ਮਾਨ ਬੋਲੇ, ਦਿੱਲੀ ਦੇ ਸੀਐੱਮ ਹੁਣ ਠੀਕ ਹਨ
- ਰੋਜ਼ਾਨਾ ਹੋ ਰਿਹਾ ਹੈ ਚੈਕਅੱਪ | Arvind Kejriwal
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਤਿਹਾੜ ਜ਼ੇਲ੍ਹ ’ਚ ਬੰਦ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਕਾਰ ਅੱਜ (ਮੰਗਲਵਾਰ) ਨੂੰ ਦੂਜੀ ਵਾਰ ਮੁਲਾਕਾਤ ਹੋਈ ਹੈ। ਕੇਜਰੀਵਾਲ ਨਾਲ ਮੁਲਾਕਾਤ ਕਰਦੇ ਹੋਏ ਸੀਐੱਮ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਗੁਜਰਾਤ ਤੇ ਅਸਮ ਦੌਰੇ ਬਾਰੇ ਸਬੰਧੀ ਕੇਜਰੀਵਾਲ ਨੂੰ ਦੱਸਿਆ ਹੈ। ਉਨ੍ਹਾਂ ਨੇ ਮੈਨੂੰ ਕਿਹਾ ਕਿ ਦਿੱਲੀ ਵੀ ਆਉਣਾ ਅਤੇ ਦਿੱਲੀ ਦੇ ਪ੍ਰਚਾਰਕਾਂ ਨੂੰ ਪੰਜਾਬ ਲੈ ਕੇ ਜਾਣਾ। ਨਾਲ ਹੀ ਆਈਐੱਨਡੀਆਈਏ ਗਠਜੋੜ ਦੇ ਪ੍ਰਚਾਰ ਲਈ ਜਿੱਥੇ ਵੀ ਬੁਲਾਇਆ ਜਾਵੇ। (Arvind Kejriwal)
ਪਵਿੱਤਰ MSG ਭੰਡਾਰਾ : ਇੱਥੇ ਦਿਖਾਈ ਦਿੰਦੀ ਹੈ ਸੇਵਾ ਤੇ ਸੱਭਿਆਚਾਰ ਦੀ ਅਨੋਖੀ ਝਲਕ
ਉੱਥੇ ਤੁਸੀਂ ਜਾਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਹੈ ਅਤੇ ਇੰਸੁਲੀਨ ਮਿਲ ਰਿਹਾ ਹੈ। ਰੋਜ਼ਾਨਾ ਚੈਕਅੱਪ ਵੀ ਕੀਤਾ ਜਾ ਰਿਹਾ ਹੈ। ਸੀਐੱਮ ਮਾਨ ਨੇ ਦੱਸਿਆ ਕਿ ਇਸ ਵਾਰ ਵੀ ਸ਼ੀਸ਼ੇ ਤੇ ਫੋਨ ਜਰੀਏ ਹੀ ਮੁਲਾਕਾਤ ਹੋਈ ਹੈ। ਮੁਲਾਕਾਤ ’ਚ ਉਨ੍ਹਾਂ ਨੇ ਪੂਰੇ ਦੇਸ਼ ਦਾ ਹਾਲ-ਚਾਲ ਉਨ੍ਹਾਂ ਨੂੰ ਦੱਸਿਆ ਹੈ। ਸੀਐੱਮ ਮਾਨ ਤੇ ਕੇਜਰੀਵਾਲ ਵਿਚਕਾਰ ਇਹ ਮੁਲਾਕਾਤ ਕਾਫੀ ਅਹਿਮ ਰਹੀ ਹੈ, ਕਿਊਂਕਿ ਠੀਕ 25 ਦਿਨਾਂ ਬਾਅਦ ਦਿੱਲੀ ਅਤੇ ਇੱਕ ਮਹੀਨੇ ਬਾਅਦ ਪੰਜਾਬ ’ਚ ਲੋਕ ਸਭਾ ਚੋਣਾਂ ਹੋਣੀਆਂ ਹਨ। ਦੋਵਾਂ ਹੀ ਸੂਬਿਆਂ ’ਚ ‘ਆਪ’ ਦੀ ਸਰਕਾਰ ਹੈ। (Arvind Kejriwal)
ਬੇਟੀ ਤੇ ਕਿਸਾਨਾਂ ਵਾਰੇ ਪੁੱਛਿਆ ਕੇਜਰੀਵਾਲ ਨੇ ਹਾਲ | Arvind Kejriwal
ਸੀਐੱਮ ਮਾਨ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪਰਿਵਾਰ ਨੂੰ ਲੈ ਕੇ ਗੱਲਬਾਤ ਹੋਈ। ਸੀਐੱਮ ਮਾਨ ਦੀ ਬੇਟੀ ਨਿਯਮਿਤ ਕੌਰ ਇੱਕ ਮਹੀਨੇ ਦੀ ਹੋ ਗਈ ਹੈ, ਉਸ ਵਾਰੇ ਉਨ੍ਹਾਂ ਨੇ ਮੇਰੇ ਤੋਂ ਪੁੱਛਿਆ। ਫਿਰ ਮੰਡੀਆਂ ’ਚ ਹੋ ਰਹੀ ਕਣਕ ਦੀ ਖਰੀਦ ਵਾਰੇ ਜਾਣਕਾਰੀ ਲਈ। ਮੈਂ ਉਨ੍ਹਾਂ ਨੂੰ ਦੱਸਿਆ ਕਿ 130 ਲੱਖ ਮੀਟ੍ਰਿਕ ਟਨ ਕਣਕ ਪੈਦਾ ਕਰਕੇ ਸੈਂਟ੍ਰਲ ਪੂਲ ’ਚ ਦੇ ਰਹੇ ਹਾਂ। ਭੁਗਤਾਨ ਵੀ ਉਹ ਹੀ ਦਿਨ ਕੀਤਾ ਜਾ ਰਿਹਾ ਹੈ। ਨਾਲ ਹੀ ਚਾਰ ਦਿਨਾਂ ’ਚ ਕਣਕ ਦਾ ਕੰਮ ਠੀਕ ਹੋ ਜਾਵੇਗਾ। ਪੰਜਾਬ ’ਚ ਸਰਕਾਰੀ ਸਕੂਲਾਂ ਦੇ 118 ਵਿਦਿਆਰਥੀਆਂ ਨੇ ਜੇਈ ਮੇਨ ਦੀ ਪ੍ਰੀਖਿਆ ਪਾਸ ਕਰ ਲਈ ਹੈ। ਕੇਜਰੀਵਾਲ ਨੇ ਕਿਹਾ ਕਿ ਮੇਰੀ ਚਿੰਤਾ ਨਾ ਕਰੋ, ਤਾਨਾਸ਼ਾਹੀ ਅਤੇ ਲੋਕਤੰਤਰ ਲਈ ਵੋਟ ਪਾਓ। (Arvind Kejriwal)