Rivers: ਯਮਨਾ ਨਦੀ ਦਾ ਪ੍ਰਦੂਸ਼ਣ ਦਿੱਲੀ ਚੋਣਾਂ ’ਚ ਮੁੱਦਾ ਬਣਿਆ ਰਿਹਾ ਇਧਰ ਪੰਜਾਬ ’ਚ ਬੁੱਢਾ ਦਰਿਆ ਦਾ ਪ੍ਰਦੂਸ਼ਣ ਵੀ ਵੱਡੇ ਮਸਲੇ ਦੇ ਰੂਪ ’ਚ ਸਾਹਮਣੇ ਆਇਆ ਚੰਗੀ ਗੱਲ ਹੈ ਕਿ ਦੋਵਾਂ ਕੁਦਰਤੀ ਜਲ ਸਰੋਤਾਂ ਦੀ ਸਫਾਈ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਚੁਣਾਵੀ ਬਿਆਨਬਾਜ਼ੀ ’ਚ ਇੱਕ ਦੂਜੀ ਪਾਰਟੀ ਖਿਲਾਫ਼ ਕਾਫੀ ਦੂਸ਼ਣਬਾਜੀ ਹੋਈ ਹੈ ਜੇਕਰ ਸਿਆਸੀ ਨਫੇ ਨੁਕਸਾਨ ਨੂੰ ਪਰੇ ਰੱਖ ਦੇਈਏ ਤਾਂ ਇਸ ਗੱਲ ਦਾ ਆਮ ਜਨਤਾ ਨੂੰ ਬੜਾ ਫਾਇਦਾ ਹੋਇਆ ਹੈ ਕਿ ਪ੍ਰਦੂਸ਼ਣ ਮੁੱਦਾ ਜ਼ਰੂਰ ਬਣਿਆ ਹੈ ਨਦੀਆਂ ਕਦੇ ਨਿਰਮਾਣ ਜਲ ਲਈ ਪ੍ਰਸਿੱਧ ਸਨ ਤੇ ਇਨ੍ਹਾਂ ਪ੍ਰਤੀ ਅੱਜ ਵੀ ਲੋਕਾਂ ’ਚ ਸ਼ਰਧਾ ਭਾਵਨਾ ਹੈ ਨਦੀਆਂ ਨੂੰ ਜੀਵਨ ਦਾਤੀਆਂ ਮੰਨਿਆ ਜਾਂਦਾ ਸੀ ਪੀਣ ਦੇ ਨਾਲ-ਨਾਲ ਖੇਤੀ ਲਈ ਨਦੀਆਂ ਦੇ ਪਾਣੀ ਦੀ ਬਹੁਤ ਮਹੱਤਤਾ ਹੈ ਭਾਵੇਂ ਨਦੀਆਂ ਦੀ ਸਫਾਈ ਲਈ ਜਨਤਾ ਦੀ ਵੀ ਜਿੰਮੇਵਾਰੀ ਬਰਾਬਰ ਹੈ। Rivers
ਇਹ ਖਬਰ ਵੀ ਪੜ੍ਹੋ : Patiala News: ਨਸ਼ਾ ਤਸਕਰ ਮਹਿਲਾ ਦੇ ਦੋ ਮੰਜਿਲਾਂ ਘਰ ’ਤੇ ਚੱਲਿਆ ਬੁਲਡੋਜ਼
ਪਰ ਜਿੱਥੋ ਤੱਕ ਸੰਸਾਧਨਾਂ ਦਾ ਸਬੰਧ ਹੈ ਸਰਕਾਰ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਜਿੱਥੋ ਤੱਕ ਬੁੱਢੇ ਦਰਿਆ ਦਾ ਸਬੰਧ ਹੈ ਇਸ ਨੂੰ ਅੱਜ ਗੰਦਾ ਨਾਲਾ ਹੀ ਕਿਹਾ ਜਾਂਦਾ ਹੈ ਕਦੇ ਇਹ ਦਰਿਆ ਸਾਫ ਪਾਣੀ ਕਰਕੇ ਲੋਕਾਂ ਲਈ ਵਰਦਾਨ ਸੀ ਜੋ ਹੁਣ ਗੰਦਗੀ ਨਾਲ ਭਰਿਆ ਪਿਆ ਹੈ ਅਸਲ ’ਚ ਜ਼ਰੂਰਤ ਹੈ ਵਿਕਾਸ ਪ੍ਰੋਜੈਕਟਾਂ ਨਾਲ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਇੱਕ ਠੋਸ ਨੀਤੀ ਦੀ ਕਈ ਥਾਈਂ ਪ੍ਰਦੂਸ਼ਣ ਉਦਯੋਗਪਤੀਆਂ ਉਦਯੋਗ ’ਚ ਕੰਮ ਕਰ ਰਹੇ ਮਜ਼ਦੂਰਾਂ ਤੇ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਲੋਕਾਂ ਦਰਮਿਆਨ ਭਾਈਚਾਰਕ ਸਾਂਝ ਖਤਰੇ ’ਚ ਪੈ ਰਹੀ ਹੈ ਬੁੱਢੇ ਦਰਿਆ ਕਾਰਨ ਕਾਰਖਾਨੇਦਾਰਾਂ ਤੇ ਪ੍ਰਦੂਸ਼ਣ ਦਾ ਵਿਰੋਧ ਕਰ ਰਹੇ ਲੋਕਾਂ ਦਰਮਿਆਨ ਟਕਰਾਅ ਵਾਲੇ ਹਾਲਾਤ ਬਣ ਗਏ ਸਨ ਪੰਜਾਬ ਪੁਲਿਸ ਨੂੰ ਹਾਲਾਤ ਕਾਬੂ ਹੇਠ ਰੱਖਣ ਲਈ ਵੱਡੇ ਪੱਧਰ ’ਤੇ ਸੁਰੱਖਿਆ ਪ੍ਰਬੰਧ ਕਰਨੇ ਪਏ ਸਮਾਜਿਕ ਸਦਭਾਵਨਾ ਨੂੰ ਕਾਇਮ ਰੱਖਣ ਲਈ ਮਜ਼ਬੂਤ ਨੀਤੀ ਬਣਨੀ ਚਾਹੀਦੀ ਹੈ। Rivers