ਲਾਲਜੀਤ ਸਿੰਘ ਭੁੱਲਰ ਦੇ ਹੱਕ ’ਚ ਜੰਡਿਆਲਾ ’ਚ ਮੁੱਖ ਮੰਤਰੀ ਮਾਨ ਨੇ ਕੱਢਿਆ ਰੋਡ ਸ਼ੋਅ

CM Bhagwant Mann
ਲਾਲਜੀਤ ਸਿੰਘ ਭੁੱਲਰ ਦੇ ਹੱਕ ’ਚ ਜੰਡਿਆਲਾ ’ਚ ਮੁੱਖ ਮੰਤਰੀ ਮਾਨ ਨੇ ਕੱਢਿਆ ਰੋਡ ਸ਼ੋਅ

ਸ੍ਰੀ ਖਡੂਰ ਸਾਹਿਬ। ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਮੁੱਖ ਮੰਤਰੀ ਮਾਨ (CM Bhagwant Mann ) ਨੇ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ’ਚ ਜੰਡਿਆਲਾ ’ਚ ਰੋਡ ਸ਼ੋਅ ਕੱਢਿਆ। ਇਸ ਮੌਕੇ ਮੁੱਖ ਮੰਤਰੀ ਮਾਨ ਜੰਡਿਆਲਾ ਵਾਲਿਆਂ ਦੇ ਜ਼ਜਬੇ ਤੇ ਪਿਆਰ ਤੋਂ ਖੁਸ਼ ਨਜ਼ਰ ਆਏ। ਉਨਾਂ ਕਿਹਾ ਕਿ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬਣ ਲਈ ਤਿਆਰ ਰਹੋ। ਮੁੱਖ ਮੰਤਰੀ ਨੇ ਇਸ ਦੌਰਾਨ ਅਕਾਲੀ ਦਲ ਨੂੰ ਖੂਬ ਰਗੜੇ ਲਾਏ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਪੰਜਾਬ ਨੂੰ ਜੰਮ ਕੇ ਲੁੱਟਿਆ ਹੈ। ਜਿਸ ਦਾ ਦੁੱਖ ਉਨ੍ਹਾਂ ਨੂੰ ਬਹੁਤ ਹੈ। CM Bhagwant Mann

ਲਾਲਜੀਤ ਸਿੰਘ ਨੇ ਕੀਤਾ ਜੰਡਿਆਲਾ ਵਾਸੀਆਂ ਦਾ ਧੰਨਵਾਦ

CM Bhagwant Mann

ਲੋਕ ਸਭਾ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਰੋਡ ਸ਼ੋਅ ’ਚ ਵੱਡੀ ਗਿਣਤੀ ’ਚ ਪਹੁੰਚਣ ’ਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਜਿਹੜਾ ਵੀ ਘਰੋਂ ਚੱਲ ਕੇ ਆਇਆ ਹੈ ਉਨ੍ਹਾਂ ਕਿਹਾ ਕਿ ਜਿਹੜਾ ਕਰਜ਼ ਤੁਸੀ ਮੇਰੇ ’ਤੇ ਚਾੜਿਆ ਹੈ। ਮੈਂ ਉਸ ਦਾ ਕਰਜ਼ ਵਿਕਾਸ ਕਾਰਜ ਕਰਕੇ ਮੋੜਾਂਗਾ। ਉਨ੍ਹਾਂ ਜੰਡਿਆਲਾ ਵਾਲਿਆਂ ਨੂੰ ਕਿਹਾ ਕਿ ਜਿਹੜੀ ਲੀਡ 26 ਹਜ਼ਾਰ ਦੀ ਸੀ ਉਹ 52 ਹਜ਼ਾਰ ਤੋਂ ਹੋ ਕੇ ਭਗਵੰਤ ਮਾਨ ਨੂੰ ਫਤਵਾ ਦੇ ਕੇ ਜਿਤਾਵੇਗੀ। ਉਨ੍ਹਾਂ ਕਿਹਾ ਕਿ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਉਣਾ ਹੈ।