ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਲਈ ਵੱਡਾ ਤੋਹਫ਼ਾ
- 6000 ਵਾਲਿਆਂ ਦੀ ਤਨਖਾਹ 18000 ਕੀਤੀ
- ਛੁੱਟੀਆਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ
- 58 ਸਾਲ ’ਤੇ ਹੋਵੇਗੀ ਰਿਟਾਇਰਮੈਂਟ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਮਾਨ (CM Bhagwant Mann) ਨੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਭੱਤਿਆਂ ’ਚ ਭਾਰੀ ਵਾਧਾ ਕੀਤਾ ਹੈ। ਜਿਨਾਂ ਅਧਿਆਪਕਾਂ ਦੀ ਤਨਖਾਹ 6000 ਸੀ ਉਨਾਂ ਦੀ ਤਨਖਾਹ ਵਧਾ ਕੇ 18000 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਟਾਇਰਮੈਂਟ ਦੀ ਉਮਰ 58 ਸਾਲ ਕੀਤੀ ਗਈ ਹੈ ਤੇ ਛੁੱਟੀਆਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਕੂਲਾਂ ਦੀਆਂ ਛੁੱਟੀਆਂ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਉਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ 6337 ਐਜੂਕੇਸ਼ਨ ਵਲੰਟੀਅਰਾਂ ਦੀ ਤਨਖਾਹ 3500 ਤੋਂ ਵਧਾ ਕੇ 15000 ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਈਜੀਐਸ ਅਧਿਆਪਕਾਂ ਦੀ ਤਨਖਾਹ 6000 ਤੋਂ ਵਧਾ ਕੇ 18000 ਕਰ ਦਿੱਤੀ। ਐਜੂਕੇਸ਼ਨ ਪ੍ਰਵਾਈਡਰਾਂ ਦੀ 9500 ਤੋਂ ਵਧਾ ਕੇ 20500 ਕਰ ਦਿੱਤੀ ਗਈ ਹੈ। ਈਟੀਟੀ ਤੇ ਐਨਟੀਟੀ ਅਧਿਆਪਕਾਂ ਦੀ ਤਨਖਾਹ 10200, ਤੋਂ ਵਧਾ ਕੇ 22000 ਕੀਤੀ ਗਈ ਹੈ। ਇਸ ਤੋਂ ਇਲਾਵਾ ਮਹਿਲਾ ਅਧਿਆਪਕ ਲਈ ਜਣੇਪਾ ਛੁੱਟੀਆਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪਿੰਡ ਈਸੜੂ ’ਚ ਪੁੱਜੇ ਪੰਚਾਇਤ ਮੰਤਰੀ, 40 ਕਰੋੜ ਦੀ ਸਰਕਾਰੀ ਜ਼ਮੀਨ ਕਰਵਾਈ ਖਾਲੀ
ਇਸ ਤੋਂ ਇਲਾਵਾ ਬੀਏ, ਐਮਏ, ਬੀਐਡ ਡਿਗਰੀ ਵਾਲੇ ਅਧਿਆਪਕ 11000 ਤਨਖਾਹ ਲੈਂਦੇ ਸੀ ਉਨਾਂ ਦੀ ਤਨਖਾਹ 23500 ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਹੋਰ ਕੈਟਗਿਰੀ ਆਈਵੀਈ ਵਲੰਟੀਅਰਾਂ ਦੀ ਤਨਖਾਹ 5500 ਰੁਪਏ ਤੋਂ ਵਧਾ ਕੇ 15000 ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਭੱਤੇ ਵੀ ਮਿਲਣਗੇ। ਹਰ ਸਾਲ ਤਨਖਾਹਾਂ ’ਚ 5 ਫੀਸਦੀ ਵਾਧਾ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ। ਉਨਾਂ ਕਿਹਾ ਕਿ ਛੁੱਟੀਆਂ ਤੋਂ ਬਾਅਦ ਸਾਰੇ ਅਧਿਆਪਕਾਂ ਨੂੰ ਪੁਆਇੰਟਮੈਂਟ ਲੈਟਰ ਦਿੱਤੇ ਜਾਣਗੇ। ਉਨਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਉਣ। ਮੁੱਖ ਮੰਤਰੀ ਮਾਨ ਨੇ ਸਾਰੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ।