ਸਾਡੇ ਨਾਲ ਸ਼ਾਮਲ

Follow us

12.7 C
Chandigarh
Sunday, February 1, 2026
More
    Home Breaking News ਟੰਡਨ ਸਕੂਲ ਦੇ ...

    ਟੰਡਨ ਸਕੂਲ ਦੇ ਬੱਚਿਆਂ ਨੇ ਸੈਲਵੋ ਕੱਪ ’ਚ ਦੋ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ

    Sports-News
    ਟੰਡਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਨਿਸ਼ਾਨੇਬਾਜ਼ੀ ’ਚ ਵਿਖਾਏ ਜੌਹਰ

    ਟੰਡਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਨਿਸ਼ਾਨੇਬਾਜ਼ੀ ’ਚ ਵਿਖਾਏ ਜੌਹਰ

    (ਗੁਰਪ੍ਰੀਤ ਸਿੰਘ) ਬਰਨਾਲਾ। ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਸਥਿਤ ਗ੍ਰੈਵਿਟੀ ਸਪੋਰਟਸ ਸ਼ੂਟਿੰਗ ਅਕੈਡਮੀ ਦੇ ਨਿਸ਼ਾਨੇਬਾਜਾਂ ਨੇ ਮੋਹਾਲੀ ਵਿਖੇ ਹੋਏ ਤਿੰਨ ਰੋਜ਼ਾ (Sports News) 22ਵੇਂ ਸੈਲਵੋ ਕੱਪ ਵਿੱਚ ਦੋ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਸੰਜਮ ਜੋਤ ਕੌਰ ਨੇ 10 ਮੀਟਰ ਏਅਰ ਰਾਈਫਲ ਸਬ ਮਹਿਲਾ ਵਰਗ ਵਿੱਚ 400 ਵਿੱਚੋਂ 378 ਅੰਕ ਹਾਸਲ ਕੀਤੇ। ਆਪਣੀ ਸ਼੍ਰੇਣੀ ਵਿੱਚ ਸੋਨ ਤਮਗਾ ਜਿੱਤਿਆ ਅਤੇ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹੀ। ਮੋਕਸ ਅਗਰਵਾਲ ਨੇ 10 ਮੀਟਰ ਏਅਰ ਰਾਈਫਲ ਸਬ-ਯੂਥ ਮੈਨ ਵਰਗ ਵਿੱਚ ਸੋਨ ਤਗਮਾ ਅਤੇ ਗਜੇਂਦਰ ਪ੍ਰੀਤ ਭੱਠਲ ਨੇ ਕਾਂਸੀ ਦਾ ਤਗਮਾ ਜਿੱਤਿਆ।

    ਇਹ ਵੀ ਪੜ੍ਹੋ : ਵਿਧਾਇਕ ਰਹਿਮਾਨ ਨੇ ਅਜ਼ਾਦੀ ਘੁਲਾਟੀਏ ਦੀ ਲਈ ਸਾਰ, ਘਰ ਪਹੁੰਚ ਕੇ ਜਾਣਿਆਂ ਹਾਲ

    ਟੰਡਨ ਇੰਟਰਨੈਸ਼ਨਲ ਸਕੂਲ ਅਕੈਡਮੀ ਵਿੱਚ ਪਹੁੰਚਣ ’ਤੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਐੱਮ.ਡੀ ਸ਼੍ਰੀ ਸ਼ਿਵ ਸਿੰਗਲਾ, ਪਿ੍ਰੰਸੀਪਲ ਸਰੂਤੀ ਸ਼ਰਮਾ ਅਤੇ ਵਾਈਸ ਪਿ੍ਰੰਸੀਪਲ ਸਾਲਿਨੀ ਕੌਸਲ ਨੇ ਨਿਸ਼ਾਨੇਬਾਜਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ ਨਾਲ ਹੀ ਭਵਿੱਖ ਵਿੱਚ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। Sports News

    Sports-News
    ਟੰਡਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਨਿਸ਼ਾਨੇਬਾਜ਼ੀ ’ਚ ਵਿਖਾਏ ਜੌਹਰ

    ਬੱਚਿਆਂ ਤੇ ਕੋਚ ਦੀ ਮਿਹਨਤ ਰੰਗ ਲਿਆਈ (Sports News)

    ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਵੱਲ ਬਹੁਤ ਧਿਆਨ ਹੈ। ਜਿਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆਂ ਨੂੰ ਵੱਖ-ਵੱਖ ਸਪੋਰਟਸ ਦੇ ਰਿਹਾ ਹੈ। ਟੰਡਨ ਇੰਟਰਨੈਸਨਲ ਸਕੂਲ ਇਲਾਕੇ ਦੀ ਇਕਲੌਤੀ ਰੇਂਜ ਹੈ। ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚੇ ਰਾਈਫਲ ਸ਼ੂਟਿੰਗ ਦੀ ਟ੍ਰੇਨਿਗ ਲੈਂਦੇ ਹਨ। ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਤਜ਼ਰਬੇਕਾਰ ਕੋਚ ਰਾਹੁਲ ਗਰਗ ਅਤੇ ਦੀਪਿਕਾ ਗਰਗ ਬੱਚਿਆਂ ਨੂੰ ਰਾਈਫਲ ਸ਼ੂਟਿੰਗ ਦੀ ਟ੍ਰੇਨਿਗ ਦਿੰਦੇ ਹਨ। ਉਹਨਾਂ ਨੇ ਕੋਚ ਨੂੰ ਵਧਾਈ ਦਿੱਤੀ ਕਿ ਉਹਨਾਂ ਦੇ ਮੇਹਨਤ ਸਦਕਾ ਬੱਚੇ ਇਸ ਜਿੱਤ ਤੱਕ ਪਹੁੰਚੇ।

    LEAVE A REPLY

    Please enter your comment!
    Please enter your name here