ਸਾਡੇ ਨਾਲ ਸ਼ਾਮਲ

Follow us

13.9 C
Chandigarh
Saturday, January 31, 2026
More
    Home Breaking News ਚੁਹੜਚੱਕ ਵਾਸੀਆ...

    ਚੁਹੜਚੱਕ ਵਾਸੀਆਂ ਨੇ ਪਿੰਡ ਚ’ ਚਿੱਟਾ ਵੇਚਣ ਵਾਲਿਆਂ ਖਿਲਾਫ ਚੁੱਕਿਆ ਕਦਮ

    ਇੱਕ ਗਲੀ ਤੇ ਲਗਾਇਆਂ ਬੋਰਡ

    ਅਜੀਤਵਾਲ, (ਕਿਰਨ ਰੱਤੀ) | ਨੇੜਲੇ ਪਿੰਡ ਚੁਹੜਚੱਕ ਵਿਖੇ ਅੱਜ ਦੁਸਰੇ ਦਿਨ ਵੀ ਪਿੰਡ ਵਾਸੀਆਂ ਨੇ ਪੁਲੀਸ ਪ੍ਰਸ਼ਾਸ਼ਨ ਤੋ ਦੁੱਖੀ ਹੋ ਕੇ ਚਿੱਟਾ ਵੇਚਣ ਵਾਲੀ ਗਲੀ ਅੱਗੇ ਜਿੱਥੇ ਪ੍ਰਸ਼ਾਸਨ ਵਿਰੱਧ ਜੰਮ ਕੇ ਨਾਅਰੇਬਾਜੀ ਕੀਤੀ ਉੱਥੇ ਚਿੱਟਾ ਨਹੀ ਵਿਕਣ ਦਿੱਤਾ।ਪਿੰਡ ਵਾਸੀਆ ਨੇ ਦੱਸਿਆ ਕਿ ਸਾਡੇ ਪਿੰਡ ਦੇ ਵੇਚਣ ਤੇ ਪੀਣ ਕਾਰਨ ਕਰੀਬ 13 ਨੌਜਵਾਨ ਮੌਤ ਦੇ ਮੂੰਹ ਚ’ ਚਲੇ ਗਏ।ਪਰ ਪੁਲੀਸ ਨੇ ਵਿਕਦੇ ਚਿੱਟੇ ਨੂੰ ਬੰਦ ਕਰਵਾੳੇਣ ਲਈ ਕੋਈ ਵੀ ਕਾਰਵਾਈ ਨਹੀ ਕੀਤੀ।

    ਜਿਸ ਕਾਰਨ ਸਾਨੂੰ ਚਿੱਟੇ ਨੂੰ ਬੰਦ ਕਰਵਾਉਣ ਲਈ ਗਲ਼ੀ ਤੇ ਚਿੱਟਾ ਨਹੀ ਵਿਕਣ ਦੇਣਾ ਦਾ ਬੋਰਡ ਲਗਾ ਕੇ ਇਸ ਗਲੀ ਤੇ ਪਹਿਰਾ ਦੇਣਾ ਪੈ ਰਿਹਾ ਹੈ ਤੇ ਜਦ ਤੱਕ ਇਸ ਪਿੰਡ ਚੋ ਚਿੱਟਾ ਵਿਕਣਾ ਤੇ ਪੀਣਾ ਬੰਦ ਨਹੀ ਹੋ ਜਾਦਾ ਅਸੀ ਅਰਾਮ ਨਾਲ ਨਹੀ ਬੈਠਾਗੇ ਜੇਕਰ ਹੁਣ ਵੀ ਸਾਡਾ ਸਾਥ ਪ੍ਰਸਾਸ਼ਨ ਨੇ ਨਾ ਦਿੱਤਾ ਤਾ ਅਸੀ ਮੋਗਾ-ਲੁਧਿਆਣਾ ਮਾਰਗ ਜਾਮ ਕਰਾਗੇ ਤੇ ਸਾਡੇ ਪਿੰਡ ਚ’ ਰਾਜਸੀ ਆਗੂਆ ਦੀ ਐਟਰੀ ਬੰਦ ਕਰਾਗੇ।ਪੀੜਤ ਪਰਿਵਾਰਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਰਜਨੀਤਿਕ ਲੋਕਾਂ ਨੂੰ ਇਹ ਸਮਝ ਨਹੀ ਆਉਦਾ ਕਿ ਜੇਕਰ ਚਿੱਟਾ ਇਸੇ ਤਰਾ ਜੁਆਨੀ ਨੂੰਂ ਨਿਗਲਦਾ ਰਿਹਾ ਤਾ ਪੰਜਾਬ ਦਾ ਭਵਿੱਖ ਕੀ ਹੋਵਗਾ।

    ਸੂਤਰਾਂ ਅਨੁਸਾਰ ਮੀਡੀਏ ਚ’ ਇਹ ਗੱਲ ਆਉਣ ਤੇ ਪ੍ਰਸ਼ਾਸ਼ਨ ਵੱਲੋ ਸਪੈਸਲ ਪੁਲੀਸ ਟੀਮ ਵੱਲੋ ਚੂਹੜਚੱਕ ਵਿਖੇ ਪਹੁੰਚੀ ਤੇ ਸਰਚ ਅਪਰੇਸ਼ਨ ਸੂਰੂ ਕਰ ਦਿਤਾ ਗਿਆ।ਟੀਮ ਵੱਲੋ ਕੁੱਝ ਕੁ ਬਿਨ੍ਹਾ ਨੰਬਰੀ ਮੋਟਰ ਸਾਇਕਲ ਬਰਾਮਦ ਕੀਤੇ ਗਏ ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲੀਸ ਦੀ ਇਸ ਕਾਰਵਾਈ ਤੋ ਚਿੱਟਾ ਵੇਚਣ ਵਲਿਆ ਦੇ ਚਿਹਰਿਆਂ ਤੋ ਨਕਾਬ ਲੱਥ ਕੇ ਪਿੰਡ ਵਾਸੀਆਂ ਨੂੰ ਪੱਕੇ ਤੌਰ ਤੇ ਇਸ ਮੁਸ਼ਕਲ ਤੋ ਨਿਜਾਤ ਮਿਲੇਗੀ ਜਾ ਫਿਰ ਕੁਝ ਦਿਨ੍ਹਾ ਜਾ ਮਹੀਨਿਆਂ ਬਾਅਦ ਫਿਰ ਇਹੀ ਹਾਲ ਹੋਵੇਗਾ।ਪਿੰਡ ਵਾਸੀ ਗੁਰਦਰਸਨ ਸਿੰਘ ਫੌਜੀ, ਅਮਰੀ ਮੋਲਾ, ਰੇਸਮ ਸਿੰਘ, ਪੰਚਾਇਤ ਮੈਬਰ ਮੱਘਰ, ਕੌਰਾ ਸਿੰਘ, ਸੁਰਜੀਤ ਸਿੰਘ ਸੀਤਾ, ਕੁਲਦੀਪ ਸਿੰਘ, ਰਾਜੂ ਬਿੱਲਾ, ਬਿੰਦਰ ਸਿੰਘ, ਜਗਸੀਰ ਸਿੰਘ,ਜਸਵੀਰ ਸਿੰਘ, ਬੂਟਾ ਸਿੰਘ,ਜਸਵੀਰ ਸਿੰਘ ਸੀਰਾ ਨੇ ਜਿਲਾਂ੍ਹ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਸਾਡੇ ਪਿੰਡ ਚੋ ਪੱਕੇ ਤੌਰ ਤੇ ਚਿੱਟਾ ਵਿਕਣਾ ਬੰਦ ਕਰਵਾ ਕੇ ਮਾਵਾਂ ਦੇ ਪੁੱਤਾਂ ਨੂੰ ਬਚਾਇਆ ਜਾਵੇ

    ਕੀ ਕਿਹਾ ਆਪ ਆਗੂ ਤੇ ਕਬੱਡੀ ਖਿਡਾਰੀ ਭਜੀ ਨੇ

    ਕਬੱਡੀ ਗੁਰਪ੍ਰੀਤ ਸਿੰਘ ਭਜੀ ਚੁੂਹੜਚੱਕ ਜੁਆਇਟ ਸੈਕਟਰੀ ਸਪੋਰਟਸ ਵਿੰਗ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾ ਵੇਲੇ ਕੁੱਝ ਮਹਿਨਿਆ ਚ’ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਆਦਾ ਕੀਤਾ ਸੀ ਪਰ ਹੁਣ ਸਾਢੇ 4 ਸਾਲਾ ਤੋ ਵੀ ਵੱਧ ਸਮਾ ਹੋ ਗਿਆ ਪੰਜਾਬ ਚ’ ਨਸਿਆਂ ਦਾ ਦਰਿਆਂ ਪਹਿਲਾ ਨਾਲੋ ਵੀ ਵੱਧ ਸਪੀਡ ਵਾਲ ਚੱਲ ਹਿਰਾ ਹੈ ਤੇ ਅਨੇਕਾ ਹੀ ਨੌਜਵਾਨ ਆਪਣੀਆਂ ਕੀਮਤੀ ਜਾਨਾ ਗਵਾ ਰਹੇ।ਉਨ੍ਹਾ ਪੁਲੀਸ ਵੱਲੋ ਕੀਤੇ ਸਰਚ ਅਪਰੇਸ਼ਨ ਨੂੰ ਵੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਪਿੰਡਾਂ ਚ’ ਨਸ਼ਾ ਸਭ ਸੱਤਾਧਾਰੀ ਪਾਰਟੀ ਦੇ ਰਾਜਸੀ ਆਗੂਆਂ ਦੇ ਅਸ਼ੀਰਵਾਦ ਤੋ ਬਿਨ੍ਹਾਂ ਨਹੀ ਵਿਕ ਸਕਦਾ।ਇਨ੍ਹਾਂ ਨੇਤਾਵਾਂ ਦੀ ਮਾੜੀ ਸੋਚ ਸਦਕਾ ਹੀ ਅੱਜ ਨੌਜਵਾਨ ਖੇਡ ਮੈਦਾਨਾਂ ਵੱਲ ਮੂੰਹ ਨਹੀ ਕਰਦੇ ਤੇ ਚਿੱਟੇ ਵੱਲ ਨੂੰ ਭੱਜ-ਭੱਜ ਜਾਦੇ ਹਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ