ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News ਗੱਡੀ ਦੀ ਗਲਤ ਪ...

    ਗੱਡੀ ਦੀ ਗਲਤ ਪਾਰਕਿੰਗ ਨੂੰ ਲੈ ਕੇ ਟਕਰਾਅ, ਨੌਜਵਾਨ ’ਤੇ ਤਲਵਾਰ ਨਾਲ ਹਮਲਾ

    Crime News

    (ਰਮਨੀਕ ਬੱਤਾ) ਭਦੌੜ। ਕਸਬਾ ਭਦੋੜ ਦੇ ਤਿੰਨਕੋਣੀ ਚੌਂਕ ’ਚ ਸਵਖਤੇ ਹੀ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦੋ ਵਿਅਕਤੀਆਂ ਵੱਲੋਂ ਗੱਡੀ ਗਲਤ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਵਿੱਚ ਟਕਰਾਅ ਹੋ ਗਿਆ ਅਤੇ ਇੱਕ ਧਿਰ ਨੇ ਨੌਜਵਾਨ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। Crime News

    ਜਾਣਕਾਰੀ ਅਨੁਸਾਰ ਪਿੰਡ ਕੁੰਬੜਵਾਲ ਦੇ ਦੋ ਨੌਜਵਾਨ ਤਿੰਨਕੋਣੀ ਚੌਂਕ ਵਿਖੇ ਗੱਡੀ ਗਲਤ ਪਾਰਕਿੰਗ ਕਰੀ ਖੜੇ ਸੀ ਉਸ ਦੇ ਪਿੱਛੇ ਹਰਪ੍ਰੀਤ ਸਿੰਘ ਵਾਸੀ ਭਦੌੜ ਆਪਣੀ ਗੱਡੀ ਤੇ ਆਇਆ ਅਤੇ ਗੱਡੀ ਪਾਸੇ ਕਰਨ ਨੂੰ ਲੈ ਕੇ ਹਾਰਨ ਮਾਰਨ ਲੱਗਿਆ ਜਦੋਂ ਉਹਨਾਂ ਗੱਡੀ ਪਾਸੇ ਨਾ ਕੀਤੀ ਤਾਂ ਉਹਨਾਂ ਨੂੰ ਗੱਡੀ ਪਾਸੇ ਕਰਨ ਲਈ ਕਿਹਾ ਤਾਂ ਗਲਤ ਪਾਰਕਿੰਗ ਕਰਨ ਵਾਲੇ ਦੋ ਵਿਅਕਤੀ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਤਲਵਾਰ ਕੱਢ ਕੇ ਹਰਪ੍ਰੀਤ ਸਿੰਘ ਤੇ ਹਮਲਾ ਕਰ ਦਿੱਤਾ। Crime News

    ਇਹ ਵੀ ਪੜ੍ਹੋ: 5 ਦਰਜਨ ਤੋਂ ਵੱਧ ਕਾਂਗਰਸੀਆਂ ’ਤੇ ਹੋਇਆ ਪਰਚਾ 

    ਤਲਵਾਰਾਂ ਦੇ ਵਾਰ ਉਸਦੇ ਹੱਥਾਂ ਅਤੇ ਢੂਹੀ ਤੇ ਲੱਗੇ ਇੰਨੇ ਵਿੱਚ ਮਾਰਕੀਟ ਦੇ ਲੋਕ ਬਾਹਰ ਆ ਗਏ ਅਤੇ ਹਮਲਾਵਰਾਂ ਨੂੰ ਕਾਬੂ ਕਰਕੇ ਉਹਨਾਂ ਦੀ ਖੂਬ ਕੁਟਾਈ ਕੀਤੀ ਗਈ। ਉਸ ਉਪਰੰਤ ਹਮਲਾਵਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਅਤੇ ਜ਼ਖਮੀ ਹਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਭਾਰਤੀ ਕਰਵਾਉਣਾ ਪਿਆ ਜਿੱਥੇ ਉਸ ਦੇ ਹੱਥਾਂ ’ਤੇ ਟਾਂਕੇ ਲਗਾ ਕੇ ਉਸ ਨੂੰ ਮੁੱਢੀ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕੀਤੀ ਗਈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਮੁੱਖ ਅਫਸਰ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਗੱਡੀ ਦੀ ਗਲਤ ਪਾਰਕਿੰਗ ਕਾਰਨ ਉਕਤ ਵਿਵਾਦ ਹੋਇਆ ਸੀ ਅਤੇ ਦੋਵਾਂ ਧਿਰਾਂ ਵਿੱਚ ਰਾਜੀਨਾਮਾ ਹੋ ਗਿਆ ਹੈ। Crime News

    LEAVE A REPLY

    Please enter your comment!
    Please enter your name here