ਗੈਂਗਸਟਰ ਰੋਹਿਤ ਗੋਦਾਰਾ ਦਾ ਪੰਜਾਬ ਪੁਲਿਸ ਨੇ ਲਿਆ ਰਿਮਾਂਡ

Rohit Godara

ਲਾਰੇਂਸ ਬਿਸ਼ਨੋਈ ਤੋਂ ਬਾਅਦ ਕੀਤਾ ਰੋਹਿਤ ਨੂੰ ਅਦਾਲਤ ‘ਚ ਪੇਸ਼

ਮਲੋਟ। ਪਿਛਲੇ ਦਿਨੀਂ ਮਲੋਟ ਦੀ ਇੱਕ ਜਿੰਮ ਦੇ ਬਾਹਰ ਚੱਲੀ ਗੋਲੀ ਦੌਰਾਨ ਨੌਜਵਾਨ ਮਨਪ੍ਰੀਤ ਸਿੰਘ ਮੰਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ‘ਚ ਪੁਲਿਸ ਨੇ ਕਾਰਵਾਈ ਕਰਦਿਆਂ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਕਰੀਬੀ ਰੋਹਿਤ ਗੋਦਾਰਾ ਨੂੰ ਚੁਰੂ ਦੀ ਜ਼ੇਲ ‘ਚ ਬੰਦ ਗੈਂਗਸਟਰ ਰੋਹਿਤ ਗੋਦਾਰਾ ਨੂੰ ਅੱਜ ਪੰਜਾਬ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ। ਜਿੱਥੇ ਪੁਲਿਸ ਨੇ ਰੋਹਿਤ ਗੋਦਾਰਾ ਦਾ ਰਿਮਾਂਡ ਹਾਸਿਲ ਕੀਤਾ।

ਦੱਸ ਦਈਏ ਕਿ ਮਲੋਟ ਵਿਖੇ ਦੋ ਦਸੰਬਰ ਨੂੰ ਗੈਂਗਸਟਰਾਂ ਵਲੋਂ ਕਤਲ ਕੀਤੇ ਮਨਪ੍ਰੀਤ ਸਿੰਘ ਮੰਨਾਂ ਦੇ ਕਤਲ ਮਾਮਲੇ ‘ਚ ਗੈਗਸਟਰ ਲਾਰੇਂਸ ਬਿਸ਼ਨੋਈ ਤੋਂ ਬਾਅਦ ਅੱਜ ਜ਼ਿਲਾ ਪੁਲਿਸ ਨੇ ਇਸ ਮਾਮਲੇ ਵਿਚ ਇਕ ਹੋਰ ਗੈਂਗਸਟਰ ਰੋਹਿਤ ਗੋਦਾਰਾ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ। ਪਿਛਲੀ 2 ਦਸੰਬਰ ਨੂੰ ਜਿੰਮ ਦੇ ਬਾਹਰ ਸ਼ਾਰਪ ਸ਼ੂਟਰਾਂ ਹੱਥੋਂ ਮਾਰੇ ਗਏ ਮਲੋਟ ਵਾਸੀ ਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਮਾਮਲੇ ਵਿਚ ਪੁਲਿਸ ਨੇ ਰਾਜਸਥਾਨ ਦੀ ਚੁਰੂ ਜੇਲ ਵਿਚ ਬੰਦ ਗੈਂਗਸਟਰ ਰੋਹਿਤ ਗੋਦਾਰਾ ਪੁੱਤਰ ਸੰਤ ਰਾਮ ਵਾਸੀ ਬੀਕਾਨੇਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਮਲੋਟ ਅਦਾਲਤ ਵਿਚ ਪੇਸ਼ ਕੀਤਾ ਸੀ। ਜਿਥੇ ਪੁਲਿਸ ਨੇ ਅਦਾਲਤ ਪਾਸੋਂ ਪੁੱਛਗਿੱਛ ਲਈ 10 ਦਿਨਾਂ ਦਾ ਰਿਮਾਂਡ ਮੰਗਿਆ ਪਰ ਮਾਨਯੋਗ ਅਦਾਲਤ ਨੇ ਪੁਲਸ ਨੂੰ 6 ਦਿਨਾਂ ਦਾ ਰਿਮਾਂਡ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।