Sangrur News: (ਨਰੇਸ਼ ਕੁਮਾਰ) ਸੰਗਰੂਰ। ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੁੱਖ ਮੰਤਰੀ ਰਿਹਾਇਸ ਦੇ ਅੱਗੇ ਹੱਲਾ ਬੋਲ ਪ੍ਰਦਰਸ਼ਨ ਕੀਤਾ ਗਿਆ। ਦੋਂ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਰਿਹਾਇਸ ਦੇ ਵੱਲ ਵਧਣਾ ਸ਼ੁਰੂ ਹੋਏ ਤਾਂ ਅੱਗੇ ਪੁਲਿਸ ਵੱਲੋਂ ਵੱਡੀ ਪੱਧਰ ’ਤੇ ਬੈਰੀਕੇਡਿੰਗ ਕੀਤੀ ਹੋਈ ਸੀ ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਖਿੱਚ-ਧੂਹ ਹੋਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਆਗੂਆਂ ਨੇ ਕਿਹਾ ਕਿ ਅਸੀਂ ਪੜੇ ਲਿਖੇ ਨੌਜਵਾਨ ਸਰਕਾਰੀ ਟੀਚਰ ਦੀ ਨੌਕਰੀ ਦੀ ਮੰਗ ਕਰ ਰਹੇ ਹਾਂ। ਅਸੀਂ ਪੜ੍ਹਾਈਆਂ ਨੌਕਰੀ ਦੇ ਲਈ ਕੀਤੀਆਂ ਹਨ ਪਰ ਸਾਡੀਆਂ ਇੰਨੀਆਂ ਵੱਡੀਆਂ ਉਮਰਾਂ ਹੋ ਚੁੱਕੀਆਂ ਹਨ ਪਰ ਸਾਨੂੰ ਰੁਜ਼ਗਾਰ ਨਹੀਂ ਮਿਲ ਰਿਹਾ।
ਇਹ ਵੀ ਪੜ੍ਹੋ: Drug Free Punjab: ਫਰੀਦਕੋਟ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ 4 ਮੁਲਜ਼ਮ ਕਾਬੂ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਦੋ ਮਾਰਚ ਨੂੰ ਵੀ ਮੁੱਖ ਮੰਤਰੀ ਰਿਹਾਇਸ ਸੰਗਰੂਰ ਅੱਗੇ ਪ੍ਰਦਰਸ਼ਨ ਕੀਤਾ ਸੀ ਅਤੇ ਸਾਨੂੰ ਪੰਜ ਮਾਰਚ ਦੀ ਮੀਟਿੰਗ ਦੇ ਦਿੱਤੀ ਗਈ ਸੀ। ਪਰ ਉਹ ਮੀਟਿੰਗ ਨਹੀਂ ਸਿਰਫ ਲਾਰਾ ਹੀ ਸੀ ਚੰਡੀਗੜ੍ਹ ਵਿਖੇ ਸਾਨੂੰ ਕੋਈ ਨਹੀਂ ਮਿਲਿਆ ਜਿਸ ਤੋਂ ਬਾਅਦ ਨਿਰਾਸ਼ ਹੋ ਕੇ ਅਸੀਂ ਅੱਜ ਵੱਡੇ ਪੱਧਰ ’ਤੇ ਪ੍ਰਦਰਸ਼ਨ ਕਰ ਰਹੇ ਹਾਂ ਹੁਣ ਅਸੀਂ ਲਾਰੇ ਨਹੀਂ ਪੱਕੇ ਤੌਰ ਦੀ ਮੀਟਿੰਗ ਲੈ ਕੇ ਹੀ ਅਸੀਂ ਅੱਗੇ ਜਾਵਾਂਗੇ। Sangrur News