
Independence Day Punjab CM: ਫਰੀਦਕੋਟ (ਅਜੈ ਮਨਚੰਦਾ/ਗੁਰਪ੍ਰੀਤ ਪੱਕਾ)। ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਫਰੀਦਕੋਟ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਿਰਾਉਣ ਦੀ ਰਸਮ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ ਜਾਨਾਂ ਵਾਰਨ ਵਾਲੇ 80 ਫੀਸਦੀ ਪੰਜਾਬੀ ਸਨ। ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅੱਜ ਮੁਲਕ ਆਜ਼ਾਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੰਡ ਦਾ ਸੰਤਾਪ ਵੀ ਸਭ ਤੋਂ ਵੱਧ ਪੰਜਾਬ ਨੂੰ ਝਲਣਾ ਪਿਆ। ਅੱਜ ਪੰਜਾਬ ਤਰੱਕੀ ਦੇ ਰਾਹ ‘ਤੇ ਹੈ।
Read Also : Punjab Cabinet Meeting: ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਲਏ ਗਏ 5 ਵੱਡੇ ਫ਼ੈਸਲੇ
ਮੁੱਖ ਮੰਤਰੀ ਨੇ ਕਿਹਾ ਕਿ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਉਹ ਕੁਝ ਕੀਤਾ ਜੋ ਆਜ਼ਾਦੀ ਤੋਂ ਬਾਅਦ ਕਦੇ ਨਹੀਂ ਹੋਇਆ ਸੀ। ਪੰਜਾਬ ਵਿਚ 10 ਲੱਖ ਤੱਕ ਦਾ ਹਰ ਪਰਿਵਾਰ ਦਾ ਸਿਹਤ ਬੀਮਾਂ ਕੀਤਾ ਜਾ ਰਿਹਾ ਹੈ। ਜੋ 2 ਅਕਤੂਬਰ ਤੋਂ ਲਾਗੂ ਹੋ ਜਾਵੇਗਾ, ਇਸ ਵਿਚ ਕੋਈ ਫਾਰਮ ਨਹੀਂ ਭਰਨਾ ਪਵੇਗਾ, ਕੋਈ ਵੱਡਾ ਕੰਮ ਨਹੀਂ ਕਰਨਾ ਪਵੇਗਾ। ਸਿਰਫ ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਜਾਣਾ ਹੈ। ਉਨ੍ਹਾਂ ਦੱਸਿਆ ਕਿ 552 ਪ੍ਰਾਈਵੇਟ ਅਤੇ ਸਾਰੇ ਸਰਕਾਰੀ ਹਸਪਤਾਲ ਇਸ ਨਾਲ ਅਟੈਚ ਕੀਤੇ ਗਏ ਹਨ, ਜਦਕਿ 500 ਹਸਪਤਾਲ ਹੋਰ ਅਟੈਚ ਕੀਤਾ ਜਾ ਰਹੇ ਹਨ। ਜੇਕਰ ਪਰਿਵਾਰ ਵਿਚ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। Independence Day Punjab CM
ਇਸ ਯੋਜਨਾ ਵਿਚ ਸਾਰੇ ਲੋਕ ਸ਼ਾਮਲ, ਕੋਈ ਇਨਕਮ ਦੀ ਹੱਦ ਨਹੀਂ, ਕੋਈ ਨੀਲਾ-ਪੀਲਾ ਕਰਾਡ ਨਹੀਂ, ਸਿਰਫ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ ਹੈ। ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ 881 ਆਮ ਆਦਮੀ ਕਲੀਨਿਕ ਚੱਲ ਰਹੇ, ਜਿਥੇ ਰੋਜ਼ਾਨਾ 70000 ਦੇ ਕਰੀਬ ਲੋਕ ਇਲਾਜ ਕਰਵਾ ਰਹੇ ਹਨ। 200 ਹੋਰ ਕਲੀਨਿਕਲ ਖੋਲ੍ਹੇ ਜਾ ਰਹੇ।
Independence Day Punjab CM
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ। ਬੱਚਿਆਂ ਨੇ ਤਿੰਨ ਸਾਲਾਂ ਵਿਚ ਰਿਜ਼ਲਟ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾਕਿ ਉਨ੍ਹਾਂ ਨੂੰ ਇਸ ਦੱਸਦਿਆੰ ਖੁਸ਼ੀ ਹੋ ਰਹੀ ਹੈ ਕਿ ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿਚ 2017 ਵਿਚ ਪੰਜਾਬ 29 ਨੰਬਰ ‘ਤੇ ਸੀ ਜਦਕਿ 2025 ਵਿਚ ਪਹਿਲੇ ਨੰਬਰ ‘ਤੇ ਹੈ। ਪੰਜਾਬ ਨੇ ਕੇਰਲਾ ਨੂੰ ਵੀ ਪਛਾੜ ਦਿੱਤਾ ਹੈ। ਪਹਿਲਾਂ ਕੇਰਲਾ ਪਹਿਲੇ ਸਥਾਨ ‘ਤੇ ਸੀ ਸਾਡੇ ਲੜਾਈ ਹੀ ਕੇਰਲਾ ਨਾਲ ਸੀ, ਜਿਸ ਨੂੰ ਅਸੀਂ ਪਿੱਛੇ ਛੱਡ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ 8ਵੀਂ, 10ਵੀਂ, 12ਵੀਂ ਦੇ ਨਤੀਜਿਆਂ ਵਿਚ ਹਰ ਸਾਲ ਵਾਂਗ ਪਹਿਲੀਆਂ ਪੂਜ਼ੀਸ਼ਨਾਂ ਵਿਚ ਕੁੜੀਆਂ ਪਹਿਲੇ ਸਥਾਨ ‘ਤੇ ਰਹੀਆਂ ਹਨ। ਫਰੀਦਕੋਟ ਦੀ ਹੋਣਹਾਰ ਧੀ ਨਵਜੋਤ ਕੌਰ ਨੇ 8ਵੀਂ ਕਲਾਸ ਵਿਚੋਂ ਸੂਬੇ ਭਰ ‘ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ, ਫਰੀਦਕੋਟ ਦੀ ਹੀ ਅਕਸ਼ਨੂਰ ਨੇ 10ਵੀਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਜ਼ਿਲ੍ਹੇ ਦੀ ਦਲਜੀਤ ਕੌਰ ਨੇ 12ਵੀਂ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ।