ਜ਼ੀਰਾ ਹਲਕੇ ’ਚ ਮੁੱਖ ਮੰਤਰੀ ਮਾਨ ਨੇ ਲਾਲਜੀਤ ਸਿੰਘ ਭੁੱਲਰ ਦੇ ਹੱਕ ’ਚ ਕੱਢਿਆ ਰੋਡ ਸ਼ੋਅ

Punjab News

ਸ੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਪ੍ਰਚਾਰ

(ਸੱਚ ਕਹੂੰ ਨਿਊਜ਼) ਜ਼ੀਰਾ। ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਜ਼ੀਰਾ ਹਲਕੇ ’ਚ ਮੁੱਖ ਮੰਤਰੀ ਮਾਨ ਰੋਡ ਸ਼ੋਅ ਕੱਡਿਆ। ਮੁੱਖ ਮੰਤਰੀ ਮਾਨ ਤੇ ਲਾਲਜੀਤ ਸਿੰਘ ਭੁੱਲਰ ਖੁੱਲੀ ਬਾਡੀ ਕਾਰ ’ਚ ਸਵਾਰ ਹੋ ਕੇ ਸ਼ਹਿਰ ’ਚ ਰੋਡ ਸ਼ੋਅ ਕੱਢਿਆ। ਮੁੱਖ ਮੰਤਰੀ ਮਾਨ ਨੇ ਆਖਿਆ ਕਿ ਲੋਕਾਂ ਦਾ ਪਿਆਰ ਤੇ ਸਤਿਕਾਰ ਵੇਖ ਕੇ ਦਿਲ ਬਾਗੋ ਬਾਗ ਹੋ ਗਿਆ ਹੈ। Punjab News

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਦਾ ਇੰਨਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਫ਼ੈਸਲਾ ਤਾਂ ਹੋ ਚੁੱਕਿਆ ਹੈ, ਬਸ ਝਾੜੂ ਵਾਲਾ ਬਟਨ ਹੀ ਦੱਬਣਾ ਬਾਕੀ ਹੈ। ਇਸ ਵਾਰ ਪੰਜਾਬ ਵਿੱਚ ਇਤਿਹਾਸਕ ਵੋਟਾਂ ਪੈਣ ਜਾ ਰਹੀਆਂ ਹਨ ਮੈਂ ਜਿੱਥੇ ਵੀ ਜਾਂਦਾ ਹਾਂ, ਲੋਕਾਂ ਨੇ 13-0 ਕਰਨ ਦਾ ਮਨ ਬਣਾ ਲਿਆ ਹੈ।

Punjab News

ਇਹ ਵੀ ਪੜ੍ਹੋ: Viral: ‘ਡੀਜ਼ਲ ਪਰਾਠੇ’ ਨੇ ਇੰਟਰਨੈੱਟ ‘ਤੇ ਮਚਾਈ ਹਲਚਲ, ਢਾਬਾ ਮਾਲਕ ਨੇ ਦਿੱਤਾ ਸਪੱਸ਼ਟੀਕਰਨ!

ਮੁੱਖ ਮੰਤਰੀ ਮਾਨ ਨੇ ਸੂਬੇ ’ਚ ਦੋ ਸਾਲਾਂ ’ਚ ਆਮ ਆਦਮੀ ਪਾਰਟੀ ਨੇ ਬਹੁਤ ਕੰਮ ਕੀਤੇ ਹਨ। ਉਨਾਂ ਕਿਹਾ ਕੁਝ ਤਾਂ ਉਹ ਗਾਰੰਟੀਆਂ ਵੀ ਅਸੀ ਪੂਰੀਆਂ ਕਰ ਦਿੱਤੀਆਂ ਜਿਹੜੀਆਂ ਅਸੀਂ ਦਿੱਤੀਆਂ ਵੀ ਨਹੀਂ ਸਨ। ਜਿਵੇਂ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਜਿਸ ਨਾਲ਼ ਪੰਜਾਬੀਆਂ ਦਾ ਇੱਕ ਦਿਨ ਦਾ 58 ਲੱਖ 77 ਹਜ਼ਾਰ ਰੁਪਏ ਬੱਚਣ ਲੱਗ ਪਿਆ। ਇਹ ਸਭ ਤਾਂ ਹੋਇਆ ਹੈ ਕਿਉਂਕਿ ਸਾਡੀ ਨੀਅਤ ਸਾਫ਼ ਹੈ। ਸੂਬੇ ’ਚ ਮੁਹੱਲੇ ਕਲੀਨਿਕ ਖੋਲ੍ਹੇ ਗਏ, ਸਿੱਖਿਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹੈ ਹੈ। ਉਨਾਂ ਕਿਹਾ ਆਉਣ ਵਾਸੇ ਸਮੇਂ ’ਚ ਪੰਜਾਬ ’ਚ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ।

ਲਾਲਜੀਤ ਸਿੰਘ ਭੁੱਲਰ ਨੇ ਕੀਤਾ ਜ਼ੀਰਾ ਵਾਸੀਆਂ ਦਾ ਧੰਨਵਾਦ

ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਜ਼ੀਰਾ ਹਲਕੇ ਦੇ ਲੋਕਾਂ ਦਾ ਰੈਲੀ ’ਚ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ
ਉਨਾਂ ਕਿਹਾ ਕਿ ਪਹਿਲਾਂ ਲੀਡ 20 ਹਜ਼ਾਰ ਦੀ ਸੀ ਹੁਣ 30 ਹਜ਼ਾਰ ਦੀ ਕਰ ਦਿਓ। ਆਮ ਆਦਮੀ ਪਾਰਟੀ ਨੂੰ ਇਹ ਸੀਟ ਜਿਤਾ ਕੇ ਹੱਥ ਹੋਰ ਮਜ਼ਬੂਤ ਕਰ ਦਿਓ। Punjab News

LEAVE A REPLY

Please enter your comment!
Please enter your name here