ਔਰਤਾਂ ਨੂੰ ਹਜ਼ਾਰ ਨਹੀਂ, 1100 ਰੁਪਏ ਦੇਵਾਂਗੇ ਛੇਤੀ : ਭਗਵੰਤ ਮਾਨ

Punjab News
ਔਰਤਾਂ ਨੂੰ ਹਜ਼ਾਰ ਨਹੀਂ, 1100 ਰੁਪਏ ਦੇਵਾਂਗੇ : ਭਗਵੰਤ ਮਾਨ

ਆਨੰਦਪੁਰ ਸਾਹਿਬ ‘ਚ CM ਮਾਨ ਦਾ ਰੋਡ ਸ਼ੋਅ / Punjab News

ਸ੍ਰੀ ਅਨੰਦਪੁਰ ਸਾਹਿਬ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ‘ਚ ਨੰਗਲ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ। ਮੁੱਖ ਮੰਤਰੀ ਮਾਨ ਨੇ ਇਸ ਮੌਕੇ ਆਖਿਆ ਕਿ ਨੰਗਲ ਵਾਲਿਆਂ ਨੇ ਹੱਦੋਂ ਵੱਧ ਪਿਆਰ ਦੇ ਕੇ ਦਿਲ ਖੁਸ਼ ਕਰ ਦਿੱਤਾ, ਜਿੱਥੇ ਵੀ ਜਾ ਰਹੇ ਹਾਂ। ਹਰ ਪਾਸੇ ਲੋਕਾਂ ਦਾ ਉਤਸ਼ਾਹ ਅਤੇ ਜਨੂੰਨ ਦੱਸ ਰਿਹਾ ਹੈ ਕਿ ਇਸ ਵਾਰ ਪੰਜਾਬੀ 13-0 ਕਰਕੇ ਛੱਡਣਗੇ। ਮੈ ਇਹ ਵੋਟਾਂ ਆਪਣੇ ਲਈ ਨਹੀਂ ਮੰਗਣ ਆਇਆ ਇਹ ਤੁਹਾਡੇ ਬੱਚਿਆਂ ਲਈ ਵੋਟਾਂ ਮੰਗਣ ਆਇਆ ਹਾਂ। Punjab News

ਇਹ ਵੀ ਪੜ੍ਹੋ: ਮਾਝੇ ਦੀ ਖ਼ਬਰ, ‘ਬਿੱਟੂ’ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਆਖਿਆ ਕਿ ਹੁਣ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਨਹੀਂ 1100 ਰੁਪਏ ਦਿੱਤੇ ਜਾਣਗੇ। ਜਿਸ ਦਾ ਖਾਕਾ ਪੂਰਾ ਤਿਆਰ ਕਰ ਲਿਆ ਗਿਆ ਹੈ। ਛੇਤੀ ਹੀ ਇਹ ਗਾਰੰਟੀ ਵੀ ਪੂਰੀ ਕੀਤੀ ਜਾਵੇਗਾ। ਜੇਕਰ ਇੱਕ ਵਾਰੀ ਖਾਤੇ ’ਚ ਪੈਸੇ ਆ ਗਏ ਉਹ ਫਿਰ ਆਉਂਦੇ ਹੀ ਰਹਿਣਗੇ। ਮੁੱਖ ਮੰਤਰੀ ਮਾਨ ਨੇ ਆਖਿਆ ਪੰਜਾਬ ’ਚ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ। ਸੂਬੇ ’ਚ 43 ਹਜ਼ਾਰ ਨੌਕਰੀਆਂ ਦਿੱਤੀਆ। ਹੁਣ ਗਰੀਬਾਂ ਨੂੰ ਪੁਰਾਣੀ ਕਣਕ ਨਹੀਂ ਸਗੋਂ ਨਵੀਂ ਕਣਕ ਮਿਲੇਗੀ। ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਪੱਧਰ ਉੱਚਾ ਕੀਤਾ ਗਿਆ। ਉਨ੍ਹਾਂ ਕਿਹਾ ਕਿਸਾਨਾਂ ਨੂੰ 8 ਘੰਟੇ ਨਹੀਂ 12 ਘੰਟੇ ਬਿਜਲੀ ਮਿਲੇਗੀ ਉਹ ਵੀ ਬਿਨਾ ਕੱਟ ਤੋਂ। Punjab News