ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਸੀਐਮ ਭਗਵੰਤ ਮਾ...

    ਸੀਐਮ ਭਗਵੰਤ ਮਾਨ ਦੇ ਵਿਆਹ ਦੀਆਂ ਪਿਛਲੇ 4 ਦਿਨਾਂ ਤੋਂ ਚੱਲ ਰਹੀ ਐ ਤਿਆਰੀ, ਵੱਡੇ ਕੈਟਰਰ ਨੂੰ ਦਿੱਤੀ ਗਈ ਡਿਊਟੀ

    cm maan

    ਭਗਵੰਤ ਮਾਨ ਕੱਲ੍ਹ ਕਰਨਗੇ ਦੂਜਾ ਵਿਆਹ, ਸਿਰਫ਼ 25 ਦੇ ਕਰੀਬ ਸ਼ਾਮਲ ਹੋਣਗੇ ਮਹਿਮਾਨ

    • ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਸੋਦੀਆ ਆਉਣਗੇ ਪਰਿਵਾਰ ਨਾਲ

    (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣਾ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਭਗਵੰਤ ਮਾਨ (Bhagwant Mann Wedding) ਵੱਲੋਂ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ਵਿੱਚ ਹੀ ਇਹ ਵਿਆਹ ਦਾ ਸਮਾਗਮ ਰੱਖਿਆ ਗਿਆ ਹੈ ਅਤੇ ਇਸ ਵਿੱਚ ਸਿਰਫ਼ 25 ਦੇ ਕਰੀਬ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ। 48 ਸਾਲਾਂ ਭਗਵੰਤ ਮਾਨ ਵੱਲੋਂ 7 ਸਾਲ ਪਹਿਲਾਂ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੂੰ ਤਲਾਕ ਦਿੰਦੇ ਹੋਏ ਵੱਖ ਹੋ ਗਏ ਸਨ। ਹਾਲਾਂਕਿ ਭਗਵੰਤ ਮਾਨ ਅੱਜ ਵੀ ਆਪਣੇ ਪੁੱਤਰ ਅਤੇ ਪੁੱਤਰੀ ਦੇ ਸੰਪਰਕ ਵਿੱਚ ਹਨ ਅਤੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਭਗਵੰਤ ਮਾਨ ਦੇ ਪੁੱਤਰ ਅਤੇ ਪੁੱਤਰੀ ਸਪੈਸ਼ਲ ਤੌਰ ’ਤੇ ਅਮੇਰੀਕਾ ਤੋਂ ਪੰਜਾਬ ਆਏ ਸਨ ਪਰ ਹੁਣ ਭਗਵੰਤ ਮਾਨ ਆਪਣੇ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

    ਡਾ. ਗੁਰਪ੍ਰੀਤ ਕੌਰ ਹਰਿਆਣਾ ਦੀ ਰਹਿਣ ਵਾਲੀ

    ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਡਾ. ਗੁਰਪ੍ਰੀਤ ਕੌਰ ਹਰਿਆਣਾ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਰਾਜਪੁਰਾ ਵਿਖੇ ਰਹਿ ਰਹੀ ਸੀ। ਡਾ. ਗੁਰਪ੍ਰੀਤ ਕੌਰ ਸਾਲ 2019 ਦੇ ਦੌਰਾਨ ਭਗਵੰਤ ਮਾਨ ਦੇ ਸੰਪਰਕ ਵਿੱਚ ਆਏ ਸਨ ਅਤੇ ਉਸ ਤੋਂ ਬਾਅਦ ਭਗਵੰਤ ਮਾਨ ਦੇ ਕਾਫ਼ੀ ਜਿਆਦਾ ਸਮਾਗਮ ਵਿੱਚ ਡਾ. ਗੁਰਪ੍ਰੀਤ ਕੌਰ ਦਿਖਾਈ ਦਿੰਦੇ ਰਹੇ ਹਨ। ਡਾ. ਗੁਰਪ੍ਰੀਤ ਕੌਰ ਦੀ ਭਗਵੰਤ ਮਾਨ ਦੀ ਮਾਤਾ ਅਤੇ ਭੈਣ ਨਾਲ ਵੀ ਕਾਫ਼ੀ ਜਿਆਦਾ ਮੇਲ ਮਿਲਾਪ ਹੋ ਗਿਆ ਸੀ ਅਤੇ ਡਾ. ਗੁਰਪ੍ਰੀਤ ਕੌਰ ਜ਼ਿਆਦਾਤਰ ਭਗਵੰਤ ਮਾਨ ਦੀ ਭੈਣ ਨਾਲ ਵੀ ਦਿਖਾਈ ਦਿੰਦੀ ਰਹੀ ਹੈ।

    gurpreet kaur

    ਇਸੇ ਸਾਲ ਹੋਏ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਡਾ. ਗੁਰਪ੍ਰੀਤ ਕੌਰ ਵੱਲੋਂ ਹਾਜ਼ਰੀ ਲਗਾਈ ਗਈ ਸੀ। ਡਾ. ਗੁਰਪ੍ਰੀਤ ਕੌਰ ਦੀ ਪਰਿਵਾਰ ਨਾਲ ਨੇੜਤਾ ਦੇਖਦੇ ਹੋਏ ਭਗਵੰਤ ਮਾਨ ਦੀ ਮਾਤਾ ਵਲੋਂ ਹੀ ਇਸ ਰਿਸ਼ਤੇ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਭਗਵੰਤ ਮਾਨ ਵਲੋਂ ਹਾਮੀ ਭਰਨ ਤੋਂ ਬਾਅਦ ਵਿਆਹ ਕਰਨ ਦੀ ਤਿਆਰੀ ਕੀਤੀ ਗਈ। ਵੀਰਵਾਰ ਨੂੰ ਇੱਕ ਸਾਦੇ ਸਮਾਗਮ ਦਰਮਿਆਨ ਭਗਵੰਤ ਮਾਨ ਵਲੋਂ ਆਪਣੀ ਰਿਹਾਇਸ਼ ਵਿੱਚ ਹੀ ਵਿਆਹ ਦਾ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਸੋਦੀਆ ਦੇ ਨਾਲ ਉਨਾਂ ਦੇ ਪਰਿਵਾਰਕ ਮੈਂਬਰ ਆ ਰਹੇ ਹਨ।

    gurpreet kauro

    ਪਿਛਲੇ 4 ਦਿਨਾਂ ਤੋਂ ਚੱਲ ਰਹੀ ਐ ਤਿਆਰੀ, ਵੱਡੇ ਕੈਟਰਰ ਨੂੰ ਦਿੱਤੀ ਗਈ ਡਿਊਟੀ

    ਚੰਡੀਗੜ੍ਹ ਵਿਖੇ ਸਥਿਤ ਮੁੱਖ ਮੰਤਰੀ ਰਿਹਾਇਸ਼ ਵਿੱਚ ਤਿਆਰੀ ਦਾ ਜਿੰਮਾ ਫੌਰ ਸੀਜ਼ਨ ਕੈਟਰਿੰਗ ਸਰਵਿਸ ਨੂੰ ਦਿੱਤਾ ਗਿਆ ਹੈ। ਫੌਰ ਸੀਜ਼ਨ ਕੈਟਰਿੰਗ ਸਰਵਿਸ ਹਮੇਸ਼ਾ ਹੀ ਵੀਵੀਆਈਪੀ ਲੋਕਾਂ ਦੀ ਪਹਿਲੀ ਪਸੰਦ ਰਿਹਾ ਹੈ ਅਤੇ ਪਿਛਲੇ 4 ਦਿਨ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਪਰ ਕਿਸੇ ਨੂੰ ਵੀ ਇਸ ਦੀ ਖ਼ਬਰ ਨਹੀਂ ਲੱਗਣ ਦਿੱਤੀ ਗਈ। ਭਗਵੰਤ ਮਾਨ ਦੀ ਰਿਹਾਇਸ਼ ਵਿੱਚ ਵਾਟਰ ਪਰੂਫ਼ ਟੈਂਟ ਲਗਾਉਣ ਦੇ ਨਾਲ ਹੀ ਹੋਰ ਤਿਆਰੀਆਂ ਪਿਛਲੇ 3-4 ਦਿਨਾਂ ਤੋਂ ਚਲ ਰਹੀਆਂ ਸਨ ਅਤੇ ਬੁੱਧਵਾਰ ਨੂੰ ਹੀ ਖ਼ਬਰ ਬਾਹਰ ਆਈ ਕਿ ਮੁੱਖ ਮੰਤਰੀ ਵੀਰਵਾਰ ਨੂੰ ਵਿਆਹ ਕਰਵਾਉਣ ਜਾ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here