ਮੁੱਖ ਮੰਤਰੀ Bhagwant Mann ਨੇ ਆਪ ਦੇ ਇਸ ਉਮੀਦਵਾਰ ਦੇ ਹੱਕ ’ਚ ਕੀਤਾ ਰੋਡ ਸ਼ੋਅ

Bhagwant Mann ਨੇ ਆਪ ਉਮੀਦਵਾਰ ਚੈਤਰ ਭਾਈ ਵਸਾਵਾ ਦੇ ਹੱਕ ’ਚ ਕੀਤਾ ਰੋਡ ਸ਼ੋਅ

  • ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਜਿੱਤ ਹਾਸਿਲ ਕਰਨਗੇ

(ਸੱਚ ਕਹੂੰ ਨਿਊਜ਼) ਗੁਜਰਾਤ। Bhagwant Mann ਲੋਕ ਸਭਾ ਚੋਣਾਂ 2024 ਲਈ ਵੱਖੋ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਲਗਭਗ ਐਲਾਨ ਦਿੱਤੇ ਹਨ। ਲੋਕ ਸਭਾ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਸਟਾਰ ਪ੍ਰਚਾਰਕ ਆਪਣੇ-ਆਪਣੇ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੇ ਭਰੂਚ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੈਤਰ ਭਾਈ ਵਸਾਵਾ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਪਹੁੰਚੇ। ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਮਾਨ ਨੇ ਚੈਤਰ ਭਾਈ ਵਸਾਵਾ ਦੇ ਹੱਕ ’ਚ ਰੋਡ ਸ਼ੋਅ ਕੀਤਾ।

ਇਹ ਵੀ ਪੜ੍ਹੋ: Vivo T3x 5G Launched: 50MP ਕੈਮਰਾ ਅਤੇ 6000mAh ਬੈਟਰੀ ਦੇ ਨਾਲ ਵੀਵੋ ਨੇ ਲਾਂਚ ਕੀਤਾ ਸਸਤਾ ਨਵਾਂ ਦਮਦਾਰ ਫੋਨ, ਜਾਣ…

ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਗੁਜਰਾਤ ਦੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਝਾੜੂ ਚਲਾਉਣ ਲਈ ਤਿਆਰ ਹਨ। ਭਰੂਚ ਦੇ ਰੋਡ ਸ਼ੋਅ ਦੀਆਂ ਤਸਵੀਰਾਂ ਇਹ ਗਵਾਹੀ ਭਰਦੀਆਂ ਹਨ ਕਿ ਚੈਤਰ ਭਾਈ ਵਸਾਵਾ ਦੀ ਜਿੱਤ ਪੱਕੀ ਹੈ ਬੱਸ ਐਲਾਨ ਹੋਣਾ ਬਾਕੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਕੱਠ ਦੇਖ ਕੇ ਭਾਜਪਾ ਵਾਲਿਆਂ ਨੂੰ ਚਿੰਤਾ ਸਤਾਉਣ ਲੱਗ ਪਈ ਹੈ। ਹੁਣ ਲੋਕ ‘ਆਪ’ ਦੇ ਪੱਖ ‘ਚ ਫ਼ੈਸਲਾ ਲੈ ਚੁੱਕੇ ਹਨ। ਉਨਾਂ ਕਿਹਾ ਕਿ ਐਤਕੀਂ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਜਿੱਤ ਹਾਸਿਲ ਕਰਨਗੇ। ਰੋਡ ਸ਼ੋਅ ’ਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਨੇ 45 ਡਿਗਰੀ ਤਾਪਮਾਨ ਵਿੱਚ ਲੱਖਾਂ ਦੀ ਗਿਣਤੀ ‘ਚ ਪਹੁੰਚੇ ਲੋਕਾਂ ਦਾ ਇਸ ਪਿਆਰ ਤੇ ਸਨਮਾਨ ਲਈ ਦਿਲੋਂ ਧੰਨਵਾਦ ਕੀਤਾ। Bhagwant Mann