ਸੀਆਈਏ ਵੱਲੋਂ ਭੁੱਕੀ ਸਮੇਤ ਮਹਿਲਾ ਸਣੇ ਦੋ ਕਾਬੂ

Poppies
ਪਟਿਆਲਾ : ਫੜ੍ਹੇ ਗਏ ਵਿਅਕਤੀ ਪੁਲਿਸ ਪਾਰਟੀ ਨਾਲ।

ਦੋਵਾਂ ਦਾ ਦੋ ਦਿਨਾਂ ਪੁਲਿਸ ਰਿਮਾਂਡ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੀਆਈਏ ਪਟਿਆਲਾ ਵੱਲੋਂ ਦੋਂ ਜਣਿਆਂ ਨੂੰ 60 ਕਿਲੋਂ ਭੁੱਕੀ (Poppies) ਸਮੇਤ ਕਾਬੂ ਕੀਤਾ ਹੈ, ਇਨ੍ਹਾਂ ਵਿੱਚ ਇੱਕ ਮਹਿਲਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਇਸਪੈਕਟਰ ਸ਼ਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਵੱਡੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਦੀ ਸਪਲਾਈ ਕਰਨ ਵਾਲੇ ਸਿੰਦਰ ਕੌਰ ਪਤਨੀ ਲੇਟ ਚਮਕੌਰ ਸਿੰਘ ਵਾਸੀ ਪਿੰਡ ਜੌਨਪੁਰ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਸਤਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਸਗਾਲਾ ਥਾਣਾ ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਨੂੰ ਕਾਬੂ ਕਰਕੇ ਉਨ੍ਹਾਂ ਦੀ ਵਰੀਟ ਕਾਰ ਵਿੱਚੋਂ 60 ਕਿੱਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : Potato Farming: ਬੈਂਗਣੀ ਰੰਗ ਦੇ ਆਲੂਆਂ ਦੀ ਨਵੀਂ ਕਿਸਮ 90 ਦਿਨਾਂ ’ਚ ਪੱਕ ਕੇ ਹੋਵੇਗੀ ਤਿਆਰ

ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਦੇ ਨੇੜੇ ਬਾਬਾ ਸ਼ਹੀਦ ਜੀ ਦੀ ਸਮਾਧ ਪਿੰਡ ਦਦਹੇੜਾ ਥਾਣਾ ਬਖਸ਼ੀਵਾਲਾ ਪਾਸ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾ ਨਾਕਾਬੰਦੀ ਦੌਰਾਨ ਜਦੋਂ ਇਨ੍ਹਾਂ ਦੀ ਗੱਡੀ ਨੂੰ ਰੋਕ ਕੇ ਚੈਕ ਕੀਤਾ ਗਿਆ ਤਾਂ ਗੱਡੀ ਵਿੱਚੋਂ 60 ਕਿਲੋਂ ਭੁੱਕੀ ਬਰਾਮਦ ਹੋਈ। ਗਿ੍ਰਫਤਾਰ ਕੀਤੇ ਗਏ ਸਿੰਦਰ ਕੌਰ ਅਤੇ ਸਤਵਿੰਦਰ ਸਿੰਘ ਨੂੰ ਅਦਾਲਤ ’ਚ ਪੇਸ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਭੁੱਕੀ ਚੂਰਾ ਪੋਸਤ ਕਿੱਥੇ ਲੈਕੇ ਆਉਂਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਣਾ ਸੀ।