ਮੁੱਖ ਮੰਤਰੀ ਨੇ ਪੇਸ਼ਾਬ ਕਾਂਡ ਪੀੜਤ ਆਦਿਵਾਸੀ ਦੇ ਪੈਰੇ ਧੋਤੇ, ਮੰਗੀ ਮਾਫ਼ੀ, ਦੇਖੋ Video

Chief Minister Shivraj

ਬੀਤੇ ਦਿਨੀਂ ਇੱਕ ਸਖ਼ਸ ਵੱਲੋਂ ਇੱਕ ਵਿਅਕਤੀ ’ਤੇ ਪੇਸ਼ਾਬ ਕਰਨ ਦੀ ਵੀਡੀਓ ਹੋਈ ਸੀ ਵਾਇਰਲ | Chief Minister Shivraj

ਭੋਪਾਲ। ਸਿੱਧੀ ਪੇਸ਼ਾਬ ਕਾਂਡ (urine incident) ਪੀੜਤ ਆਦਿਵਾਸੀ ਨੌਜਵਾਨ ਅਤੇ ਉਸ ਦਾ ਪਰਿਵਾਰ ਵੀਰਵਾਰ ਨੂੰ ਸੀਐੱਮ ਸ਼ਿਵਰਾਜ ਨੂੰ ਮਿਲਣ ਸੀਐੱਮ ਹਾਊਸ ਪਹੁੰਚਿਆ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਸ਼ਮਤ ਦਾ ਹੱਥ ਫੜ ਕੇ ਉਸ ਨੂੰ ਲੈ ਲੈ ਗਏ। ਕੁਰਸੀ ’ਤੇ ਬਿਠਾਇਆ। ਪੈਰ ਧੋਤੇ, ਆਰਤੀ ਉਤਾਰੀ ਅਤੇ ਤਿਲਕ ਲਾਇਆ।

ਮੱਧ ਪ੍ਰੇਦਸ਼ ਸਰਕਾਰ ਨੇ ਕੀਤੀ ਵੱਡੀ ਕਾਰਵਾਈ | Chief Minister Shivraj

ਸ਼ਾਲ ਪਹਿਨਾ ਕੇ ਸ਼ਿਵਰਾਜ ਨੇ ਉਸ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਮੈਂ ਦੁਖੀ ਹਾਂ। ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਹਾਂ। ਤੁਹਾਡੇ ਵਰਗੇ ਲੋਕ ਮੇਰੇ ਲਈ ਭਗਵਾਨ ਵਰਗੇ ਹਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਿਵਰਾਜ ਨੇ ਕਿਹਾ ਸੀ ਕਿ ਮੁਲਜ਼ਮ ਨੂੰ ਅਜਿਹੇ ਸਜ਼ਾ ਮਿਲੇ ਜੋ ਮਿਸਾਲ ਬਣ ਜਾਵੇ। ਕਾਰਵਾਈ ਤੋਂ ਬਾਅਦ ਟਵੀਟ ਕੀਤਾ ਸੀ ਕਿ ਐੱਨਐੱਸਏ ਲਾਇਆ, ਬੁਲਡੋਜਰ ਵੀ ਚਲਾਇਆ। ਜ਼ਰੂਰਤ ਪਈ ਤਾਂ ਅਪਰਧੀਆਂ ਨੂੰ ਜ਼ਮੀਨ ’ਚ ਗੱਡ ਦਿਆਂਗੇ।

ਮੁਲਜ਼ਮ ਪ੍ਰਵੇਸ਼ ਸ਼ੁਕਲਾ ਨੂੰ ਮੰਗਲਵਾਰ ਦੇਰ ਰਾਤ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਉਸ ’ਤੇ ਐੱਨਐੱਸਏ ਲਾਇਆ ਗਿਆ ਹੈ। ਹੁਣ ਉਹ ਜੇਲ੍ਹ ਵਿੱਚ ਹੈ।

ਦਸ਼ਮਤ ਨੂੰ ਮੁੱਖ ਮੰਤਰੀ ਨੇ ਕਿਹਾ, ਸੁਦਾਮਾ ਤੁਸੀਂ ਮੇਰੇ ਦੋਸਤ

ਦਸ਼ਮਤ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੁਦਾਮਾ ਕਿਹਾ। ਬੋਲੇ- ਦਸ਼ਮਤ ਤੁਸੀਂ ਹੁਣ ਮੇਰੇ ਦੋਸਤ। ਮੁੱਖ ਮੰਤਰੀ ਨੇ ਦਸ਼ਮਤ ਨਾਲ ਕਈ ਵਿਸ਼ਿਆਂ ’ਤੇ ਚਰਚਾ ਕੀਤੀ। ਪੁੱਛਿਆ ਕੀ ਕਰਦੇ ਹੋ? ਘਰ ਚਲਾਉਣ ਦੇ ਕੀ ਸਾਧਨ ਹਨ? ਕਿਹੜੀਆਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ? ਇਹ ਵੀ ਪੁੱਛਿਆ ਕਿ ਬੇਟੀ ਨੂੰ ਲਕਸ਼ਮੀ ਅਤੇ ਪਤਨੀ ਨੂੰ ਲਾਡਲੀ ਬਹਿਨਾ ਯੋਜਨਾ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ? ਮੁੱਖ ਮੰਤਰੀ ਨੇ ਕਿਹਾ ਕਿ ਬੇਟੀ ਨੂੰ ਪੜਾਉਣਾ, ਬੇਟੀਆਂ ਅੱਗੇ ਵਧ ਰਹੀਆਂ ਹਨ।

ਮੁਲਜ਼ਮ ਦੇ ਘਰ ’ਤੇ ਚੱਲਿਆ ਬੁਲਡੋਜ਼ਰ

ਦਸ਼ਮਤ ’ਤੇ ਨਸ਼ੇ ’ਚ ਪੇਸ਼ਾਬ (urine incident) ਕਰਨ ਦਾ ਮੁਲਜ਼ਮ ਭਾਜਪਾ ਨੇਤਾ ਪ੍ਰਵੇਸ਼ ਸ਼ੁਕਲਾ ਦਾ ਘਰ ਬੁੱਧਵਾਰ ਨੂੰ ਪ੍ਰਸ਼ਾਸਨ ਨੇ ਤੋੜ ਦਿੱਤਾ ਸੀ। ਰਾਤ ਨੂੰ ਕਾਂਗਰਸੀ ਨੇਤਾ ਪੀੜਤ ਦੇ ਘਰ ਧਰਨੇ ’ਤੇ ਬੈਠ ਗਏ। ਉਹ ਮੁਲਜ਼ਮ ਦਾ ਘਰ ਪੂਰੀ ਤਰ੍ਹਾਂ ਢਾਹੁਣ ਦੀ ਮੰਗ ਕਰ ਰਹੇ ਹਨ। ਸਿੱਧੀ ਤੋਂ ਬੀਜੇਪੀ ਵਿਧਾਇਕ ਕੇਦਾਰ ਸ਼ੁਕਲਾ ਵੀ ਪੀੜਤ ਦੇ ਘਰ ਪਹੰੁਚੇ ਸਨ।

ਮੁਲਜ਼ਮ ਪ੍ਰਵੇਸ਼ ਦਾ ਘਰ ਤੋੜਨ ਬੁੱਧਵਾਰ ਨੂੰ ਪਹੁੰਚੀ ਜੇਸੀਬੀ ਦੇਖ ਕੇ ਮੁਲਜ਼ਮ ਦੀ ਮਾਂ ਅਤੇ ਚਾਚੀ ਬੇਹੋਸ਼ ਹੋ ਗਈਆਂ। ਸਿਹਾਵਲ ਐੱਸਡੀਐੱਮ ਮੁਲਜ਼ਮ ਆਰਪੀ ਤਿ੍ਰਪਾਠੀ ਨੇ ਦੱਸਿਆ ਕਿ ਘਰ ਦਾ ਕਰੀਬ ਇੱਕ ਤਿਹਾਈ ਹੱਸਾ ਨਜ਼ਾਇਜ ਹੈ, ਉਸ ਨੂੰ ਢਾਹਿਆ ਗਿਆ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਸਿੱਧੀ ’ਚ ਇੱਕ ਆਦਿਵਾਸੀ ’ਤੇ ਇੱਕ ਵਿਅਕਤੀ ਵੱਲੋਂ ਪੇਸ਼ਾਬ ਕਰਨ ਦੀ ਵੀਡੀਓ ਇੰਟਰਨੈੱਟ ’ਤੇ ਖੂਬ ਵਾਇਰਲ ਹੋੋ ਰਹੀ ਹੈ। ਉਸ ਵੀਡੀਓ ਨੂੰ ਦੇਖ ਕੇ ਦੇਸ਼ ਦਾ ਹਰ ਨਾਗਰਿਕ ਇਹ ਹੀ ਕਹਿ ਰਿਹਾ ਹੈ ਕਿ ਇਸ ਸਖ਼ਸ਼ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਸਾਲ ਪੁਰਾਣੀ ਹੈ ਅਤੇ ਇਸ ਨੂੰ ਹੁਣ ਵਾਇਰਲ ਕੀਤਾ ਗਿਆ ਹੈ। ਵੀਡੀਓ ਵਾਇਰਲ ਹੁੰਦਿਆਂ ਹੀ ਦੇਸ਼ ਭਰ ਵਿੱਚ ਤਹਿਲਕਾ ਮੱਚ ਗਿਆ ਅਤੇ ਲੋਕਾਂ ਨੇ ਇਸ ਮਾਮਲੇ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਇਹ ਵੀ ਦੱਸਣਾ ਬਣਦਾ ਹੈ ਕਿ ਮੁਲਜ਼ਮ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਮੁਲਜ਼ਮ ਦਾ ਘਰ ਤੱਕ ਵੀ ਢਾਹ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here