ਚਿਤਕਾਰਾ ਯੂਨੀਵਰਸਿਟੀ ਵੱਲੋਂ ਵੱਖ-ਵੱਖ ਕੋਰਸਾਂ ਲਈ ਐਮਾਜੋਨ ਵੈੱਬ ਸਰਵਿਸ ਦਾ ਸਿਲੇਬਸ ਲਾਗੂ

ਪੰਜਾਬ ਦੀ ਪਹਿਲੀ ਯੂਨੀਵਰਸਿਟੀ ਬਣੀ ਚਿਤਕਾਰਾ

ਰਾਜਪੁਰਾ, (ਜਤਿੰਦਰ ਲੱਕੀ)। ਚਿਤਕਾਰਾ ਯੂਨੀਵਰਸਿਟੀ ਪੰਜਾਬ ਦੀ ਅਜਿਹੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਬੈਚੁਲਰ ਆਫ ਇੰਜੀਨੀਅਰਿੰਗ (ਬੀਈ) ਅਤੇ ਕੰਪਿਊਟਰ ਸਾਇੰਸ ਲਈ ਐਮਾਜੋਨ ਵੈੱਬ ਸਰਵਿਸ ਦਾ ਸਿਲੇਬਸ ਲਾਗੂ ਕੀਤਾ ਹੈ। ਚਿਤਕਾਰਾ ਯੂਨੀਵਰਸਿਟੀ ਵੱਲੋਂ ਅਜਿਹਾ ਫੈਸਲਾ ਕੌਮਾਂਤਰੀ ਪੱਧਰ ਦੇ ਪਾਠਕ੍ਰਮ ਨੂੰ ਲਾਗੂ ਕਰਕੇ ਕਲਾਊਡ ਪ੍ਰੋਫੈਸ਼ਨਲ ਤਿਆਰ ਕਰਨ ਦੇ ਮੰਤਵ ਨਾਲ ਕੀਤਾ ਗਿਆ ਹੈ। ਐਮਾਜੋਨ ਵੈੱਬ ਸਰਵਿਸ ਸਿੱਖਿਆ ਦਾ ਕੰਪਾਊਂਡ ਕੰਪਿਊਟਿੰਗ ਅਤੇ ਵਰਚੁਲਾਈਜੇਸ਼ਨ ਦਾ ਵਿਸ਼ੇਸ਼ ਸਿਲੇਬਸ ਅਗਸਤ 2020 ਵਿੱਚ ਲਾਗੂ ਹੋ ਜਾਵੇਗਾ।
ਚਿਤਕਾਰਾ ਯੂਨੀਵਰਸਿਟੀ ਵੱਲੋਂ ਸਮੁੱਚਾ ਸਿਲੇਬਸ ਐਮਾਜੋਨ ਦੇ ਮਾਰਗ ਦਰਸ਼ਨ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਵਿੱਚ ਕਲਾਊਟ ਕੰਪਿਊਟਿੰਗ ਦੇ ਕੋਰਸ ਨੂੰ ਪਹਿਲੇ ਸਾਲ ਤੋਂ ਹੀ ਪੜ੍ਹਾਉਣਾ ਆਰੰਭ ਕਰ ਦਿੱਤਾ ਜਾਵੇਗਾ।

ਇਸ ਨਾਲ ਵਿਦਿਆਰਥੀਆਂ ਨੂੰ ਕਲਾਊਡ ਕੰਪਿਊਟਿੰਗ ਅਤੇ ਵਰਚੁਲਾਈਜੇਸ਼ਨ ਦੇ ਖੇਤਰ ਲਈ ਤਿਆਰੀ ਦਾ ਮੌਕਾ ਮਿਲੇਗਾ ਤੇ ਸਮਝਣ ਵਿੱਚ ਸਹਾਇਕ ਹੋਵੇਗਾ। ਇਸ ਨਾਲ ਉਹ ਕਲਾਊਡ ਕੰਪਿਊਟਿੰਗ ਦੇ ਪ੍ਰਿੰਸੀਪਲ, ਮਾਡਲਿੰਗ, ਐਨਾਲਸਿਸ, ਡਿਜਾਈਨ ਅਤੇ ਇੰਡਸਟਰੀ ਓਰੀਐਂਟਡ ਅਪਲੀਕੇਸ਼ਨਜ ਬਾਰੇ ਗਿਆਨ ਮਿਲੇਗਾ ਇਸ ਪਾਠਕ੍ਰਮ ਨੂੰ ਸਿਸਟਮ ਵਿਸ਼ੇਸ਼ਤਾ, ਕਲਾਊਡ ਐਨਾਲਾਈਜ, ਪ੍ਰਾਜੈਕਟ ਮੈਨੇਜਮੈਂਟ ਅਤੇ ਪ੍ਰੋਫੈਸ਼ਨਲ ਡਿਵੈਲਪਮੈਂਟ ਆਦਿ ਬਿੰਦੂਆਂ ‘ਤੇ ਕੇਂਦਰਿਤ ਕੀਤਾ ਗਿਆ ਹੈ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾਕਟਰ ਮਧੂ ਚਿਤਕਾਰਾ ਨੇ ਦੱਸਿਆ ਕਿ ਆਈ ਇੰਡਸਟਰੀ ਵਿੱਚ ਕਲਾਈਡ ਕੰਪਿਊਟਿੰਗ ਨਵੇਂ ਕੀਰਤੀਮਾਨ ਸਥਾਪਿਤ ਕਰਨ ਅਤੇ ਬਦਲਾਓ ਦੇ ਰੂਪ ਵਿੱਚ ਉੱਭਰ ਰਹੀ ਹੈ ਤੇ ਅੱਜ ਦੇ ਯੁੱਗ ਵਿੱਚ ਬਿਜਨਸ ਵਿੱਚ ਡਾਟਾ ਕੇਂਦਰਾਂ ਦੀ ਜਟਿਲਤਾ ਅਤੇ ਪ੍ਰਬੰਧਨ ਦੀਆਂ ਸਮੱਸਿਆਵਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here