ਮਣੀਪੁਰ ‘ਚ ਦੋ ਧਿਰਾਂ ’ਚ ਤਾਬੜਤੋਡ਼ ਗੋਲੀਬਾਰੀ, 13 ਮੌਤਾਂ

Manipur Violence

ਮਣੀਪੁਰ। ਮਣੀਪੁਰ ਦੇ ਟੇਂਗਨੋਪਾਲ ਜ਼ਿਲ੍ਹੇ ’ਚ ਇਕ ਵਾਰ ਫਿਰ ਵੱਡੀ ਘਟਨਾ ਵਾਪਰ ਗਈ। ਦੋ ਧਿਰਾਂ ਗੁੱਟਾਂ ’ਚ ਤਾਬਡ਼ਤੋਡ਼ ਗੋਲੀਬਾਰੀ ਹੋਈ ਇਸ ਗੋਲੀਬਾਰੀ ‘ਚ 13 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਕੁਕੀ ਪ੍ਰਭਾਵ ਵਾਲੇ ਇਲਾਕੇ ਤੇਂਗਨੋਪਾਲ ਜ਼ਿਲ੍ਹੇ ਦੇ ਲੀਥੂ ਪਿੰਡ ਵਿੱਚ ਵਾਪਰੀ। ਅਸਾਮ ਰਾਈਫਲਜ਼ ਮੁਤਾਬਿਕ ਇਲਾਕੇ ਦੇ ਇੱਕ ਵਿਦਰੋਹੀ ਸਮੂਹ ਨੇ ਮਿਆਂਮਾਰ ਜਾ ਰਹੇ ਅੱਤਵਾਦੀਆਂ ‘ਤੇ ਹਮਲਾ ਕੀਤਾ ਹੈ। ਮਾਰੇ ਗਏ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ। (Manipur Violence)

ਇਹ ਵੀ ਪਡ਼੍ਹੋ : ਲੁੱਟ-ਖੋਹ ਦੇ ਮੁਲਜ਼ਮ ਅਤੇ ਪੁਲਿਸ ਦਰਮਿਆਨ ਹੋਈ ਫਾਇਰਿੰਗ, ਮੁਲਜ਼ਮ ਕਾਬੂ

ਰਾਖਵੇਂਕਰਨ ਨੂੰ ਲੈ ਕੇ ਕੂਕੀ ਅਤੇ ਮੇਤੀ ਸਮੂਹਾਂ ਵਿਚਾਲੇ 3 ਮਈ ਤੋਂ ਸੂਬੇ ‘ਚ ਹਿੰਸਾ ਚੱਲ ਰਹੀ ਹੈ। ਹਿੰਸਕ ਘਟਨਾਵਾਂ ‘ਚ ਹੁਣ ਤੱਕ 200 ਲੋਕ ਮਾਰੇ ਜਾ ਚੁੱਕੇ ਹਨ। 50 ਹਜ਼ਾਰ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਦੱਸ ਦੇਈਏ ਕਿ 3 ਦਸੰਬਰ ਨੂੰ, ਮਣੀਪੁਰ ਸਰਕਾਰ ਨੇ ਕੁਝ ਖੇਤਰਾਂ ਨੂੰ ਛੱਡ ਕੇ ਰਾਜ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ 18 ਦਸੰਬਰ ਤੱਕ ਬਹਾਲ ਕਰ ਦਿੱਤਾ ਸੀ। ਇਸ ਤੋਂ ਬਾਅਦ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਹੈ।