ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਮਸਲਿਆਂ ’ਤੇ ਇਨ੍ਹਾਂ ਆਗੂਆਂ ਨੂੰ ਦੇ ਦਿੱਤੀ ਖੁੱਲੀ ਬਹਿਸ ਦੀ ਚੁਣੌਤੀ

Manpreet Badal

ਮੁੱਖ ਮੰਤਰੀ ਵੱਲੋਂ ਬਾਜਵਾ, ਜਾਖੜ, ਵੜਿੰਗ ਅਤੇ ਸੁਖਬੀਰ ਨੂੰ ਪੰਜਾਬ ਦੇ ਮਸਲਿਆਂ ’ਤੇ ਇਕ ਨਵੰਬਰ ਨੂੰ ਖੁੱਲੀ ਬਹਿਸ ਦੀ ਚੁਣੌਤੀ

  • ਕਿਹਾ, ਲੋਕਾਂ ਸਾਹਮਣੇ ਵਿਰੋਧੀ ਨੇਤਾਵਾਂ ਦੇ ਪੰਜਾਬ ਵਿਰੋਧੀ ਚਿਹਰੇ ਦਾ ਪਰਦਫਾਸ਼ ਕਰਾਂਗਾ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਦੇ ਮਸਲਿਆਂ ਉਤੇ ਇਕ ਨਵੰਬਰ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ। (CM Bhagwant Mann)

ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਨੇਤਾਵਾਂ ਦੇ ਹੱਥ ਅਤੇ ਰੂਹਾਂ ਪੰਜਾਬ ਦੇ ਲਹੂ ਨਾਲ ਲਥਪਥ ਹਨ ਕਿਉਂਕਿ ਇਨਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨਾਂ ਕਿਹਾ ਕਿ ਪੰਜਾਬ ਨਾਲ ਕਮਾਏ ਧ੍ਰੋਹ ਲਈ ਇਨਾਂ ਲੀਡਰਾਂ ਨੂੰ ਸੂਬੇ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਪੰਜਾਬ ਦਿਵਸ ਮੌਕੇ ਪ੍ਰਸਤਾਵਿਤ ਬਹਿਸ ਲਈ ਚੰਗੀ ਤਰਾਂ ਤਿਆਰੀ ਕਰਨ ਲਈ ਆਖਿਆ ਜਿੱਥੇ ਉਹ ਇਨਾਂ ਨੇਤਾਵਾਂ ਦੇ ਪੰਜਾਬ ਵਿਰੁੱਧ ਕੱਚੇ ਚਿੱਠੇ ਖੋਲ ਕੇ ਅਸਲ ਚਿਹਰਾ ਜੱਗ ਜ਼ਾਹਰ ਕਰਨਗੇ।

ਇਹ ਵੀ ਪੜ੍ਹੋ : ਜਦੋਂ ਸਰੀਰ ’ਚ ਦਿਖਾਈ ਦੇਣ ਇਹ ਲੱਛਣ ਤਾਂ ਸਮਝ ਜਾਓ ਸਰੀਰ ’ਚ ਹੈ ਪਾਣੀ ਦੀ ਕਮੀ

ਮੁੱਖ ਮੰਤਰੀ (CM Bhagwant Mann) ਨੇ ਕਿਹਾ, “ਖੁੱਲੀ ਬਹਿਸ ਪੰਜਾਬ ਨੂੰ ਹੁਣ ਤੱਕ ਕੀਹਨੇ ਤੇ ਕਿਵੇਂ ਲੁੱਟਿਆ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗੀ। ਇਸ ਬਹਿਸ ਵਿੱਚ ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ-ਮੁਲਾਹਜੇ, ਟੋਲ ਪਲਾਜ਼ੇ, ਜਵਾਨੀ-ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ ਦੀ ਗੱਲ ਹੋਵੇਗੀ।” ਉਨਾਂ ਕਿਹਾ ਕਿ ਵਿਰੋਧੀ ਨੇਤਾਵਾਂ ਨੇ ਇਨਾਂ ਸਾਰੇ ਮਸਲਿਆਂ ਉਤੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਜਿਸ ਲਈ ਇਨਾਂ ਨੂੰ ਸੂਬੇ ਦੇ ਲੋਕਾਂ ਅੱਗੇ ਜੁਆਬਦੇਹ ਬਣਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਇਨਾਂ ਨੇਤਾਵਾਂ ਨੂੰ ਪੰਜਾਬ ਵਾਸੀਆਂ ਅਤੇ ਮੀਡੀਆ ਸਾਹਮਣੇ ਖੁੱਲੀ ਬਹਿਸ ਲਈ ਵੰਗਾਰਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਨੇਤਾਵਾਂ ਨੂੰ ਕਿਹਾ ਕਿ ਤੁਹਾਡੇ ਕੋਲ ਇਸ ਬਹਿਸ ਲਈ ਤਿਆਰੀ ਕਰਨ ਦਾ ਖੁੱਲਾ ਸਮਾਂ ਹੈ ਅਤੇ ਆਪਣਾ ਬਚਾਅ ਕਰਨ ਲਈ ਕਾਗਜ਼-ਪੱਤਰ ਵੀ ਲਿਆ ਸਕਦੇ ਹੋ। ਹਾਲਾਂਕਿ, ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਤਾਂ ਲੋਕਾਂ ਦੀ ਕਚਹਿਰੀ ਵਿੱਚ ਸੱਚ ਦੀ ਗੱਲ ਕਰਨੀ ਹੈ ਜਿਸ ਕਰਕੇ ਮੈਨੂੰ ਕਿਸੇ ਕਾਗਜ਼-ਪੱਤਰ ਦਾ ਸਹਾਰਾ ਲੈਣ ਦੀ ਲੋੜ ਨਹੀਂ ਅਤੇ ਮੈਂ ਬਿਨਾਂ ਕਿਸੇ ਕਾਗਜ਼ ਦੇ ਬਹਿਸ ਵਿੱਚ ਹਿੱਸਾ ਲਵਾਂਗਾ।” ਉਨਾਂ ਕਿਹਾ ਕਿ ਵਿਰੋਧੀ ਨੇਤਾ ਜਿਨਾਂ ਚਾਹੁਣ ਰੱਟਾ ਲਾ ਲੈਣ ਕਿਉਂਕਿ ਆਖਰ ਵਿੱਚ ਉਹ ਇਕ ਨਵੰਬਰ ਨੂੰ ਬਹਿਸ ਦੌਰਾਨ ਇਨਾਂ ਦੇ ਗੁਨਾਹ ਬੇਪਰਦ ਕਰ ਦੇਣਗੇ।

ਜਾਖੜ, ਸੁਖਬੀਰ ਤੇ ਬਾਜਵਾ ਨੇ ਸਵੀਕਾਰ ਕੀਤੀ ਚੁਣੌਤੀ, ਕਰਨਗੇ ਖੁੱਲ੍ਹੀ ਬਹਿਸ਼

ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਚੁਣੌਤੀ ਨੂੰ ਵਿਰੋਧੀ ਧਿਰਾਂ ਵਿੱਚ ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਸਣੇ ਪ੍ਰਤਾਪ ਬਾਜਵਾ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਪ੍ਰਤਾਪ ਬਾਜਵਾ ਨੇ ਐਲਾਨ ਕੀਤਾ ਹੈ ਕਿ ਉਹ ਇਸ ਬਹਿਸ ਲਈ ਤਿਆਰ ਪਰ ਇਸ ਬਹਿਸ ਦਾ ਸਿੱਟਾ ਕੱਢਣ ਲਈ ਕਿਸੇ ਸੁਪਰੀਮ ਕੋਰਟ ਦੇ ਰਿਟਾਇਰ ਜਸਟਿਸ ਨੂੰ ਅਗਵਾਈ ਦਿੱਤੀ ਜਾਵੇ ਤਾਂ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਕਾਫ਼ੀ ਜਿਆਦਾ ਦੂਰ ਹੈ, ਮੈ ਤੁਹਾਡੇ ਘਰ ਦੇ ਬਾਹਰ 10 ਅਕਤੂਬਰ ਨੂੰ ਹੀ ਆ ਰਿਹਾ ਹਾਂ ਅਤੇ ਮੀਡੀਆ ਦੇ ਸਾਹਮਣੇ ਹਰ ਬਹਿਸ ਕਰਨ ਲਈ ਤਿਆਰ ਹਾਂ। ਸੁਨੀਲ ਜਾਖੜ ਨੇ ਵੀ ਇਸ ਬਹਿਸ ਨੂੰ ਸਵੀਕਾਰ ਕਰਦੇ ਹੋਏ ਭਗਵੰਤ ਮਾਨ ਨੂੰ ਤਿਆਰੀ ਕਰਨ ਲਈ ਕਿਹਾ ਹੈ।

LEAVE A REPLY

Please enter your comment!
Please enter your name here