ਬਾਲ ਕਵਿਤਾ : ਪੜ੍ਹਨਾ ਸਿੱਖ ਲਓ

ਬਾਲ ਕਵਿਤਾ : ਪੜ੍ਹਨਾ ਸਿੱਖ ਲਓ

ਪਿਆਰੇ ਬੱਚਿਓ, ਬੀਬੇ ਬੱਚਿਓ,
ਪੜ੍ਹਨਾ ਸਿੱਖ ਲਓ, ਲਿਖਣਾ ਸਿੱਖ ਲਓ।
ਵਿੱਦਿਆ ਦਾ, ਤੁਸੀਂ ਲੈ ਕੇ ਚਾਨਣ,
ਅੰਬਰਾਂ ਉੱਤੇ ਚੜ੍ਹਨਾ ਸਿੱਖ ਲਓ।

ਮੁਸ਼ਕਿਲਾਂ ਰਾਹ ਵਿੱਚ ਹੋਣ ਹਜ਼ਾਰਾਂ,
ਦਿਸੇ ਨਾ ਕੋਈ, ਕਿਤੇ ਸਹਾਰਾ,
ਫ਼ਿਰ ਵੀ ਦਿਲ ਤੁਸੀਂ ਛੱਡਣਾ ਨਹੀਂ ਹੈ,
ਹਿੰਮਤ ਨਾਲ, ਅੱਗੇ ਵਧਣਾ ਸਿੱਖ ਲਓ।

ਪੜ੍ਹ-ਲਿਖ ਕੇ ਵਿਦਵਾਨ ਹੈ ਬਣਨਾ,
ਤੁਸਾਂ ਨੇ ਦੇਸ਼ ਦੀ ਸ਼ਾਨ ਹੈ ਬਣਨਾ,
ਤੁਸੀਂ ਦੇਸ਼ ਦੇ, ਦੇਸ਼ ਤੁਹਾਡਾ,
ਦੇਸ਼ ਲਈ ਜੀਣਾ-ਮਰਨਾ ਸਿੱਖ ਲਓ।
ਯਸ਼ਪਾਲ ਮਹਾਵਰ,
ਸ੍ਰੀ ਮੁਕਤਸਰ ਸਾਹਿਬ।
ਮੋ. 90413-47351

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ