ਐੱਸਐੱਮਡੀ ਵਿੱਦਿਅਕ ਸੰਸਥਾਵਾਂ ’ਚ ਬਾਲ ਦਿਵਸ ਮਨਾਇਆ 

Children's Day
ਕੋਟਕਪੂਰਾ : ਐੱਸ ਐੱਮ ਡੀ ਵਿਦਿਅਕ ਸੰਸਥਾਵਾਂ ਕੋਟ ਸੁਖੀਆ ’ਚ ਮਨਾਇਆ ਗਿਆ ਬਾਲ ਦਿਵਸ

ਕੋਟਕਪੂਰਾ ( ਅਜੈ ਮਨਚੰਦਾ )। ਸੰਤ ਮੋਹਨ ਦਾਸ ਯਾਦਗਾਰੀ ਵਿਦਿਅਕ ਸੰਸਥਾਵਾਂ ਅਧੀਨ ਚੱਲ ਰਹੀਆਂ ਸੰਸਥਾਵਾਂ ਐੱਸ ਐੱਮ ਡੀ ਵਰਲਡ ਸਕੂਲ ਅਤੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ , ਕੋਟ ਸੁਖੀਆ (ਫਰੀਦਕੋਟ) ’ਚ ਬਾਲ ਦਿਵਸ ਮਨਾਇਆ ਗਿਆ । ਇਹ ਜਾਣਕਾਰੀ ਦਿੰਦੇ ਹੋਏ ਐੱਸ ਐੱਮ ਡੀ ਵਰਲਡ ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੰਚ ਦਾ ਸੰਚਾਲਨ ਮੈਡਮ ਅਨੂੰ ਬਾਲੀ ਵੱਲੋਂ ਕੀਤਾ ਗਿਆ ।(Children’s Day)

ਇਸ ਮੌਕੇ ਬੱਚਿਆਂ ਲਈ ਵਿਸ਼ੇਸ਼ ਤੌਰ ’ਤੇ ਖੇਡ ਮੇਲਾ ਕਰਵਾਇਆ ਗਿਆ , ਜਿਸ ਵਿਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਅਤੇ ਝੂਲੇ ਲਗਾਏ ਗਏ , ਜਿਸ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਬਲਾਕ ਦੇ ਬੱਚਿਆਂ ਨੇ ਝੂਲਿਆਂ ਦਾ ਖੂਬ ਆਨੰਦ ਲਿਆ ।ਇਸ ਉਪੰਰਤ ਪ੍ਰਾਇਮਰੀ ਬਲਾਕ ਦੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ , ਜਿਸ ਵਿੱਚ ਕਵਿਤਾਂ ਉਚਾਰਨ , ਸਪੀਚ , ਡਾਂਸ ਅਤੇ ਹੋਰ ਕਈ ਪ੍ਰਕਾਰ ਦੇ ਗਤੀਵਿਧੀਆਂ ਸ਼ਾਮਲ ਸਨ।. ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਹਨਾਂ ਵਿੱਚ ਕੁਝ ਖੇਡਾਂ ਪਾਣੀ ਵਾਲੀਆਂ ਸਨ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਝੂਲੇ ਅਤੇ ਜੰਪਿਗ ਰਾਈਡਸ ਵੀ ਲਗਾਈਆਂ ਗਈਆਂ। Children’s Day

ਇਹ ਵੀ ਪੜ੍ਹੋ : ਜੋਸ਼ ’ਚ ਟੀਮ ਇੰਡੀਆ ਪਰ ਹੋਸ਼ ’ਚ ਰਹਿਣਾ ਵੀ ਜ਼ਰੂਰੀ! ਸੌਖਾ ਨਹੀਂ ਅੱਗੇ ਦਾ ਰਸਤਾ!

ਇਸ ਮੌਕੇ ਮਿੰਕੀ ਮਾਊਸ ਅਤੇ ਹੋਰ ਕਾਰਟੂਨਸ ਦਾ ਭੇਸ ਧਾਰਨ ਕਰਕੇ ਅਧਿਆਪਕਾਂ ਵੱਲੋਂ ਬੱਚਿਆਂ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਤੇ ਡੀ. ਜੇ ਦਾ ਵੀ ਖਾਸ ਪ੍ਰਬੰਧ ਸੀ , ਜਿਸ ਵਿੱਚ ਬੱਚਿਆਂ ਨੂੰ ਬਾਲ ਦਿਵਸ ਸੰਬੰਧਿਤ ਅਤੇ ਬੱਚਿਆਂ ਨੂੰ ਆਨੰਦ ਅਤੇ ਮਸਤੀ ਦੇਣ ਵਾਲੇ ਗਾਣਿਆਂ ’ਤੇ ਬੱਚੇ ਆਪਣੇ-ਆਪਣੇ ਤਰੀਕੇ ਦੇ ਨਾਲ ਨਾਚ ਕਰਦੇ ਹੋਏ ਬਹੁਤ ਹੀ ਖੁਸ਼ ਨਜਰ ਆ ਰਹੇ ਸਨ। ਇਸ ਮੌਕੇ ਤੇ ਬੱਚਿਆਂ ਨੂੰ ਖਾਣ-ਪੀਣ ਦੀ ਚੀਜ਼ਾਂ ਵੀ ਮੁਹੱਇਆ ਕਰਵਾਈਆਂ ਗਈਆਂ , ਜਿਹੜੀਆਂ ਕੀ ਉਹਨਾਂ ਦੀ ਉਮਰ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਤੌਰ ’ਤੇ ਉਹਨਾਂ ਵਾਸਤੇ ਤਿਆਰ ਕੀਤੀਆਂ ਗਈਆਂ ਸਨ।

ਇਸ ਮੌਕੇ ਅਧਿਆਪਕ ਸਹਿਬਾਨਾਂ ਨੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਕਿ ਕੋਈ ਵੀ ਬੱਚਾ ਕਿਸੇ ਕਿਸਮ ਦੀ ਖਾਣ ਪੀਣ ਦੀ ਵਸਤੂ ਜਾਂ ਕਿਸੇ ਝੂਲੇ ਤੋਂ ਵਾਝਾਂ ਨਾ ਰਹਿ ਜਾਵੇ। ਇਸ ਮੌਕੇ ਅਧਿਆਪਕ ਸਹਿਬਾਨ ਵੀ ਬੱਚਿਆਂ ਦੇ ਨਾਲ ਮੇਲਾ ਦਾ ਆਨੰਦ ਲੈ ਰਹੇ ਸਨ। ਇਸ ਮੌਕੇ ਪਿ੍ਰੰਸੀਪਲ ਹਰਮੋਹਨ ਸਿੰਘ ਸਾਹਨੀ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਇਮਾਨਦਾਰੀ ਨਾਲ ਅੱਗੇ ਵਧਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸੰਤ ਮੋਹਨ ਦਾਸ ਮ.ਸ.ਸ.ਸਕੂਲ ਦੇ ਡਿਪਟੀ ਡਾਇਰੈਕਟਰ ਮੇਘਾ ਥਾਪਰ, ਪਿ੍ਰੰਸੀਪਲ ਮਨਜੀਤ ਕੌਰ, ਕੋ-ਆਰਡੀਨੇਟਰ ਖੁਸ਼ਵਿੰਦਰ ਸਿੰਘ ,ਅਨੂੰ ਬਾਲੀ , ਰੇਨੂੰਕਾ, ਅਮਨਪ੍ਰੀਤ ਕੌਰ , ਰਜਨੀ ਅਤੇ ਹੋਰ ਸੰਬੰਧਿਤ ਅਧਿਆਪਕ ਸਹਿਬਾਨ ਹਾਜ਼ਰ ਸਨ।