ਦੁਕਾਨਦਾਰ ਨੂੰ ਮੌਕੇ ’ਤੇ ਕਾਬੂ, ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ | Banned China Door
Banned China Door: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਾਬੰਦੀਸ਼ੁਦਾ ਚੀਨੀਡੋਰ, ਮਾਂਝਾ, ਨਾਈਲੋਨ, ਸਿੰਥੈਟਿਕ ਧਾਗੇ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖਤੀ ਕਰਦਿਆਂ 330 ਚਾਈਨਾ ਡੋਰ ਦੇ ਗੱਟੇ ਬਰਾਮਦ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਜਿਸ ਤੋਂ ਬਾਅਦ ਦੁਕਾਨਦਾਰ ਮੌਕੇ ਕਾਬੂ ਕਰਦਿਆ ਹਿਰਾਸਤ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਚੇਅਰਮੈਨ, ਪ੍ਰੋ (ਡਾ.) ਆਦਰਸ਼ ਪਾਲ ਵਿਗ ਪਿਛਲੇ ਦਿਨੀਂ ਇੱਕ ਪੱਤਰਕਾਰ ਨੇ ਦੱਸਿਆ ਕਿ ਉਹ ਪਟਿਆਲਾ ਸ਼ਹਿਰ ਵਿੱਚ ਉਨ੍ਹਾਂ ਦੁਕਾਨਾਂ ਦੇ ਟਿਕਾਣਿਆਂ ਨੂੰ ਜਾਣਦੇ ਹਨ ਜਿੱਥੇ ਚਾਈਨਾ ਡੋਰ ਰੱਖੀ ਜਾਂਦੀ ਹੈ ਅਤੇ ਵੇਚੀ ਜਾ ਰਹੀ ਹੈ। ਜਿਸ ਤੋਂ ਬਾਅਦ ਪੱਤਰਕਾਰ ਦਾ ਟੈਲੀਫੋਨ ਨੰਬਰ ਵਾਤਾਵਰਣ ਇੰਜੀਨਅਰ, ਖੇਤਰੀ ਦਫਤਰ, ਪੀਪੀਸੀਬੀ, ਪਟਿਆਲਾ ਨੂੰ ਭੇਜਿਆ ਗਿਆ ਅਤੇ ਉਸ ਤੋਂ ਬਾਅਦ ਖੇਤਰੀ ਦਫ਼ਤਰ, ਪੀਪੀਸੀਬੀ, ਪਟਿਆਲਾ ਦੀ ਟੀਮ ਜਿਸ ਵਿੱਚ ਵਾਤਾਵਰਣ ਇੰਜੀਨਅਰ ਦੇ ਨਾਲ ਨਾਲ ਇੰਜ: ਮੋਹਿਤ ਸਿੰਗਲਾ, ਸਹਾਇਕ ਵਾਤਾਵਰਣ ਇੰਜੀਨੀਅਰ, ਇੰਜ: ਧਰਮਵੀਰ ਸਿੰਘ, ਸਹਾਇਕ ਵਾਤਾਵਰਣ ਇੰਜੀਨੀਅਰ ਅਤੇ ਵਿਨੋਦ ਸਿੰਗਲਾ ਜੂਨੀਅਰ ਵਾਤਾਵਰਣ ਇੰਜੀਨੀਅਰ, ਨੇ ਅੱਚਾਰ ਬਜ਼ਾਰ, ਤ੍ਰਿਪੜੀ, ਆਨੰਦ ਨਗਰ ਆਦਿ ਇਲਾਕਿਆਂ ਵਿਚ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਪਰ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਰੰਗੇ ਹੱਥੀਂ ਨਹੀਂ ਫੜਿਆ ਗਿਆ।
ਇਸ ਤੋਂ ਬਾਅਦ ਦੇਰ ਸ਼ਾਮ ਪੱਤਰਕਾਰ ਨੇ ਟੀਮ ਵਾਤਾਵਰਣ ਇੰਜੀਨਅਰ ਨੂੰ ਫੋਨ ਕੀਤਾ ਕਿ ਦੀਪ ਨਗਰ ਵਿੱਚ ਇੱਕ ਪਤੰਗ ਦੀ ਦੁਕਾਨ ਵਿੱਚ ਚਾਈਨਾ ਡੋਰ ਵੇਚੀ ਜਾ ਰਹੀ ਹੈ। ਟੀਮ ਨੇ ਤੁਰੰਤ ਪੱਤਰਕਾਰ ਦੇ ਨਾਲ ਦੁਕਾਨ/ਇਲਾਕੇ ਦਾ ਦੌਰਾ ਕੀਤਾ। ਦੀਪ ਨਗਰ ਅਤੇ ਮੈਸਰਜ਼ ਸੋਨੂੰ ਪਤੰਗਾਂ ਨਾਮ ਦੀ ਇੱਕ ਦੁਕਾਨ ’ਤੇ ਚਾਈਨਾ ਡੋਰ ਵੇਚਦੀ ਪਾਈ ਗਈ ਅਤੇ ਸ਼ੁਰੂ ਵਿੱਚ 3 ਗੱਟੂ (ਚਾਈਨਾ ਡੋਰ ਦਾ ਰੋਲ) ਜ਼ਬਤ ਕੀਤਾ ਗਿਆ।
ਇਹ ਵੀ ਪੜ੍ਹੋ: ਮੋਗਾ ’ਚ ਹੋ ਰਹੀ ਮਹਾਂਪੰਚਾਇਤ ’ਚ ਵੱਡੀ ਪੱਧਰੀ ਸਮੂਲੀਅਤ ਕਰਨ ਦਾ ਐਲਾਨ
ਪੱਤਰਕਾਰ ਨੇ ਦੱਸਿਆ ਕਿ ਦੀਪ ਨਗਰ ਵਿੱਚ ਰਹਿਣ ਵਾਲਾ ਇੱਕ 17 ਸਾਲ ਦਾ ਲੜਕਾ ਵੀ ਚਾਈਨਾ ਡੋਰ ਵੇਚਣ ਦਾ ਧੰਦਾ ਕਰਦਾ ਹੈ ਵਾਤਾਵਰਣ ਇੰਜੀਨਅਰ ਦੀ ਟੀਮ ਨੇ ਉਸ ਲੜਕੇ ਦੇ ਘਰ ਦੀ ਚੈਕਿੰਗ ਕੀਤੀ ਅਤੇ 12 ਗੱਟੇ ਜ਼ਬਤ ਕੀਤੇ। ਇਸ ਤੋਂ ਮੁੜ ਲੜਕੇ ਨੇ ਦੱਸਿਆ ਕਿ ਉਸ ਨੇ ਸੋਨੂੰ ਪਤੰਗਾਂ ਤੋਂ ਗੱਟੂ ਖਰੀਦੇ ਹਨ ਅਤੇ ਇਹ ਵੀ ਦੱਸਿਆ ਕਿ ਸੋਨੂੰ ਦੇ ਘਰ ਕਈ ਗੱਟੂ ਰੱਖੇ ਹੋਏ ਹਨ। ਇਸ ਤੋਂ ਬਾਅਦ ਟੀਮ ਨੇ ਦੀਪ ਨਗਰ ਸਥਿਤ ਸੋਨੂੰ ਦੇ ਘਰ ਜਾ ਕੇ ਦੇਖਿਆ ਤਾਂ ਉਸ ਦੇ ਘਰ ਦੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਇਸ ਤੋਂ ਬਾਅਦ ਮਾਮਲੇ ਵਿੱਚ ਹੋਰ ਸਹਾਇਤਾ ਲਈ ਐਸਐਚਓ ਤ੍ਰਿਪੜੀ ਨਾਲ ਸੰਪਰਕ ਕੀਤਾ ਗਿਆ। ਇਸ ਦੇ ਨਾਲ ਹੀ ਵਾਤਾਵਰਣ ਇੰਜੀਨਅਰ ਪਟਿਆਲਾ ਖੇਤਰੀ ਦਫਤਰ, ਪਟਿਆਲਾ ਅਤੇ ਜੋਨਲ ਦਫਤਰ-1, ਪਟਿਆਲਾ ਵੀ ਰਾਤ 9 ਵਜੇ ਦੇ ਕਰੀਬ ਮੌਕੇ ’ਤੇ ਪਹੁੰਚ ਗਏ ਅਤੇ ਪੁਲਿਸ ਟੀਮ ਸਮੇਤ ਘਰ ਦੀ ਤਲਾਸ਼ੀ ਲਈ ਗਈ। Banned China Door
ਤਲਾਸ਼ੀ ਲੈਣ ’ਤੇ ਸੋਨੂੰ ਕੁਮਾਰ ਦੇ ਘਰੋਂ ਕਰੀਬ 330 ਗੱਟੇ ਲਗਭਗ 1 ਟਨ ਚਾਈਨਾ ਡੋਰ ਬਰਾਮਦ ਹੋਈ ਅਤੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਸੋਨੂੰ ਪਤੰਗਾਂ ਦੇ ਮਾਲਕ ਸੋਨੂੰ ਕੁਮਾਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਚਾਈਨਾ ਡੋਰ ਦੇ ਸਪਲਾਇਰ ਦੇ ਸਰੋਤ ਅਤੇ ਚਾਈਨਾ ਡੋਰ ਦੇ ਵਪਾਰ/ਵੇਚਣ/ਵਰਤੋਂ ਵਿੱਚ ਸ਼ਾਮਲ ਏਜੰਟਾਂ ਦਾ ਹੋਰ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪੀਪੀਸੀਬੀ ਦੇ ਚੇਅਰਮੈਨ ਅਤੇ ਮੈਂਬਰ ਸਕੱਤਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਵਿਅਕਤੀਆਂ ਦੀ ਤੁਰੰਤ ਸੂਚਨਾ ਦੇਣ ਤਾਂ ਜੋ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰ ਸਕੀਏ ਅਤੇ ਪੰਜਾਬ ਰਾਜ ਵਿੱਚ ਅਜਿਹੀਆਂ ਗੈਰ-ਕਾਨੂੰਨੀ ਕਾਤਲ ਗਤੀਵਿਧੀਆਂ ਨੂੰ ਰੋਕ ਸਕੀਏ।