(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਉੱਘੇ ਖੇਤੀਬਾੜੀ ਵਿਗਿਆਨੀ ਐੱਮ.ਐੱਸ ਸਵਾਮੀਨਾਥਨ (MS Swaminathan) ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸੀਐਮ ਮਾਨ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਲਿਖਿਆ ਕਿ ਦੇਸ਼ ਦੇ ਉੱਘੇ ਖੇਤੀਬਾੜੀ ਵਿਗਿਆਨੀ ਐੱਮ.ਐੱਸ ਸਵਾਮੀਨਾਥਨ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ…ਖੇਤੀਬਾੜੀ ਵਿਗਿਆਨ ਦੇ ਖੇਤਰ ‘ਚ ਅੱਜ ਇੱਕ ਯੁੱਗ ਦਾ ਅੰਤ ਹੋਇਆ ਹੈ…ਇਹ ਘਾਟਾ ਨਾ ਪੂਰਨ ਯੋਗ ਹੈ…ਕਿਸਾਨ ਤੇ ਖੇਤੀਬਾੜੀ ਲਈ ਸਵਾਮੀਨਾਥਨ ਜੀ ਦਾ ਸਹਿਯੋਗ ਰਹਿੰਦੀ ਦੁਨੀਆਂ ਤੀਕ ਯਾਦ ਕੀਤਾ ਜਾਵੇਗਾ। ਪਰਮਾਤਮਾ ਦੇ ਚਰਨਾਂ ‘ਚ ਅਰਦਾਸ ਸਵਾਮੀਨਾਥਨ ਜੀ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ ਤੇ ਚਰਨਾਂ ‘ਚ ਥਾਂ ਦੇਣ…ਵਾਹਿਗੁਰੂ ਵਾਹਿਗੁਰੂ।
ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਖਟਕੜ ਕਲਾਂ ਪਹੁੰਚੇ ਸੀਐਮ ਭਗਵੰਤ ਮਾਨ
ਜਿਕਰਯੋਗ ਹੈ ਕਿ ਸਵਾਮੀ ਨਾਥਨ (MS Swaminathan) 98 ਸਾਲ ਦੇ ਸਨ। ਸਵਾਮੀਨਾਥਨ ਲੰਬੇ ਸਮੇਂ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਪਤਨੀ ਮੀਨਾ ਅਤੇ ਤਿੰਨ ਧੀਆਂ ਸੌਮਿਆ, ਮਧੁਰਾ ਅਤੇ ਨਿਤਿਆ ਛੱਡ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਲੰਮੀ ਬਿਮਾਰੀ ਤੋਂ ਪੀੜਤ ਸਨ ਅਤੇ ਹਸਪਤਾਲ ’ਚ ਉਨਾਂ ਦਾ ਇਲਾਜ ਚੱਲ ਰਿਹਾ ਸੀ। ਸਵਾਮੀਨਾਥਨ ਜੀਵ ਵਿਗਿਆਨ ਅਤੇ ਖੇਤੀਬਾੜੀ ਦੋਵਾਂ ’ਚ ਗ੍ਰੈਜੂਏਟ ਸਨ। ਉਨ੍ਹਾਂ ਨੇ ਝੋਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਕਿ ਭਾਰਤ ਦੇ ਘੱਟ ਆਮਦਨੀ ਵਾਲੇ ਕਿਸਾਨ ਵਧੇਰੇ ਫਸਲਾਂ ਪੈਦਾ ਕਰਨ।