Chief Minister Punjab: ਪਰਾਲੀ ਪ੍ਰਬੰਧਨ, ਮੀਟਿੰਗ ਤੋਂ ਬਾਅਦ ਪੋਸਟ ਸਾਂਝੀ ਕਰ ਮੁੱਖ ਮੰਤਰੀ ਨੇ ਦੱਸਿਆ ਨਵੇਂ ਹੁਕਮਾਂ ਬਾਰੇ, ਤੁਸੀਂ ਵੀ ਪੜ੍ਹੋ…

Chief Minister Punjab
Chief Minister Punjab: ਪਰਾਲੀ ਪ੍ਰਬੰਧਨ, ਮੀਟਿੰਗ ਤੋਂ ਬਾਅਦ ਪੋਸਟ ਸਾਂਝੀ ਕਰ ਮੁੱਖ ਮੰਤਰੀ ਨੇ ਦੱਸਿਆ ਨਵੇਂ ਹੁਕਮਾਂ ਬਾਰੇ, ਤੁਸੀਂ ਵੀ ਪੜ੍ਹੋ...

Chief Minister Punjab: ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਸੋਮਵਾਰ ਨੂੰ ਸਬੰਧਤ ਸਰਕਾਰੀ ਵਿਭਾਗਾਂ ਦੀ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਉਚਿਤ ਕਦਮ ਚੁੱਕੇ ਅਤੇ ਵਿਆਪਕ ਨੀਤੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਬਾਰੇ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ’ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਅੱਜ ਪਰਾਲੀ ਪ੍ਰਬੰਧਾਂ ਨੂੰ ਲੈ ਕੇ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ’ਚ ਪਰਾਲੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਰਚਾ ਹੋਈ ਹੈ। Punjab News

ਮੁੱਖ ਮੰਤਰੀ ਮਾਨ ਨੇ ਅੱਗੇ ਲਿਖਿਆ ਇਸ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ ਹਨ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ, ਜਿਸ ਲਈ ‘ਉੱਨਤ ਕਿਸਾਨ’ ਐੱਪ ਲਾਂਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਦਾ ਕਿਸਾਨ ਲਗਾਤਾਰ ਜਾਗਰੂਕ ਹੋ ਰਿਹਾ ਹੈ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਘੱਟ ਰਹੀਆਂ ਹਨ ਅਤੇ ਇਸ ਨੂੰ ਹੋਰ ਵੀ ਘਟਾਵਾਂਗੇ। Chief Minister Punjab

Read Also : Panchayat Election: ‘ਨੋ ਡਿਊ’ ’ਚ ਉਲਝੇ ਪੰਚੀ-ਸਰਪੰਚੀ ਦੇ ਉਮੀਦਵਾਰਾਂ ਲਈ ਰਾਹਤ ਦੀ ਖ਼ਬਰ