ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home Breaking News  ਸਰਕਾਰੀ ਇਮਾਰਤ...

     ਸਰਕਾਰੀ ਇਮਾਰਤਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ

    Bhagwant Maan

    ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਸਬ-ਡਵੀਜਨਲ, ਤਹਿਸੀਲ ਅਤੇ ਸਬ-ਤਹਿਸੀਲ ਕੰਪਲੈਕਸਾਂ ਦੇ ਨਿਰਮਾਣ ਨੂੰ ਹਰੀ ਝੰਡੀ

    •  80 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੀਆਂ 17 ਅਤਿ-ਆਧੁਨਿਕ ਇਮਾਰਤਾਂ
    • ਰੋਜਮਰਾ ਦੇ ਪ੍ਰਸਾਸਕੀ ਕੰਮ ਕਰਵਾਉਣ ਆਉਂਦੇ ਆਮ ਲੋਕਾਂ ਨੂੰ ਸਹੂਲਤ ਦੇਣ ਦੇ ਉਦੇਸ ਨਾਲ ਲਿਆ ਫੈਸਲਾ

    (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਲੋਕਾਂ ਨੂੰ ਉਨਾਂ ਦੇ ਰੋਜਮਰਾ ਦੇ ਪ੍ਰਸਾਸਕੀ ਕੰਮ ਨੇਪਰੇ ਚਾੜਨ ਵਿੱਚ ਸਹੂਲਤ ਦੇਣ ਦੇ ਉਦੇਸ ਨਾਲ ਅਹਿਮ ਫੈਸਲਾ ਲੈਂਦਿਆਂ ਅੱਜ ਸੂਬਾ ਭਰ ਵਿੱਚ ਸਬ-ਡਵੀਜਨਲ, ਤਹਿਸੀਲ ਅਤੇ ਸਬ-ਤਹਿਸੀਲ ਕੰਪਲੈਕਸਾਂ ਲਈ 80 ਕਰੋੜ ਰੁਪਏ ਦੀ ਲਾਗਤ ਨਾਲ 17 ਅਤਿ-ਆਧੁਨਿਕ ਇਮਾਰਤਾਂ ਦੀ ਉਸਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

    ਇਸ ਸਬੰਧ ਵਿੱਚ ਪ੍ਰਵਾਨਗੀ ਦੇਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਇਹ ਕਦਮ ਲੋਕਾਂ ਦੇ ਟੈਕਸ ਦੇ ਪੈਸੇ ਦੀ ਉਨਾਂ ਦੀ ਭਲਾਈ ਲਈ ਨਿਆਂਪੂਰਨ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਮੇਰੀ ਸਰਕਾਰ ਦੀ ਵਚਨਬੱਧਤਾ ਦਾ ਹਿੱਸਾ ਹੈ।“
    ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਭਰ ਵਿੱਚ ਹਜਾਰਾਂ ਲੋਕ ਆਪਣੇ ਰੋਜਾਨਾ ਦੇ ਪ੍ਰਸਾਸਨਿਕ ਕੰਮਾਂ ਲਈ ਉਪ ਮੰਡਲ, ਤਹਿਸੀਲ ਅਤੇ ਸਬ-ਤਹਿਸੀਲ ਪੱਧਰ ਦੇ ਦਫਤਰਾਂ ਵਿੱਚ ਜਾਂਦੇ ਹਨ। ਉਨਾਂ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਇਨਾਂ ਦਫਤਰਾਂ ਵਿੱਚ ਕੰਮ ਕਰਨ ਵਾਲੇ ਸਟਾਫ ਨੂੰ ਬਿਹਤਰ ਕੰਮ ਕਰਨ ਦੀ ਥਾਂ ਯਕੀਨੀ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।

    ਕੰਪਲੈਕਸ ਲੋਕਾਂ ਦੀ ਸਹੂਲਤ ਲਈ ਆਧੁਨਿਕ ਲੀਹਾਂ ‘ਤੇ ਉਸਾਰੇ ਜਾਣਗੇ

    ਮੁੱਖ ਮੰਤਰੀ ਨੇ ਕਿਹਾ ਕਿ ਇਹ ਕੰਪਲੈਕਸ ਲੋਕਾਂ ਦੀ ਸਹੂਲਤ ਲਈ ਆਧੁਨਿਕ ਲੀਹਾਂ ‘ਤੇ ਉਸਾਰੇ ਜਾਣਗੇ। ਉਨਾਂ ਦੱਸਿਆ ਕਿ 80 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਇਮਾਰਤਾਂ ਵਿੱਚੋਂ ਦਿੜਬਾ ਵਿਖੇ ਸਬ-ਡਵੀਜਨ ਕੰਪਲੈਕਸ ਦੀ ਉਸਾਰੀ ‘ਤੇ 16.06 ਕਰੋੜ ਰੁਪਏ, ਚੀਮਾ ਵਿਖੇ ਸਬ-ਤਹਿਸੀਲ ਕੰਪਲੈਕਸ ‘ਤੇ 4.46 ਕਰੋੜ ਰੁਪਏ, ਬਾਲਿਆਂਵਾਲੀ ਵਿਖੇ ਸਬ-ਤਹਿਸੀਲ ਕੰਪਲੈਕਸ ‘ਤੇ 1.42 ਕਰੋੜ ਰੁਪਏ, ਗੋਨਿਆਣਾ ਮੰਡੀ ਵਿਖੇ ਸਬ-ਤਹਿਸੀਲ ਕੰਪਲੈਕਸ ‘ਤੇ 1.04 ਕਰੋੜ ਰੁਪਏ ਖਰਚ ਕੀਤੇ ਜਾਣਗੇ।

    ਇਸੇ ਤਰ੍ਹਾਂ ਸਬ-ਤਹਿਸੀਲ ਕੰਪਲੈਕਸ ਨਥਾਣਾ ‘ਤੇ 1.47 ਕਰੋੜ ਰੁਪਏ, ਸਬ-ਤਹਿਸੀਲ ਕੰਪਲੈਕਸ ਦਸੂਹਾ ‘ਤੇ 4.49 ਕਰੋੜ ਰੁਪਏ, ਸਬ-ਤਹਿਸੀਲ ਕੰਪਲੈਕਸ ਕਲਾਨੌਰ ‘ਤੇ 6.49 ਕਰੋੜ ਰੁਪਏ, ਨਵੇਂ ਪ੍ਰਬੰਧਕੀ ਕੰਪਲੈਕਸ ਸੁਲਤਾਨਪੁਰ ਲੋਧੀ ‘ਤੇ 5.80 ਕਰੋੜ ਰੁਪਏ, ਫਗਵਾੜਾ ਵਿਖੇ ਪ੍ਰਸਾਸਨਿਕ ਕੰਪਲੈਕਸ ਵਿਖੇ 3.96 ਕਰੋੜ ਰੁਪਏ, ਅਹਿਮਦਗੜ ਵਿਖੇ ਤਹਿਸੀਲ ਕੰਪਲੈਕਸ ‘ਤੇ 5.95 ਕਰੋੜ ਰੁਪਏ, ਅਮਰਗੜ ਵਿਖੇ ਤਹਿਸੀਲ ਕੰਪਲੈਕਸ ‘ਤੇ 6.69 ਕਰੋੜ ਰੁਪਏ, ਬੱਸੀ ਪਠਾਣਾ ਵਿਖੇ ਪ੍ਰਬੰਧਕੀ ਕੰਪਲੈਕਸ ‘ਤੇ 8.61 ਕਰੋੜ, ਅਬੋਹਰ ਵਿਖੇ ਸਬ ਡਵੀਜਨ/ਤਹਿਸੀਲ ਕੰਪਲੈਕਸ ‘ਤੇ 3.50 ਕਰੋੜ ਰੁਪਏ, ਬਨੂੜ ਵਿਖੇ ਸਬ ਤਹਿਸੀਲ ਕੰਪਲੈਕਸ ‘ਤੇ 3.05 ਕਰੋੜ ਰੁਪਏ, ਸਬ ਤਹਿਸੀਲ ਕੰਪਲੈਕਸ ਮਾਜਰੀ ‘ਤੇ 0.5 ਕਰੋੜ ਰੁਪਏ, ਸਬ ਤਹਿਸੀਲ ਕੰਪਲੈਕਸ ਜੀਰਕਪੁਰ ‘ਤੇ 0.5 ਕਰੋੜ ਰੁਪਏ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਸਬ ਤਹਿਸੀਲ ਕੰਪਲੈਕਸ ‘ਤੇ 5.14 ਕਰੋੜ ਰੁਪਏ ਖਰਚੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਨਾਂ ਕੰਪਲੈਕਸਾਂ ਦਾ ਕੰਮ ਛੇਤੀ ਹੀ ਸੁਰੂ ਹੋ ਜਾਵੇਗਾ ਅਤੇ ਤੈਅ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here