ਬਾਲ ਕਹਾਣੀ : ਸ਼ੈਤਾਨ ਚੂਹਾ

rat, Devil Rat

ਬਾਲ ਕਹਾਣੀ : ਸ਼ੈਤਾਨ ਚੂਹਾ (Devil Rat)

ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਸੀ ਅੱਜ ਬਾਲ ਸਭਾ ਦਾ ਦਿਨ ਸੀ ਬੱਚੇ ਮਾਸਟਰ ਜੀ ਤੋਂ ਕੋਈ ਨਵੀਂ ਕਹਾਣੀ ਸੁਣਨ ਲਈ ਜ਼ਿੱਦ ਕਰ ਰਹੇ ਸਨ ਮਾਸਟਰ ਜੀ ਕਹਾਣੀ ਸੁਣਾਉਣ ਦੇ ਰੌਂਅ ’ਚ ਨਹੀਂ ਸਨ ਉਹ ਬੱਚਿਆਂ ਨੂੰ ਪੜ੍ਹਨ ਲਈ ਕਹਿ ਰਹੇ ਸਨ, ਪਰ ਬੱਚੇ ਤਾਂ ਮਾਸਟਰ ਜੀ ਦੇ ਜਿਵੇਂ ਖਹਿੜੇ ਹੀ ਪੈ ਗਏ ਸਨ ਮਾਸਟਰ ਜੀ ਮਜ਼ਬੂਰ ਹੋ ਗਏ ਤੇ ਉਨ੍ਹਾਂ ਬੱਚਿਆਂ ਨੂੰ ਕਿਹਾ, ‘‘ਅੱਛਾ ਬੱਚਿਓ! ਅੱਜ ਮੈਂ ਤੁਹਾਨੂੰ ਇੱਕ ਸ਼ੈਤਾਨ ਚੂਹੇ ਦੀ ਕਹਾਣੀ ਸੁਣਾਵਾਂਗਾ, ਜੋ ਕਿ ਦੂਸਰੇ ਚੂਹਿਆਂ ਨੂੰ ਬਹੁਤ ਪ੍ਰੇਸ਼ਾਨ ਕਰਦਾ ਸੀ, ਤਾਂ ਸੁਣੋ ਫਿਰ:- (Devil Rat)

ਬਾਲ ਕਹਾਣੀ : ਸ਼ੈਤਾਨ ਚੂਹਾ (Devil Rat)

‘ਇੱਕ ਵਾਰ ਦੀ ਗੱਲ ਹੈ, ਇੱਕ ਪਿੰਡ ਦੇ ਕੋਲ ਇੱਕ ਬਹੁਤ ਉੱਚਾ ਟਿੱਬਾ ਸੀ ਉੱਥੇ ਵੱਖੋ-ਵੱਖ ਖੁੱਡਾਂ ਵਿੱਚ ਕਈ ਚੂਹੇ ਰਹਿੰਦੇ ਸਨ ਉਹ ਆਪਣੇ ਆਲੇ-ਦੁਆਲਿਓਂ ਭੋਜਨ ਪ੍ਰਾਪਤ ਕਰਦੇ ਤੇ ਖਾਂਦੇ ਉਨ੍ਹਾਂ ਸਾਰਿਆਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਪਰ ਉਨ੍ਹਾਂ ਵਿੱਚ ਇੱਕ ਚੂਹਾ ਬਹੁਤ ਸ਼ੈਤਾਨ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਤੰਗ ਕਰਦਾ ਰਹਿੰਦਾ ਸੀ ਜਦੋਂ ਜੀ ਕਰਦਾ ਕਿਸੇ ਨਾ ਕਿਸੇ ਚੂਹੇ (Rat) ਨੂੰ ਕੁੱਟ ਧਰਦਾ।

ਬਾਲ ਕਹਾਣੀ : ਸ਼ੈਤਾਨ ਚੂਹਾ (Devil Rat)

ਚਲਾਕ ਤੇ  ਤਕੜਾ ਹੋਣ ਕਰਕੇ ਸਾਰੇ ਚੂਹੇ ਉਸ ਤੋਂ ਡਰਦੇ ਸਨ ਉਹ ਕਈ ਵਾਰ ਇਕੱਠੇ ਹੋ ਕੇ ਉਸਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਪਰ ਉਹ ਉਨ੍ਹਾਂ ਦੀ ਇੱਕ ਨਾ ਚੱਲਣ ਦਿੰਦਾ ਕਈ ਵਾਰ ਉਹ ਅਜਿਹੀ ਚਲਾਕੀ ਕਰਦਾ ਕਿ ਸਾਰੇ ਚੂਹਿਆਂ ਨੂੰ ਸਾਰਾ ਦਿਨ ਭੁੱਖਿਆਂ ਰਹਿਣਾ ਪੈਂਦਾ ਇੱਕ ਦਿਨ ਉਸ ਨੇ ਸਾਰੇ ਚੂਹਿਆਂ ਨੂੰ ਕਹਿ ਦਿੱਤਾ ਕਿ ਥੋਡ੍ਹੀਆਂ ਖੁੱਡਾਂ ਵਿੱਚ ਸੱਪ ਵੜ ਗਏ ਨੇ ਸਾਰੇ ਚੂਹੇ ਡਰਦੇ ਹੋਏ ਉੱਥੋਂ ਭੱਜ ਗਏ ਉਹ ਆਰਾਮ ਨਾਲ ਉਨ੍ਹਾਂ ਦੀਆਂ ਖੁੱਡਾਂ ਵਿੱਚ ਰਹਿਣ ਲੱਗਾ ਇਸ ਤਰ੍ਹਾਂ ਦਿਨੋਂ-ਦਿਨ ਉਸ ਦੀਆਂ ਸ਼ੈਤਾਨੀਆਂ ਤੋਂ ਚੂਹੇ ਤੰਗ ਆ ਰਹੇ ਸਨ।

ਇੱਕ ਵਾਰ ਸਾਰੇ ਚੂਹੇ ਭੋਜਨ ਦੀ ਤਲਾਸ਼ ਵਿੱਚ ਇੱਕ ਸੇੇਠ ਦੇ ਘਰ ਵੱਲ ਗਏ ਸ਼ੈਤਾਨ ਚੂਹਾ (Rat) ਵੀ ਉਨ੍ਹਾਂ ਦੇ ਨਾਲ ਸੀ ਸਾਰਿਆਂ ਨੂੰ ਡਬਲ ਰੋਟੀ ਦੀ ਖੁਸ਼ਬੂ ਆ ਰਹੀ ਸੀ ਸ਼ੈਤਾਨ ਚੂਹੇ ਨੂੰ ਵੀ ਪਤਾ ਲੱਗ ਗਿਆ। ਉਸ ਨੇ ਸਾਰਿਆਂ ਨੂੰ ਕਿਹਾ ਕਿ ਇੱਧਰ ਨਾ ਜਾਇਓ ਇੱਧਰ ਬਿੱਲੀ ਬੈਠੀ ਹੈ ਉਹ ਆਪਾਂ ਸਾਰਿਆਂ ਨੂੰ ਖਾ ਜਾਵੇਗੀ ਸਾਰੇ ਚੂਹੇ ਡਰਦੇ ਹੋਏ ਦੂਸਰੇ ਪਾਸੇ ਦੌੜ ਗਏ ਸਾਰਿਆਂ ਦੇ ਜਾਣ ਤੋਂ ਬਾਅਦ ਸ਼ੈਤਾਨ ਚੂਹਾ ਉੱਧਰ ਤੁਰ ਪਿਆ, ਜਿੱਧਰੋਂ ਖੁਸ਼ਬੂ ਆ ਰਹੀ ਸੀ ਉਸਨੇ ਵੇਖਿਆ ਕਿ ਇੱਕ ਛੋਟਾ ਜਿਹਾ ਡੱਬਾ ਸੀ, ਜੋ ਲੋਹੇ ਦੀਆਂ ਤਾਰਾਂ ਦਾ ਬਣਿਆ ਹੋਇਆ ਸੀ।

  ਉਸ ਦੇ ਸਾਹਮਣੇ ਇੱਕ ਦਰਵਾਜ਼ਾ ਜਿਹਾ ਸੀ ਉਸ ਦੇ ਸਾਹਮਣੇ ਇੱਕ ਡਬਲ ਰੋਟੀ ਤਾਰ ’ਤੇ ਟੰਗੀ ਪਈ ਸੀ, ਜਿਸ ’ਤੇ ਕੋਈ ਚੀਜ਼ ਜਿਹੀ ਵੀ ਲੱਗੀ ਹੋਈ ਸੀ ਚੂਹੇ ਨੇ ਸੋਚਿਆ ਭੋਜਨ ਕਾਫੀ ਹੈ ਹੁਣ ਉਹ ਇੱਕ ਦਿਨ ਬੈਠ ਕੇ ਭੋਜਨ ਖਾਵੇਗਾ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਜਦੋਂ ਡਬਲ ਰੋਟੀ ਖਾਣ ਲਈ ਉਸ ਨੇ ਆਪਣੇ ਤਿੱਖੇ ਦੰਦ ਡਬਲ ਰੋਟੀ ਵਿੱਚ ਮਾਰੇ ਤਾਂ ਤੜਾਕ ਕਰਦਾ ਪਿੰਜਰਾ ਬੰਦ ਹੋ ਗਿਆ ਉਸ ਨੇ ਬਹੁਤ ਯਤਨ ਕੀਤੇ ਪਰ ਉਹ ਪਿੰਜਰੇ ’ਚੋਂ ਬਾਹਰ ਨਾ ਨਿੱਕਲ ਸਕਿਆ।

ਬਾਲ ਕਹਾਣੀ : ਸ਼ੈਤਾਨ ਚੂਹਾ (Devil Rat)

ਸ਼ਾਮ ਦੇ ਸਮੇਂ ਜਦੋਂ ਸਾਰੇ ਚੂਹੇ (Rat) ਆਪਣਾ ਭੋਜਨ ਪ੍ਰਾਪਤ ਕਰਕੇ ਆਪਣੀਆਂ ਖੁੱਡਾਂ ਵੱਲ ਜਾ ਰਹੇ ਸਨ ਤਾਂ ਉਹਨਾਂ ਵੇਖਿਆ ਕਿ ਸੇਠ ਦਾ ਨੌਕਰ ਇੱਕ ਪਿੰਜਰਾ ਫੜੀ ਜਾ ਰਿਹਾ ਸੀ ਉਹ ਚੂਹਿਆਂ ਦੇ ਕੋਲ ਦੀ ਲੰਘਿਆ ਤਾਂ ਉਨ੍ਹਾਂ ਵੇਖਿਆ ਕਿ ਪਿੰਜਰੇ ਵਿੱਚ ਉਹੀ ਸ਼ੈਤਾਨ ਚੂਹਾ ਮਰਿਆ ਪਿਆ ਸੀ ਨੌਕਰ ਉਸਨੂੰ ਸੁੱਟਣ ਵਾਸਤੇ ਝਾੜੀਆਂ ਵੱਲ ਜਾ ਰਿਹਾ ਸੀ ਚੂਹਿਆਂ ਨੂੰ ਇਸ ਦਾ ਦੁੱਖ ਹੋਇਆ ਪਰ ਕੁਝ ਚੂਹਿਆਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਹੁਣ ਉਹ ਆਜ਼ਾਦੀ ਨਾਲ ਆਪਣੀਆਂ ਖੁੱਡਾਂ ਵਿੱਚ ਰਹਿਣਗੇ, ਰਲ-ਮਿਲ ਕੇ ਖਾਣਗੇ ਤੇ ਆਪਸ ਵਿੱਚ ਨਹੀਂ ਲੜਨਗੇ।’ ਕਹਾਣੀ ਸੁਣਾਉਣ ਤੋਂ ਬਾਅਦ ਮਾਸਟਰ ਜੀ ਨੇ ਕਿਹਾ, ‘ਸੋ ਬੱਚਿਓ! ਸਾਨੂੰ ਕਦੇ ਵੀ ਆਪਣੇ ਦੋਸਤਾਂ ਨਾਲ, ਆਪਣੇ ਲੋਕਾਂ ਨਾਲ ਸ਼ੈਤਾਨੀ ਨਹੀਂ ਕਰਨੀ ਚਾਹੀਦੀ ਨਾ ਹੀ ਕਿਸੇ ਨੂੰ ਧੋਖਾ ਦੇਣਾ ਚਾਹੀਦਾ ਹੈ, ਵੈਰ-ਵਿਰੋਧ ਤੋਂ ਉੱਪਰ ਉੱਠ ਕੇ ਸਾਨੂੰ ਆਪਸੀ ਸਾਂਝ ਪੈਦਾ ਕਰਨੀ ਚਾਹੀਦੀ ਹੈ ਤੇ ਹਰ ਮੁਸੀਬਤ ਵਿੱਚ ਸਾਨੂੰ ਸਭ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਸੱਤਪਾਲ ਭੀਖੀ

LEAVE A REPLY

Please enter your comment!
Please enter your name here