: ਹਰਿਆਣਾ ਚੋਣਾਂ ਜਿੱਤਣ ਤੋਂ ਬਾਅਦ ਕਾਰਜਕਾਰੀ ਮੁੱਖ ਮੰਤਰੀ ਸੈਣੀ ਨੇ ਸੂਬੇ ਦੀ ਜਨਤਾ ਨਾਲ ਕੀਤਾ ਇਹ ਵਾਅਦਾ

Haryana Election Result
Haryana Election Result: ਹਰਿਆਣਾ ਚੋਣਾਂ ਜਿੱਤਣ ਤੋਂ ਬਾਅਦ ਕਾਰਜਕਾਰੀ ਮੁੱਖ ਮੰਤਰੀ ਸੈਣੀ ਨੇ ਸੂਬੇ ਦੀ ਜਨਤਾ ਨਾਲ ਕੀਤਾ ਇਹ ਵਾਅਦਾ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana Election Result: ਹਰਿਆਣਾ ਦੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰ ਜਿੱਤ ਦਿਵਾਉਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਪਾਰਟੀ ਨੂੰ 90 ਮੈਂਬਰੀ ਵਿਧਾਨ ਸਭਾ ’ਚ 48 ਸੀਟਾਂ ਮਿਲੀਆਂ ਹਨ, ਜੋ ਸਪੱਸ਼ਟ ਬਹੁਮਤ ਤੋਂ ਤਿੰਨ ਵੱਧ ਹਨ। ਸੈਣੀ ਨੇ ਦੇਰ ਸ਼ਾਮ ਇੱਕ ਲੰਮਾ ਟਵੀਟ ਕੀਤਾ। ਉਨ੍ਹਾਂ ਲਿਖਿਆ, ‘ਹਰਿਆਣਾ ਦੇ ਸਾਰੇ ਦੇਵਤਾ ਵਰਗੇ ਲੋਕਾਂ ਤੇ ਵਰਕਰਾਂ ਨੂੰ ਸਲਾਮ। ਸਾਡੇ ਹਰਿਆਣਾ ਦੇ ਲੋਕ ਬਹੁਤ ਸਿਆਣੇ ਹਨ ਤੇ ਸਾਡਾ ਲੋਕਤੰਤਰ ਵੀ ਓਨਾ ਹੀ ਪਰਿਪੱਕ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਵਰਕਰਾਂ ਦੀ ਸਖਤ ਮਿਹਨਤ ’ਤੇ ਵਿਸ਼ਵਾਸ਼ ਪ੍ਰਗਟ ਕਰਦੇ ਹੋਏ। Haryana Election Result

Read This : IMD Alert: ਮਾਨਸੂਨ ਦੀ ਵਾਪਸੀ ’ਤੇ ਹੀ ਸਰਗਰਮ ਹੋਇਆ ਵੈਸਟਰਨ ਡਿਸਟਰਬੈਂਸ, ਜਾਣੋ ਕਿੱਥੇ ਪਵੇਗਾ ਮੀਂਹ ਤੇ ਕਿੱਧਰ ਡਿੱਗੇਗ…

ਸਾਡੇ 2 ਕਰੋੜ 80 ਲੱਖ ਪਰਿਵਾਰਕ ਮੈਂਬਰਾਂ ਨੇ ਤੀਜੀ ਵਾਰ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਾਈ ਹੈ। ਮੈਂ ਨਿਮਰਤਾ ਨਾਲ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ। ਰਾਜਨੀਤੀ ਸਾਡੇ ਲਈ ਸੇਵਾ ਦਾ ਮਾਧਿਅਮ ਹੈ। ਮੈਂ ਸਾਰੇ ਹਰਿਆਣਾ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸੇਵਕ ਵਜੋਂ ਤੁਹਾਡੀ ਸੇਵਾ ’ਚ ਹਾਜਰ ਰਹਾਂਗਾ। ਜਨਤਾ ਦਾ ਭਰੋਸਾ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ ਤੇ ਅਸੀਂ ਇਸ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗੇ। ਅਸੀਂ ਆਪਣੇ ਹਰਿਆਣਾ ਨੂੰ ਸਿਹਤਮੰਦ, ਖੁਸ਼ਹਾਲ ਤੇ ਵਿਕਸਤ ਬਣਾਉਣ ਲਈ ਹਮੇਸ਼ਾ ਇਸ ਸੰਕਲਪ ਨਾਲ ਯਤਨਸ਼ੀਲ ਰਹਾਂਗੇ। ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਦੇ ਪਿਆਰ, ਸਨੇਹ, ਸਮਰਥਨ ਤੇ ਅਸੀਸਾਂ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ। Haryana Election Result

LEAVE A REPLY

Please enter your comment!
Please enter your name here