ਸਿਵਲ ਜੱਜ ਨੀਰਜ ਗੋਇਲ ਦਾ ਭਵਾਨੀਗੜ੍ਹ ‘ਚ ਹੋਇਆ ਸਨਮਾਨ

Civil, Judge, Neeraj, Goyal, Honored, Bhawanigarh

ਭਵਾਨੀਗੜ੍ਹ |ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਦੀ ਪ੍ਰੀਖਿਆ ਵਿੱਚ ਜਨਰਲ ਵਰਗ ਵਿੱਚੋਂ ਸਫਲਤਾ ਹਾਸਲ ਕਰਕੇ ਜੱਜ ਬਣੀ ਨੀਰਜ ਗੋਇਲ ਸੁਨਾਮ ਦਾ ਭਵਾਨੀਗੜ੍ਹਪਹੁੰਚਣ ‘ਤੇ ਕਰਿਆਣਾ ਐਸ਼ੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਭਰ ਵਿੱਚੋਂ 29ਵਾਂ ਰੈਂਕ ਹਾਸਿਲ ਕਰਨ ਵਾਲੀ ਨੀਰਜ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾਅ ਆਫ ਪਟਿਆਲਾ ਤੋਂ ਗਰੇਜ਼ੂਸਨ ਤੋਂ ਬਾਅਦ 2016-17 ਵਿੱਚ ਰਾਹੁਲ ਆਈ ਏ ਐਸ ਕੋਚਿੰਗ ਸੈਂਟਰ ਦਿੱਲੀ ਤੋਂ ਪੀਸੀਐਸ (ਜੁਡੀਸ਼ੀਅਲ) ਦੀ ਕੋਚਿੰਗ ਲੈ ਕੇ ਇਸ ਪ੍ਰੀਖਿਆ ਨੂੰ ਪਾਸ ਕੀਤਾ। ਨੀਰਜ ਗੋਇਲ ਨੇ ਕਿਹਾ ਕਿ ਮੇਰੀ ਸਫਲਤਾ ਦਾ ਸਿਹਰਾ ਮੇਰੇ ਪਿਤਾ ਸ਼ਤੀਸ ਕੁਮਾਰ ਤੇ ਮਾਤਾ ਨੀਸ਼ਾ ਗੋਇਲ ਨੂੰ ਜਾਂਦਾ ਹੈ। ਕਰਿਆਣਾ ਐਸ਼ੋਸੀਏਸ਼ਨ ਦੇ ਆਗੂ ਸੋਮਨਾਥ ਗਰਗ ਨੇ ਕਿਹਾ ਕਿ ਧੀ ਨੀਰਜ਼ ਗੋਇਲ ਨੇ ਉਕਤ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ, ਸ਼ਹਿਰ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।  ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਚਮਨ ਲਾਲ, ਵਿਨੋਦ ਮਿੱਤਲ, ਦਰਸ਼ਨ ਮਿੱਤਲ, ਲਵਲੀ ਸਿੰਗਲਾ, ਰਮੇਸ਼ ਕੁਮਾਰ, ਵਿਜੈ ਆਨੰਦ, ਦੀਪਕ ਗੁਪਤਾ, ਨੀਟਾ, ਨੀਟੂ, ਵਾਸੂ ਗੋਇਲ, ਅਮਨ ਤੋਂ ਇਲਾਵਾ ਯੂਨੀਅਨ ਦੇ ਹੋਰ ਵੀ ਮੈਂਬਰ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here