ਸਾਡੇ ਨਾਲ ਸ਼ਾਮਲ

Follow us

13.1 C
Chandigarh
Monday, February 9, 2026
More
    Home Breaking News Classroom Sca...

    Classroom Scam ED Raids: ਕਲਾਸਰੂਮ ਘੁਟਾਲਾ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈ

    Classroom Scam ED Raids
    Classroom Scam ED Raids: ਕਲਾਸਰੂਮ ਘੁਟਾਲਾ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈ

    ਠੇਕੇਦਾਰਾਂ ਦੇ 37 ਟਿਕਾਣਿਆਂ ’ਤੇ ਛਾਪੇਮਾਰੀ

    ਨਵੀਂ ਦਿੱਲੀ (ਏਜੰਸੀ)। Classroom Scam ED Raidsਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਰਾਜਧਾਨੀ ਦਿੱਲੀ ’ਚ ਕਲਾਸਰੂਮ ਨਿਰਮਾਣ ਘੁਟਾਲੇ ਮਾਮਲੇ ’ਚ 37 ਥਾਵਾਂ ’ਤੇ ਛਾਪੇਮਾਰੀ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਹ ਘੁਟਾਲਾ ਕਥਿਤ ਤੌਰ ’ਤੇ ਪਿਛਲੀ ‘ਆਪ’ ਸਰਕਾਰ ਦੌਰਾਨ ਹੋਇਆ ਸੀ। ਈਡੀ ਨੇ ਦਿੱਲੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਦੀ ਐਫਆਈਆਰ ਦਾ ਨੋਟਿਸ ਲੈਂਦੇ ਹੋਏ ਪੀਐਮਐਲਏ ਤਹਿਤ ਅਪਰਾਧਿਕ ਮਾਮਲਾ ਦਰਜ ਕਰਨ ਤੋਂ ਬਾਅਦ ਛਾਪੇਮਾਰੀ ਕੀਤੀ ਹੈ। ਈਡੀ ਠੇਕੇਦਾਰਾਂ ਤੇ ਨਿੱਜੀ ਸੰਸਥਾਵਾਂ ਦੇ ਘੱਟੋ-ਘੱਟ 37 ਥਾਵਾਂ ’ਤੇ ਤਲਾਸ਼ੀ ਲੈ ਰਹੀ ਹੈ। Classroom Scam ED Raids

    ਇਹ ਖਬਰ ਵੀ ਪੜ੍ਹੋ : Iran Israel Conflict 2025: ਈਰਾਨੀ ਸੁਪਰੀਮ ਲੀਡਰ ਖਮੇਨੀ ਨੇ ਕੀਤਾ ਜੰਗ ਦਾ ਐਲਾਨ, ਇਜ਼ਰਾਈਲ ’ਤੇ ਪਹਿਲੀ ਵਾਰ ਫਤਿਹ ਮਿ…

    ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ 30 ਅਪਰੈਲ ਨੂੰ ਰਜ ਆਪਣੀ ਐਫਆਈਆਰ ’ਚ, ਈਡੀ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ’ਚ ‘ਆਪ’ ਨੇਤਾ ਤੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਕੇਸ ਦਰਜ ਕੀਤਾ ਸੀ। ਐਫਆਈਆਰ ’ਚ ਦੋਸ਼ ਲਾਇਆ ਗਿਆ ਸੀ ਕਿ ਦਿੱਲੀ ਦੇ ਸਰਕਾਰੀ ਸਕੂਲਾਂ ’ਚ 12,000 ਤੋਂ ਜ਼ਿਆਦਾ ਕਲਾਸਰੂਮਾਂ ਜਾਂ ਅਰਧ-ਸਥਾਈ ਢਾਂਚੇ ਦੇ ਨਿਰਮਾਣ ’ਚ 2,000 ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ ਹਨ।