ਭੀਮ ‘ਰਾਜਸਥਾਨ’ (ਸੁਖਜੀਤ ਮਾਨ) l ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ ਸੰਗਤ ਵੱਲੋਂ ਰਾਜਸਥਾਨ ਵਿੱਚ ਚਲਾਏ ਗਏ ਸਫਾਈ ਅਭਿਆਨ ਤਹਿਤ ਰਾਸਮਦ ਜ਼ਿਲ੍ਹੇ ਵਿੱਚ ਪੈਂਦੀ ਤਹਿਸੀਲ ਭੀਮ ਵਿੱਚ ਸਫਾਈ ਦੀ ਸ਼ੁਰੂਆਤ ਸਥਾਨਕ ਥਾਣਾ ਇੰਚਾਰਜ਼ ਸੰਗੀਤਾ ਵਣਜਾਰਾ ਵੱਲੋਂ ਕਰਵਾਈ ਗਈl ਉਹਨਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀl ਉਹਨਾਂ ਕਿਹਾ ਕਿ ਭੀਮ ਵਾਸੀਆਂ ਨੂੰ ਵੀ ਇਸ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਸਫਾਈ ਰੱਖਣ ਦੀ ਆਦਤ ਪਾਉਣੀ ਚਾਹੀਂਦੀ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇl ਸਾਧ ਸੰਗਤ ਵੱਲੋਂ ਇਸ ਸਫਾਈ ਮੁਹਿੰਮ ਪ੍ਰਤੀ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਜੋ ਪੂਰੇ ਤਨ-ਮਨ ਨਾਲ ਸਫਾਈ ਵਿੱਚ ਜੁਟੇ ਹੋਏ ਹਨl














