ਸਾਡੇ ਨਾਲ ਸ਼ਾਮਲ

Follow us

13.3 C
Chandigarh
Tuesday, February 10, 2026
More
    Home Breaking News ਮੁੱਖ ਮੰਤਰੀ ਚਰ...

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਠਿੰਡਾ ਪੁੱਜੇ

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਠਿੰਡਾ ਪੁੱਜੇ

    ਬਠਿੰਡਾ (ਸੁਖਜੀਤ ਮਾਨ)। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬਠਿੰਡਾ ਦੇ ਦਸਹਿਰਾ ਸਮਾਗਮਾਂ ਚ ਹਿੱਸਾ ਲੈਣ ਲਈ ਸਵੇਰ ਵਕਤ ਹੀ ਬਠਿੰਡਾ ਪੁੱਜ ਗਏ । ਬਠਿੰਡਾ ਪਹੁੰਚਦਿਆਂ ਹੀ ਉਨ੍ਹਾਂ ਸਭ ਤੋਂ ਪਹਿਲਾਂ ਬਠਿੰਡਾ ਨਹਿਰ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ । ਇਸ ਮਗਰੋਂ ਰੋਜ਼ ਗਾਰਡਨ ਵਿੱਚ ਬਣਨ ਵਾਲੇ ਆਡੀਟੋਰੀਅਮ ਦਾ ਵੀ ਨੀਂਹ ਪੱਥਰ ਮੁੱਖ ਮੰਤਰੀ ਦੇ ਵੱਲੋਂ ਰੱਖਿਆ ਗਿਆ । ਇਨ੍ਹਾਂ ਸਮਾਗਮਾਂ ਤੋਂ ਇਲਾਵਾ ਉਹ ਬਠਿੰਡਾ ਦੇ ਪਰਸਰਾਮ ਨਗਰ ਵਿਚ ਸਥਿਤ ਸ਼ਹੀਦ ਸੰਦੀਪ ਸਿੰਘ ਚੌਕ ਵਿੱਚ ਪ੍ਰੋਗਰਾਮ ਵਿਖੇ ਸ਼ਿਰਕਤ ਕਰਨਗੇ।

    ਸ਼ਾਮ ਵਕਤ ਮੁੱਖ ਮੰਤਰੀ ਵੱਲੋਂ ਦੁਸਹਿਰਾ ਸਮਾਗਮ ਜੋ ਰੇਲਵੇ ਗਰਾਊਂਡ ਵਿੱਚ ਮਨਾਇਆ ਜਾ ਰਿਹਾ ਹੈ ਉਸ ਵਿਚ ਸ਼ਿਰਕਤ ਕੀਤੀ ਜਾਵੇਗੀ । ਬਠਿੰਡਾ ਵਾਸੀਆਂ ਨੂੰ ਉਮੀਦ ਹੈ ਕਿ ਵਿੱਤ ਮੰਤਰੀ ਦਾ ਹਲਕਾ ਹੋਣ ਦੇ ਕਾਰਨ ਭਾਵੇਂ ਹੀ ਇੱਥੇ ਵਿਕਾਸ ਕਾਰਜਾਂ ਦੀ ਪਹਿਲਾਂ ਹੀ ਕੋਈ ਕਮੀ ਨਹੀਂ ਰਹੀ ਪਰ ਅੱਜ ਦਸਹਿਰਾ ਸਮਾਗਮ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੋਈ ਵਿਸ਼ੇਸ਼ ਐਲਾਨ ਕਰ ਸਕਦੇ ਹਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ