ਚੀਨ ਦਾ ਭਾਰਤ ਖਿਲਾਫ ਨਵਾਂ ਪੈਂਤੜਾ

China
China

ਚੀਨ (China) ਦਾ ਭਾਰਤ ਵਿਰੋਧੀ ਨਜ਼ਰੀਆ ਬਦਲਦਾ ਨਜ਼ਰ ਨਹੀਂ ਆ ਰਿਹਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਸ਼ਮੀਰ ਮਾਮਲੇ ’ਚ ਫਿਰ ਜ਼ਹਿਰ ਉਗਲਿਆ ਹੈ। ਦੋਵਾਂ ਆਗੂਆਂ ਨੇ ਜਾਰੀ ਇੱਕ ਸਾਂਝੇ ਬਿਆਨ ’ਚ ਕਸ਼ਮੀਰ ਮਾਮਲੇ ’ਚ ਕਿਹਾ ਹੈ ਕਿ ਉਹ ਭਾਰਤ ਦੀ ਇੱਕਤਰਫਾ ਕਾਰਵਾਈ ਨੂੰ ਸਹਿਣ ਨਹੀਂ ਕਰਨਗੇ।

ਚੀਨ ਦਾ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ China

ਕਸ਼ਮੀਰ ਦੇ ਮਾਮਲੇ ’ਚ ਚੀਨ ਦਾ ਇਹ ਰੁਖ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਹੈ, ਹਾਲਾਂਕਿ ਇਸ ਤੋਂ ਪਹਿਲਾਂ ਚੀਨ ਕਈ ਵਾਰ ਕਹਿ ਚੁੱਕਾ ਹੈ ਕਿ ਉਹ (ਚੀਨ) ਕਸ਼ਮੀਰ ਮਾਮਲੇ ’ਚ ਦਖ਼ਲ ਨਹੀਂ ਦੇਵੇਗਾ ਇੱਥੋਂ ਤੱਕ ਪਾਕਿਸਤਾਨ ਵੀ ਕਈ ਵਾਰ ਕਸ਼ਮੀਰ ਮੁੱਦੇ ਨੂੰ ਦੁਵੱਲਾ ਮੁੱਦਾ ਕਰਾਰ ਦੇ ਚੁੱਕਾ ਹੈ ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਕਸ਼ਮੀਰ ਮੁੱਦੇ ’ਤੇ ਉਹ ਸਿਰਫ ਪਾਕਿ ਨਾਲ ਹੀ ਗੱਲਬਾਤ ਨੂੰ ਤਿਆਰ ਹੈ ਅਤੇ ਤੀਜੀ ਧਿਰ ਦੀ ਵਿਚੋਲਗੀ ਕਦੇ ਵੀ ਮਨਜ਼ੂਰ ਨਹੀਂ ਕੀਤੀ ਜਾਵੇਗੀ। China

ਇਹ ਵੀ ਪੜ੍ਹੋ: ਸ਼ਹੀਦੀ ਦਿਵਸ ’ਤੇ ਵਿਸੇਸ਼ : ਜਪਉ ਜਿਨ ਅਰਜੁਨ ਦੇਵ ਗੁਰੂ…

ਉਂਜ ਭਾਰਤ ਨੇ ਪਾਕਿਸਤਾਨ ਤੇ ਚੀਨ ਦੋਵਾਂ ਮੁਲਕਾਂ ਨੂੰ ਐਨਡੀਏ-3 ਸਰਕਾਰ ਦੇ ਸਹੁੰ ਚੁੱਕ ਸਮਾਰੋਹ ’ਚ ਸੱਦਾ ਨਾ ਦੇ ਕੇ ਦੋਵਾਂ ਮੁਲਕਾਂ ਨੂੰ ਆਪਣਾ ਸਪੱਸ਼ਟ ਸੰਦੇਸ਼ ਵੀ ਦੇ ਦਿੱਤਾ ਹੈ ਕਿ ਉਹ ਵਿਰੋਧੀ ਮੁਲਕਾਂ ਅੱਗੇ ਝੁਕਣ ਵਾਲਾ ਵੀ ਨਹੀਂ ਹੈ ਚੀਨ-ਪਾਕਿ ਦੇ ਗਠਜੋੜ ਨਾਲ ਨਜਿੱਠਣ ਲਈ ਭਾਰਤ ਸਰਕਾਰ ਨੂੰ ਕੂਟਨੀਤੀ ਹੋਰ ਮਜ਼ਬੂਤ ਬਣਾਉਣੀ ਪਵੇਗੀ। ਚੀਨ ਨੂੰ ਸਾਧਣ ਲਈ ਨੇਪਾਲ, ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣਾ ਪਵੇਗਾ ਉਮੀਦ ਹੈ ਨਵੀਂ ਸਰਕਾਰ ਅੰਤਰਰਾਸ਼ਟਰੀ ਪੱਧਰ?’ਤੇ ਆਪਣੀ ਪਕੜ ਹੋਰ ਮਜ਼ਬੂਤ ਬਣਾ ਕੇ ਚੀਨ ਦੇ ਇਰਾਦਿਆਂ ’ਤੇ ਪਾਣੀ ਫੇਰ ਦੇਵੇਗੀ।