ਮੁੱਖ ਮੰਤਰੀ ਮਾਨ ਨੇ ਵੱਖ-ਵੱਖ ਵਿਭਾਗਾਂ ਦੇ 518 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

Punjab News

(ਸੱਚ ਕਹੂੰ ਨਿਊਜ਼) ਚੰਡੀਗੜ੍ਹ। Punjab News ਮਿਸ਼ਨ ਰੁਜ਼ਗਾਰ ਤਹਿਤ ਵੱਖ-ਵੱਖ ਵਿਭਾਗਾਂ ਦੇ 518 ਨਵ-ਨਿਯੁਕਤ ਉਮੀਦਵਾਰਾਂ ਨੂੰ ਮੁੱਖ ਮੰਤਰੀ ਨੇ ਨਿਯੁਕਤੀ ਪੱਤਰ ਵੰਡੇ। ਇਸ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਾਰੇ ਨਵੇਂ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ। ਉਨਾਂ ਕਿਹਾ ਕਿ ਇਸ ਨੌਕਰੀ ਨੂੰ ਪਹਿਲੀ ਜਾਂ ਆਖਰੀ ਨਹੀਂ ਸਮਝਣਾ। ਤੁਸੀ ਪਡ਼੍ਹਾਈ ਜਾਰੀ ਰੱਖਣੀ ਹੈ ਅਤੇ ਇਸ ਤੋਂ ਵੀ ਵੱਡੀ ਨੌਕਰੀ ਹਾਸਲ ਕਰਨੀ ਹੈ। ਮਾਨ ਨੇ ਕਿਹਾ ਕਿ ਹੁਣ ਯੋਗ ਉਮੀਦਵਾਰਾਂ ਨੂੰ ਨੌਕਰੀ ਮਿਲਦੀ ਹੈ। ਡਿਗਰੀ, ਹੁਨਰ ਮੁਤਾਬਿਕ ਮਿਲਦੀ ਹੈ। ਉਨਾਂ ਕਿਹਾ ਕਿ ਹੁਣ ਨੌਜਵਾਨਾਂ ਨੂੰ ਪੰਜਾਬ ’ਚ ਹੀ ਨੌਕਰੀਆਂ ਮਿਲ ਰਹੀਆਂ ਹਨ। ਹੁਣ ਵਿਦੇਸ਼ਾਂ ’ਚੋਂ ਵਾਪਸੀ ਦਾ ਟ੍ਰੇਡ ਚੱਲ ਪਿਆ ਹੈ।

ਇਹ ਵੀ ਪੜ੍ਹੋ: Budget 2024 Live : ਜਾਣੋ 2024 ਦੇ ਅੰਤਰਿਮ ਬਜ਼ਟ ਦੀਆਂ ਕੁਝ ਖਾਸ ਗੱਲਾਂ, ਵਿੱਤ ਮੰਤਰੀ ਦਾ ਭਾਸ਼ਣ ਜਾਰੀ…

LEAVE A REPLY

Please enter your comment!
Please enter your name here