ਸਾਡੇ ਨਾਲ ਸ਼ਾਮਲ

Follow us

18.9 C
Chandigarh
Thursday, February 19, 2026
More
    Home Breaking News Bhagwant Mann...

    Bhagwant Mann Health Update: ਸੀਐਮ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਅੱਜ ਲੁਧਿਆਣਾ ਜਾਣਗੇ

    Bhagwant Mann Health Update
    Bhagwant Mann Health Update: ਸੀਐਮ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਅੱਜ ਲੁਧਿਆਣਾ ਜਾਣਗੇ

    ਚੰਡੀਗੜ੍ਹ ਵਿਖੇ ਰਿਹਾਇਸ਼ ਲਈ ਰਵਾਨਾ | Bhagwant Mann Health Update

    Bhagwant Mann Health Update: ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹੁਣ ਉਹ ਮੁੱਖ ਮੰਤਰੀ ਰਿਹਾਇਸ਼ ਵਾਪਸ ਚਲੇ ਗਏ ਹਨ। ਉਹ ਹੁਣ ਪੂਰੀ ਤਰ੍ਹਾਂ ਠੀਕ ਹਨ। ਉਹ ਅੱਜ ਲੁਧਿਆਣਾ ’ਚ ਕਿਲਾ ਰਾਏਪੁਰ ਖੇਡਾਂ ’ਚ ਸ਼ਿਰਕਤ ਕਰਨਗੇ। ਖੇਡਾਂ ਅੱਜ ਖਤਮ ਹੋ ਰਹੀਆਂ ਹਨ। ਸੀਐਮ ਦੀ ਸਿਹਤ ਵਿਗੜਨ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।

    ਇਹ ਖਬਰ ਵੀ ਪੜ੍ਹੋ : Punjab Secretariat Bomb Threat: ਪੰਜਾਬ CM ਦਫ਼ਤਰ ਤੇ ਚੰਡੀਗੜ੍ਹ ਅਦਾਲਤ ਨੂੰ ਉਡਾਉਣ ਦੀ ਧਮਕੀ

    ਸੰਗਰੂਰ ’ਚ ਵਿਗੜੀ ਸੀ ਮੁੱਖ ਮੰਤਰੀ ਦੀ ਸਿਹਤ

    15 ਫਰਵਰੀ ਨੂੰ ਸ਼ਿਵਰਾਤਰੀ ਵਾਲੇ ਦਿਨ ਦੁਪਹਿਰ ਵੇਲੇ ਮੁੱਖ ਮੰਤਰੀ ਸੰਗਰੂਰ ਦੇ ਧੂਰੀ ਸਥਿਤ ਸ਼੍ਰੀ ਰੰਕੇਸ਼ਵਰ ਮਹਾਦੇਵ ਸ਼ਿਵ ਮੰਦਰ ’ਚ ਪੂਜਾ ਅਰਚਨਾ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨਾਲ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵੀ ਮੌਜ਼ੂਦ ਸਨ। ਤਿੰਨਾਂ ਨੇਤਾਵਾਂ ਨੇ ਮੰਦਰ ’ਚ ਪੂਜਾ ਤੇ ਹਵਨ ਯੱਗ ਕੀਤਾ। ਇਸ ਤੋਂ ਬਾਅਦ ਸੀਐਮ ਦੀ ਸਿਹਤ ਵਿਗੜ ਗਈ।

    ਮੁੱਖ ਮੰਤਰੀ ਦਾ ਸੰਗਰੂਰ ਤੋਂ ਬਾਅਦ ਫਾਜ਼ਿਲਕਾ ਦਾ ਦੌਰਾ ਸੀ, ਜੋ ਹੁਣ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਉਹ 16 ਫਰਵਰੀ ਨੂੰ ਮੋਗਾ ਰੈਲੀ ’ਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਉਸ ਦੀ ਸਿਹਤ ਫਿਰ ਵਿਗੜ ਗਈ। ਜਿਸ ਤੋਂ ਬਾਅਦ ਉਸ ਨੂੰ ਉਸੇ ਦਿਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। Bhagwant Mann Health Update