ਪਹਿਲੀਆਂ ਤਿੰਨ ਮਹਿਲਾ ਟਾਪਰ
ਸੁਨਾਮ ਊਧਮ ਸਿੰਘ ਵਾਲਾ ( ਖੁਸ਼ਪ੍ਰੀਤ ਜੋਸ਼ਨ)। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਅੱਜ ਸਾਲ 2021 ਲਈ ਸਿਵਲ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ। ਇਨ੍ਹਾਂ ਨਤੀਜਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਮਹਿਲਾ ਉਮੀਦਵਾਰਾਂ ਨੇ ਕਬਜ਼ਾ ਕੀਤਾ ਹੈ । ਇਸ ਪ੍ਰੀਖਿਆ ਵਿੱਚ ਸੁਨਾਮ ਤੋਂ ਗਾਮਿਨੀ ਸਿੰਗਲਾ ਨੇ ਤੀਜਾ ਰੈਂਕ ਹਾਸਲ ਕਰਕੇ ਸੁਨਾਮ ਸ਼ਹਿਰ ਦੇ ਨਾਲ-ਨਾਲ ਪੰਜਾਬ ਸੂਬੇ ਦਾ ਨਾਂਅ ਵੀ ਰੋਸ਼ਨ ਕੀਤਾ ਹੈ ।
ਜ਼ਿਕਰਯੋਗ ਹੈ ਕਿ ਸੁਨਾਮ ਦੇ ਸਵਰਗੀ ਮਾਸਟਰ ਤਰਸੇਮ ਸਿੰਗਲਾ ਦੀ ਪੋਤੀ ਗਾਮੀਨੀ ਸਿੰਗਲਾ ਪੁੱਤਰੀ ਡਾਕਟਰ ਅਲੋਕ ਸਿੰਗਲਾ ਨੇ ਆਲ ਇੰਡੀਆ ਸਿਵਲ ਪ੍ਰੀਖਿਆ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਤੇ ਮਾਪਿਆਂ ਅਤੇ ਸ਼ਹਿਰ ਵਾਸੀਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇਸ ਮੌਕੇ ਵੱਖ-ਵੱਖ ਜਥੇਬੰਦੀਆਂ , ਆਗੂਆਂ , ਸ਼ਹਿਰ ਵਾਸੀਆਂ ਵੱਲੋਂ ਪਰਿਵਾਰ ਨੂੰ ਵਧਾਈ ਦੇਣ ਦਾ ਦੌਰਾ ਜਾਰੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵੀਟਰ ਤੇ ਟਵੀਟ ਕਰਕੇ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ