ਲੁੱਟ-ਖੋਹ ਦੇ ਮੁਲਜ਼ਮ ਅਤੇ ਪੁਲਿਸ ਦਰਮਿਆਨ ਹੋਈ ਫਾਇਰਿੰਗ, ਮੁਲਜ਼ਮ ਕਾਬੂ

Ludhiana Court Complex

(ਸੁਖਜੀਤ ਮਾਨ) ਬਠਿੰਡਾ। ਲੁੱਟ-ਖੋਹ ( Robbery) ਦੇ ਇੱਕ ਮੁਲਜ਼ਮ ਦੀ ਗਿ੍ਰਫ਼ਤਾਰੀ ਦੌਰਾਨ ਪੁਲਿਸ ਅਤੇ ਮੁਲਜ਼ਮ ਦੌਰਾਨ ਆਹਮੋ-ਸਾਹਮਣੇ ਫਾਇਰਿੰਗ ਹੋਈ। ਇਸ ਫਾਇਰਿੰਗ ਦੌਰਾਨ ਮੁਲਜ਼ਮ ਜਖ਼ਮੀ ਹੋ ਗਿਆ ਜਿਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ 3 ਦਸੰਬਰ ਨੂੰ ਦੋ ਵਿਅਕਤੀਆ ਵੱਲੋ ਗਰੌਥ ਸੈਂਟਰ 400 ਕਿੱਲਾ ਬਠਿੰਡਾ ਦੇ ਏਰੀਆ ਵਿੱਚ ਲਛਮਣ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਗੁਰੂ ਰਾਮਦਾਸ ਨਗਰ ਡੱਬਵਾਲੀ ਰੋਡ ਬਠਿੰਡਾ ਕੋਲੋਂ 25 ਹਜ਼ਾਰ ਰੁਪਏ ਖੋਹੇੇ ਸੀ, ਜਿਸ ਸਬੰਧੀ ਅੱਜ ਥਾਣਾ ਸਦਰ ਬਠਿੰਡਾ ’ਚ ਮੁੱਕਦਮਾ ਨੰਬਰ 215, ਧਾਰਾ 379ਬੀ, 323,34 ਤਹਿਤ ਪ੍ਰਮਿੰਦਰ ਸਿੰਘ ਉਰਫ ਵਾਲੀਆ ਪੁੱਤਰ ਅਮਰੀਕ ਸਿੰਘ ਵਾਸੀ ਗੁਰੂ ਕੀ ਨਗਰੀ ਬਠਿੰਡਾ ਅਤੇ ਅਮਰਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਖਿਲਾਫ਼ ਦਰਜ ਕੀਤਾ ਗਿਆ ਹੈ। (Robbery)

ਇਸ ਮਾਮਲੇ ਦੀ ਤਫ਼ਤੀਸ਼ ਦੌਰਾਨ ਅਜੈ ਗਾਂਧੀ ਐਸਪੀ (ਡੀ) ਬਠਿੰਡਾ ਦੀ ਅਗਵਾਈ ਹੇਠ ਵਾਰਦਾਤ ਨੂੰ ਟਰੇਸ ਕਰਨ ਲਈ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ ਆਈ ਏ-1 ਬਠਿੰਡਾ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾਂ ਤਿਆਰ ਕੀਤੀਆ ਗਈਆਂ। ਐਸਆਈ ਹਰਜੀਵਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੁਲਜ਼ਮਾਂ ਦੀ ਭਾਲ ਲਈ 400 ਕਿੱਲਾ ਗਰੋਥ ਸੈਂਟਰ ਬਠਿੰਡਾ ਵਿਖੇ ਪਹੁੰਚੇ ਤਾਂ ਸ਼ੱਕੀ ਹਾਲਾਤ ਵਿੱਚ ਇੱਕ ਮੋਟਰਸਾਈਕਲ ’ਤੇ ਇੱਕ ਨੌਜਵਾਨ ਵੱਲੋਂ ਪੁਲਿਸ ਪਾਰਟੀ ’ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਤਾਂ ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਦੌਰਾਨ ਪ੍ਰਮਿੰਦਰ ਸਿੰਘ ਉਰਫ ਵਾਲੀਆ ਜਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਅਖੌਤੀ ਅਣਖ ਦੀ ਖਾਤਰ ਦੂਹਰਾ ਕਤਲ, ਪਿਉ-ਪੁੱਤ ਸਮੇਤ ਤਿੰਨ ਗ੍ਰਿਫ਼ਤਾਰ

ਮੁਲਜ਼ਮ ਖਿਲਾਫ਼ ਪੁਲਿਸ ਪਾਰਟੀ ’ਤੇ ਮਾਰ ਦੇਣ ਨੀਅਤ ਨਾਲ ਫਾਇਰ ਕਰਨ ਸਬੰਧੀ ਵੱਖਰਾ ਮਾਮਲਾ ਧਾਰਾ 307,353,186 , ਅਸਲਾ ਐਕਟ 25/54/59 ਤਹਿਤ ਥਾਣਾ ਸਦਰ ਬਠਿੰਡਾ ਵਿਖੇ ਦਰਜ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਪਰਮਿੰਦਰ ਸਿੰਘ ਉਰਫ ਵਾਲੀਆ ਵੱਲੋਂ ਵਰਤਿਆ ਗਿਆ ਇੱਕ 12 ਬੋਰ ਪਿਸਤੋਲ ਦੇਸੀ ਸਮੇਤ 01 ਖੋਲ ਅਤੇ 01 ਕਾਰਤੂਸ ਜਿੰਦਾ 12 ਬੋਰ ਬ੍ਰਾਮਦ ਕਰਵਾਇਆ ਗਿਆ ਹੈ।