ਮੁੱਖ ਮੰਤਰੀ ਦੇ ਗੁਰੂਹਰਸਹਾਏ ਵਿਖੇ ਨਾ ਪੁੱਜਣ ‘ਤੇ ਹੜ੍ਹ ਪੀੜਤ ਹੋਏ ਨਿਰਾਸ਼ (Chief Minister)
ਗੁਰੂਹਰਸਹਾਏ (ਵਿਜੈ ਹਾਂਡਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੁਰੂਹਰਸਹਾਏ ਵਿਖੇ ਫੇਰੀ ਨੂੰ ਲੈ ਕੇ ਹੜ੍ਹ ਪ੍ਰਭਾਵਿਤ ਕਿਸਾਨਾਂ ਅੰਦਰ ਕੁਝ ਮੁਆਵਜ਼ੇ ਦੀ ਆਸ ਜਾਗੀ ਸੀ ਪਰ ਮੋਕੇ ਤੇ ਕੈਪਟਨ ਦੇ ਨਾ ਪੁੱਜਣ ਤੇ ਪੀੜਤ ਕਿਸਾਨਾਂ ਅੰਦਰ ਭਾਰੀ ਨਿਰਾਸ਼ਾ ਵੇਖੀ ਗਈ। (Chief Minister)
ਕੈਬਨਿਟ ਮੰਤਰੀ ਰਾਣਾ ਸੋਢੀ ਦੀ ਰਿਹਾਇਸ਼ ਕੋਠੀ ਰਾਜਗੜ੍ਹ ਫਾਰਮ ਹਾਉਸ ਮੋਹਨ ਕੇ ਉਤਾੜ ਵਿਖੇ ਮੁੱਖ ਮੰਤਰੀ ਨੇ 10 ਵਜੇ ਆਉਣਾ ਸੀ ਜਿੱਥੇ ਉਹਨਾਂ ਹੜ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨੀ ਸੀ ਪਰ ਉਹ ਇੱਥੇ ਪੁੱਜੇ ਹੀ ਨਹੀਂ। ਜਿਸ ਕਾਰਨ ਸਾਰੇ ਹੜ੍ਹ ਪੀੜਤਾਂ ਅੰਦਰ ਨਿਰਾਸ਼ ਦੇ ਨਾਲ-ਨਾਲ ਦੁਖੀ ਵੇਖੇ ਗਏ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਉਪਰੰਤ ਜਲਾਲਾਬਾਦ ਹਲਕੇ ਦੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਜਾਣਾ ਸੀ।
ਉਹਨਾਂ ਦੀ ਆਮਦ ਨੂੰ ਲੈ ਕੇ ਸਖਤ ਪੁਲਿਸ ਪ੍ਰਸਾਸਨ ਵੱਲੋਂ ਪ੍ਰਬੰਧ ਕੀਤੇ ਗਏ ਸਨ। ਬਾਅਦ ‘ਚ ਕੈਬਨਿਟ ਮੰਤਰੀ ਰਾਣਾ ਸੋਢੀ, ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ, ਉਮੀਦਵਾਰ ਰਮਿੰਦਰ ਸਿੰਘ ਆਵਲਾ ਤੇ ਹੋਰ ਆਗੂਆਂ ਨਾਲ ਜਲਾਲਾਬਾਦ ਨੂੰ ਰਵਾਨਾ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।