ਨਾਗਰਿਕਤਾ ਸੋਧ ਐਕਟ ਖਿਲਾਫ ਭੀਖੀ ‘ਚ ਜੋਰਦਾਰ ਪ੍ਰਦਰਸ਼ਨ

CAA

ਦੇਸ਼ ਵਿੱਚ ਫੁੱਟ ਪਾਉਣ ਲਈ ਲਿਆਂਦੇ ਗਏ ਨਾਗਰਿਕਤਾ ਸੋਧ ਐਕਟ ਨੂੰ ਪ੍ਰਵਾਨ ਨਹੀਂ ਕਰਾਂਗੇ : ਬੁਲਾਰੇ

ਭੀਖੀ। ਨਾਗਰਿਕਤਾ ਸੋਧ ਐਕਟ (CAA) ਖਿਲਾਫ ਹਿੰਦੂ, ਸਿੱਖ, ਇਸਾਈ, ਮੁਸਲਿਮ ਤੇ ਦਲਿਤ ਭਾਈਚਾਰੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ‘ਚ ਇਕੱਤਰ ਹੋ ਕੇ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਐਲਾਨ ਕੀਤਾ ਕਿ ਮੋਦੀ-ਸ਼ਾਹ ਦੀ ਜੁੰਡਲੀ ਵੱਲੋਂ ਦੇਸ਼ ਵਿੱਚ ਫੁੱਟ ਪਾਉਣ ਲਈ ਲਿਆਂਦੇ ਗਏ ਨਾਗਰਿਕਤਾ ਸੋਧ ਐਕਟ ਤੇ ਐਨਆਰਸੀ ਕਾਨੂੰਨ ਨੂੰ ਕਿਸੇ ਵੀ ਕੀਮਤ ‘ਤੇ ਪ੍ਰਵਾਨ ਨਹੀਂ ਕਰਨਗੇ। ਦੇਸ਼ ਲਗਾਤਾਰ ਵਿਕਾਸ ਦਰ ਦਾ ਹੇਠਾਂ ਜਾਣਾ, ਮਜ਼ਦੂਰਾਂ, ਕਿਸਾਨਾਂ ਦੀ ਵੱਧਦੀਆਂ ਖੁਦਕਸ਼ੀਆਂ ਅਤੇ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਲਾਤਾਂ ਤੋਂ ਜਨਤਾ ਦਾ ਧਿਆਨ ਹਟਾਉਣਾ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਦੇਸ਼, ਦੇਸ਼ ਦੀ ਅਜ਼ਾਦੀ ਨਾਲ ਗਦਾਰੀ ਕਰਨ ਵਾਲਿਆਂ ਦਾ ਨਹੀਂ ਬਲਕਿ ਸਭ ਧਰਮਾਂ ਅਤੇ ਭਾਈਚਾਰੇ ਦੀ ਸਾਂਝੀ ਵਿਰਾਸਤ ਹੈ।

ਉਹਨਾਂ ਦੇਸ਼ ਅੰਦਰ ਮੁੜ ਸਿਵਲ ਨਾ ਫੁਰਮਾਨੀ ਵਰਗਾ ਅੰਦੋਲਨ ਦੁਰਹਾਉਣ ‘ਤੇ ਜੋਰ ਦਿੱਤਾ। ਸੰਬੋਧਨ ਕਰਨ ਵਾਲਿਆਂ ਵਿੱਚ ਸੀਪੀਆਈ (ਐਮਐਲ) ਲਿਬਰੇਸ਼ਨ ਆਗੂ ਸੁਖਦਰਸ਼ਨ ਨੱਤ, ਮੁਸਲਿਮ ਪੰਜਾਬ ਫਰੰਟ ਦੇ ਹੰਸਰਾਜ ਮੋਫਰ, ਪਾਸਟਰ ਪੌਲ ਮਸ਼ੀਹ, ਪੰਜਾਬ ਕਿਸਾਨ ਯੂਨੀਅਨ ਆਗੂ ਰੁਲਦੂ ਸਿੰਘ ਮਾਨਸਾ, ਸੀਪੀਆਈ ਦੇ ਕਾ. ਕ੍ਰਿਸ਼ਨ ਚੌਹਾਨ ਮਾਨਸਾ, ਸ੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਸੁਖਚੈਨ ਸਿੰਘ ਅਤਲਾ, ਮੁਸਲਿਮ ਭਾਈਚਾਰੇ ਦੇ ਮੌਲਾਨਾ ਬੁਖਾਰੀ, ਬੀਐਸਪੀ ਦੇ ਸਰਵਰ ਕੁਰੈਸ਼ੀ, ਰਜਿੰਦਰ ਭੀਖੀ, ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਅਤਲਾ, ਭਗਵੰਤ ਸਿੰਘ ਸਮਾਓਂ,  ਔਰਤ ਆਗੂ ਜਸਵੀਰ ਨੱਤ, ਪਰਮਜੀਤ ਕੌਰ ਐਮਸੀ, ਤਰਕਸ਼ੀਲ ਸੁਸਾਇਟੀ ਦੇ ਭੁਪਿੰਦਰ ਫੌਜੀ, ਹਰਭਗਵਾਨ ਭੀਖੀ, ਨਿੱਕਾ ਸਮਾਓਂ, ਸਤਪਾਲ ਰਿਸ਼ੀ, ਰੂਪ ਸਿੰਘ ਢਿੱਲੋਂ, ਗੁਰਵਿੰਦਰ ਨੰਦਗੜ•, ਬਿੰਦਰ ਅਲਖ, ਧਰਮਪਾਲ ਨੀਟਾ, ਦਰਸ਼ਨ ਟੇਲਰ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।