5 ਅਪਰੈਲ ਰਾਤ 9 ਵਜੇ 9 ਮਿੰਟ ਜਗਾਓ ਦੀਵਾ ਤੇ ਮੋਮਬੱਤੀ
ਲੋਕ ਗਲੀ ਮੁਹੱਲਿਆਂ ‘ਚ ਇਕੱਠੇ ਨਾ ਹੋਣ
ਨਵੀਂ ਦਿੱਲੀ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਜਾਨ ਲੇਵਾ ਵਾਇਰਸ ਕੋਰੋਨਾ ਦੀ ਮਹਾਂਮਾਰੀ ਨਾਲ ਸਮੂਹਿਕ ਤੌਰ ‘ਤੇ ਲੜਨ ਦਾ ਸੱਦਾ ਦਿੰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਅਗਾਮੀ ਐਤਵਾਰ ਨੂੰ 130 ਕਰੋੜ ਦੇਸ਼ਵਾਸੀ ਮਿਲ ਕੇ ਮੋਮਬੱਤੀ ਜਾਂ ਦੀਵਾ ਜਗਾ ਕੇ ਕੋਰੋਨਾ ਦੇ ਅੰਧਕਾਰ ਨੂੰ ਪ੍ਰਕਾਸ਼ ਦੇ ਤੇਜ਼ ਦੀ ਤਾਕਤ ਦਾ ਅੰਦਾਜ਼ਾ ਕਰਵਾਉਣ। ਮੋਦੀ ਨੇ ਕੋਰੋਨਾ ਖਿਲਾਫ਼ ਰਾਸ਼ਟਰ ਪੱਧਰੀ ਅਭਿਆਨ ਦੌਰਾਨ ਅੱਜ ਤੀਜੀ ਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਇੱਕ ਵੀਡੀਓ ਸੰਦੇਸ਼ ‘ਚ ਕਿਹਾ ਕਿ ਐਤਵਾਰ ਪੰਜ ਅਪਰੈਲ ਨੂੰ ਸਾਰੇ ਦੇਸ਼ਵਾਸੀ ਰਾਤ 9 ਵਜੇ ਸਿਰਫ 9 ਮਿੰਟ ਦਾ ਸਮਾਂ ਇਸ ਮੁਹਿੰਮ ਨੂੰ ਦੇਣ।
ਉਹਨਾਂ ਕਿਹਾ ਕਿ ਸਾਰੇ ਲੋਕ ਰਾਤ 9 ਵਜੇ ਆਪਣੇ ਘਰਾਂ ਦੀ ਸਾਰੀ ਬਿਜਲੀ ਬੰਦ ਕਰਕੇ ਦਰਵਾਜੇ ਦੇ ਸਾਹਮਣੇ ਜਾਂ ਬਾਲਕਾਨੀ ‘ਚ ਇੱਕ ਦੀਵਾ, ਮੋਮਬੱਤੀ, ਟਾਰਚ ਜਾਂ ਮੋਬਾਇਲ ਦੀ ਫਲੈਸ਼ ਲਾਈਟ ਜਗਾਉਣ। ਉਹਨਾਂ ਲੋਕਾਂ ਨੂੰ ਕਿਹਾ ਕਿ ਇਸ ਦੌਰਾਨ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇ ਅਤੇ ਲੋਕ ਆਪਣੇ ਘਰਾਂ ‘ਚੋਂ ਬਾਹਰ ਗਲੀ ਮੁਹੱਲਿਆਂ ‘ਚ ਇਕੱਠੇ ਨਾ ਹੋਣ।
ਉਹਨਾਂ ਕਿਹਾ ਕਿ ਇਸ ਦਾ ਉਦੇਸ਼ ਕੋਰੋਨਾ ਦੇ ਅੰਧਕਾਰ ਨੂੰ ਪ੍ਰਕਾਸ਼ ਦੇ ਤੇਜ਼ ਦੀ ਤਾਕਤ ਦਾ ਅਹਿਸਾਸ ਕਰਵਾਉਣਾ ਹੈ। ਇਸ ਦਾ ਮਕਸਦ ਉਸ ਸੰਕਲਪ ਨੂੰ ਦੁਹਰਾਉਣਾ ਹੈ ਕਿ ਕੋਈ ਵੀ ਇਕੱਲਾ ਨਹੀਂ ਹੈ ਅਤੇ ਸਮੂਹਿਕ ਤੌਰ ‘ਤੇ ਕੋਰੋਨਾ ਨੂੰ ਹਰਾਉਣ ਦਾ ਸੰਕਲਪ ਕਰਨਾ ਹੈ। ਸਾਰਿਆਂ ਨੂੰ ਇਸ ਦੌਰਾਨ ਮਾਂ ਭਾਰਤੀ ਦਾ ਚਿੰਤਨ ਕਰਦੇ ਹੋਏ ਆਪਣੇ ਸੰਕਲਪ ਪ੍ਰਤੀ ਦ੍ਰਿੜਤਾ ਪ੍ਰਗਟ ਕਰਨੀ ਹੈ।
A video messsage to my fellow Indians. https://t.co/rcS97tTFrH
— Narendra Modi (@narendramodi) April 3, 2020
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।