ਜੈਪੁਰ ਦੀ ਮੇਅਰ ਨੇ ਕੀਤੀ ਸਫ਼ਾਈ ਅਭਿਆਨ ਦੀ ਸ਼ਲਾਘਾ

ਜੈਪੁਰ (ਸੱਚ ਕਹੂੰ ਨਿਊਜ)। ਸਫ਼ਾਈ ਮਹਾਂ ਅਭਿਆਨ ਦੌਰਾਨ ਪੂਜਨੀਕ ਗੁਰੂ ਜੀ ਨਾਲ ਆਨਲਾਈਨ ਮਾਧਿਅਮ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਗੱਲਬਾਤ ਕਰਦਿਆਂ ਜੈਪੁਰ ਦੀ ਮੇਅਰ ਸੌਮਿਆ ਗੁੱਜਰ ਨੇ ਕਿਹਾ ਕਿ ਆਪ ਜੀ ਦੀ ਅਗਵਾਈ ਵਿੱਚ ਸਾਧ-ਸੰਗਤ ਬਹੁਤ ਜੋ ਸਫ਼ਾਈ ਮਹਾਂ ਅਭਿਆਨ ਚਲਾ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।

Cleanliness Campaign

ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਹਿਣਾ ਚਾਹੁੰਦੀ ਹਾਂ ਜਿਸ ਨਾਲ ਗੁਲਾਬੀ ਨਗਰ ਸਾਫ਼-ਸੁਥਰਾ ਹੋ ਰਿਹਾ ਹੈ। ਸਾਰੇ ਧਰਮਾਂ ਦੇ ਸ਼ਰਧਾਲੂ ਜੇਕਰ ਸਫ਼ਾਈ ਰੱਖਣ ਲੱਗ ਜਾਣ ਤਾਂ ਦੇਸ਼ ਸਾਫ਼-ਸੁਥਰਾ ਹੋ ਜਾਵੇਗਾ। ਇਹ ਸਫ਼ਾਈ ਦਾ ਕੰਮ ਮਹਾਂ ਯੱਗ ਹੈ। ਜੈਪੁਰ ਦੀ ਜਨਤਾ ਨੂੰ ਜਾਗਰੂਕ ਕਰਨ ਲਈ ਇਹ ਸਫ਼ਾਈ ਅਭਿਆਨ ਕੰਮ ਆਵੇਗਾ। ਜੈਪੁਰ ਦੇ ਲੋਕ ਅੱਜ ਵਾਅਦਾ ਕਰਨਗੇ ਕਿ ਕੂੜਾ ਗਲੀਆਂ ਵਿੱਚ ਨਹੀਂ ਸੁੱਟਾਂਗੇ। ਜਿਵੇਂ ਹੀ ਡੇਰਾ ਸ਼ਰਧਾਲੂਆਂ ਨੇ ਸਫ਼ਾਈ ਦੀ ਆਗਿਆ ਮੰਗੀ ਤੇ ਪ੍ਰਸ਼ਾਸਨ ਨੇ ਤੁਰੰਤ ਹਾਂ ਕਰ ਦਿੱਤੀ। (Cleanliness Campaign)

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਦੇਸ਼ ਨੂੰ ਸਾਫ਼-ਸੁਥਰਾ ਰੱਖਣ ਲਈ ਦੇਸ਼ ਦੇ ਰਾਜਾ ਵੀ ਅਭਿਆਨ ਚਲਾ ਰਹੇ ਹਨ। ਇਸ ਵਿੱਚ ਧੀਆਂ ਵੀ ਵਧ-ਚੜ੍ਹ ਕੇ ਕੰਮ ਕਰ ਰਹੀਆਂ ਹਨ। ਇਸ ਲਈ ਸਫ਼ਾਈ ਅਭਿਆਨ ਨਾਲ ਰਾਜਸਥਾਨ ਨੂੰ ਸ਼ੁੱਧਤਾ ਦੀ ਸਫ਼ਾਈ ਦਾ ਤੋਹਫ਼ਾ ਮਿਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।