ਸਮਾਣਾ ਥਾਣਾ ਸਿਟੀ ਦੇ ਇੰਚਾਰਜ਼ ਸਾਹਿਬ ਸਿੰਘ ਤੇ ਏਐਸਆਈ ਜੈ ਪ੍ਰਕਾਸ਼ ਮੁਅੱਤਲ

City Incharge , Sahib Singh ,SI Jai Prakash, Suspended

ਸੁਖਵਿੰਦਰ ਸਿੰਘ ਖ਼ਿਲਾਫ਼ ਐਡੀਪੀਐਸ ਐਕਟ ਤਹਿਤ ਮਾਮਲਾ ਨੰਬਰ 141 ਦਰਜ ਕੀਤਾ

ਸੁਨੀਲ ਚਾਵਲਾ/ਸਮਾਣਾ। ਬੀਤੇ ਅਗਸਤ ਮਹੀਨੇ ਵਿਚ ਸਥਾਨਕ ਮੇਨ ਰੋਡ ਤੋਂ ਇੱਕ ਦੁਕਾਨਦਾਰ ਨੂੰ ਨਸ਼ੀਲੀਆਂ ਗੋਲੀਆਂ ਸਣੇ ਫੜਨ ਦੇ ਮਾਮਲੇ ਵਿਚ ਪੀੜਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਾਮਲਾ ਝੂਠਾ ਕਰਾਰ ਦਿੰਦਿਆਂ ਹਾਈਕੋਰਟ ਵਿਚ ਲਜਾਉਣ ਤੋਂ ਬਾਅਦ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਐਸਐਸਪੀ ਪਟਿਆਲਾ ਵੱਲੋਂ ਕਰਵਾਈ ਜਾਂਚ ਤੋਂ ਬਾਅਦ ਸਿਟੀ ਪੁਲਿਸ ਸਮਾਣਾ ਦੇ ਮੁਖੀ ਸਾਹਿਬ ਸਿੰਘ ਅਤੇ ਏਐਸਆਈ ਜੈਪ੍ਰਕਾਸ਼ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸਿਟੀ ਪੁਲਿਸ ਨੇ ਬੀਤੇ 12 ਅਗਸਤ ਨੂੰ ਸਥਾਨਕ ਗੋਪਾਲ ਭਵਨ ਨੇੜੇ ਸੁਖਾ ਮੀਟ ਸ਼ਾਪ ‘ਤੇ ਛਾਪਾਮਾਰੀ ਕਰਕੇ ਸੁਖਵਿੰਦਰ ਸਿੰਘ ਸੁੱਖਾ ਨੂੰ 1020 ਨਸ਼ੀਲੀਆਂ ਗੋਲੀਆਂ ਸਣੇ ਫੜਨ ਦਾ ਦਾਅਵਾ ਕਰਦਿਆਂ ਸੁਖਵਿੰਦਰ ਸਿੰਘ ਖ਼ਿਲਾਫ਼ ਐਡੀਪੀਐਸ ਐਕਟ ਤਹਿਤ ਮਾਮਲਾ ਨੰਬਰ 141 ਦਰਜ ਕੀਤਾ ਸੀ। ਸੁਖਵਿੰਦਰ ਸਿੰਘ ਦੇ ਭਤੀਜੇ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਾਣ-ਬੁੱਝ ਕੇ ਉਨ੍ਹਾਂ ਦੇ ਚਾਚਾ ਨੂੰ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਫਸਾਇਆ ਹੈ ਜਦੋਂਕਿ ਮੌਕੇ ਤੋਂ ਅਜਿਹਾ ਕੁਝ ਵੀ ਪੁਲਿਸ ਨੂੰ ਬਰਾਮਦ ਨਹੀਂ ਹੋਇਆ।

ਸਬੰਧੀ ਹਾਈਕੋਰਟ ਵਿਚ ਪਟੀਸ਼ਟ ਦਾਇਰ ਕੀਤੀ

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸਾਢੇ ਅੱਠ ਵਜੇ ਦੀ ਰੇਡ ਦਿਖਾਈ ਹੈ ਜਦੋਂਕਿ ਦੁਕਾਨ ਅੱਠ ਵਜ ਕੇ 2 ਮਿੰਟ ਤੇ ਬੰਦ ਹੋ ਗਈ ਸੀ। ਜਿਸ ਦੀ ਸੀਸੀਟੀਵੀ ਫੁਟੇਜ ਉਨ੍ਹਾਂ ਪਹਿਲਾ ਸਾਰੇ ਪੁਲਿਸ ਦੇ ਆਲਾ ਅਧਿਕਾਰੀਆਂ ਸਣੇ ਸੂਬੇ ਦੇ ਗ੍ਿਰਹ ਮੰਤਰੀ ਨੂੰ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਪ੍ਰੰਤੂ ਜਦੋਂ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਇਸ ਸਬੰਧੀ ਹਾਈਕੋਰਟ ਵਿਚ ਪਟੀਸ਼ਟ ਦਾਇਰ ਕੀਤੀ।ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ਼ ਵਿਚ ਸਾਫ਼ ਦਿਖਾਈ ਦਿੰਦਾ ਹੈ।

ਕਿ ਪੁਲਿਸ ਵੱਲੋਂ ਉਸ ਦਿਨ ਪਹਿਲਾਂ 6 ਵਜ ਕੇ 15 ਮਿੰਟ ‘ਤੇ ਰੇਡ ਕੀਤੀ ਗਈ ਤੇ ਬਾਅਦ ਵਿਚ 6 ਵਜ ਕੇ 30 ਮਿੰਟ ‘ਤੇ ਪ੍ਰੰਤੂ ਪੁਲਿਸ ਨੂੰ ਉਸ ਸਮੇਂ ਦੁਕਾਨ ਵਿਚੋਂ ਕੁਝ ਨਹੀਂ ਮਿਲਿਆ। ਪੁਲਿਸ ਨੇ 1020 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੀ ਗੱਲ ਆਖ਼ ਕੇ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਹਾਈਕੋਰਟ ਨੇ ਐਸਐਸਪੀ ਪਟਿਆਲਾ ਤੋਂ ਇਸ ਸੰਬੰਧੀ ਰਿਪੋਰਟ 6 ਦਸੰਬਰ ਤੱਕ ਮੰਗੀ ਸੀ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਿਟੀ ਪੁਲਿਸ ਮੁਖੀ ਸਮਾਣਾ ਸਾਹਿਬ ਸਿੰਘ ਅਤੇ ਏਐਸਆਈ ਜੈ ਪ੍ਰਕਾਸ਼ ਨੂੰ ਇਸ ਮਾਮਲੇ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।