ਹੈਰਾਨੀਜਨਕ : ਪਤੀ-ਪਤਨੀ ਦੇ ਕਲੇਸ਼ ਨੇ ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ, ਪਾਇਲਟ ਹੈਰਾਨ!

Delhi News

ਨਵੀਂ ਦਿੱਲੀ। ਮਿਊਨਿਖ ਤੋਂ ਬੈਂਕਾਂਕ ਦੇ ਵਿਚਕਾਰ ਉਡਾਨ ਭਰ ਰਹੇ ਲੁਫੀਥਾਂਸਾ ਦੇ ਇੱਕ ਜਹਾਜ਼ ’ਚ ਸਵਾਰ ਇੱਕ ਜੋੜੇ ਵਿਚਕਾਰ ਝਗੜੇ ਦੌਰਾਨ ਅਜਿਹੀ ਨੌਬਤ ਆ ਗਈ ਕਿ ਜਹਾਜ ਨੂੰ ਦਿੱਲੀ ਲਿਆਉਣਾ ਪਿਆ ਅਤੇ ਉਨ੍ਹਾਂ ਦੋਵਾਂ ਨੂੰ ਉਸ ’ਚੋਂ ਉਤਾਰ ਦਿੱਤਾ ਗਿਆ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਲੁਫੀਥਾਂਸਾ ਦੀ ਉਡਾਨ ਨੰਬਰ ਐੱਲਐੱਚ 772 ਨੂੰ ਸਵੇਰੇ 10:26 ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਾਨਾ ਪਿਆ। (Delhi News)

ਇਸ ਤੋਂ ਪਹਿਲਾਂ ਹਾਜ ਦੇ ਪਾਇਲ ਏਟੀਸੀ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਹਾਲਾਤ ਤੇ ਸੰਭਾਵਿਤ ਉਤਪਾਤੀ ਯਾਤਰੀ ਬਾਰੇ ਸੂਚਨਾ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਜਹਾਜ਼ ’ਚ ਸਵਾਰ ਇੱਕ ਜਰਮਨ ਵਿਅਕਤੀ ਅਤੇ ਉਸ ਦੀ ਪਤਨੀ ਵਿਚਕਾਰ ਝਗੜਾ ਹੋਣ ਤੋਂ ਬਾਅਦ ਜਹਾਜ਼ ’ਚ ਹਾਲਾਤ ਵਿਗੜ ਗਏ ਜਿਸ ਤੋਂ ਬਾਅਦ ਆਈਜੀਆਈ ਹਵਾਈ ਅੱਡੇ ’ਤੇ ਉੱਤਰਨ ਦੀ ਮਨਜ਼ੂਰੀ ਮੰਗੀ ਗਈ ਜੋ ਦੇ ਦਿੱਤੀ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਪਤਨੀ ਨੇ ਪਹਿਲਾਂ ਆਪਣੇ ਪਤਾ ਦੇ ਵਿਵਹਾਰ ਬਾਰੇ ਪਾਇਲਟ ਨੂੰ ਮਿਲ ਕੇ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਸ ਨੂੰ ਧਮਕਾਇਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਅਧਿਕਾਰੀ ਅਨੁਸਾਰ ਜਹਾਜ਼ ਤੋਂ ਉੱਤਰਨ ਤੋਂ ਬਾਅਦ ਦੋਵਾਂ ਨੂੰ ਟਰਮੀਨਲ ਖੇਤਰ ’ਚ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਕੁਝ ਦੇਰ ’ਚ ਵਾਪਸ ਉਡਾਨ ਭਰ ਸਕਦਾ ਹੈ।

Also Read : 17 ਯੂਨੀਵਰਸਿਟੀਆਂ ’ਚੋਂ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਦੀ ਗਿੱਧੇ ’ਚ ਝੰਡੀ