ਗੁਜਰਾਤ ਦੌਰੇ ’ਤੇ ਮੁੱਖ ਮੰਤਰੀ ਭਗਵੰਤ ਮਾਨ, ਕੱਤਿਆ ਚਰਖਾ

maan

ਗੁਜਰਾਤ ਦੌਰੇ ’ਤੇ ਮੁੱਖ ਮੰਤਰੀ ਭਗਵੰਤ ਮਾਨ, ਕੱਤਿਆ ਚਰਖਾ

(ਸੱਚ ਕਹੂੰ ਨਿਊਜ਼) ਗੁਜਰਾਤ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ( Bhagwant Mann Gujarat) ਦੌਰੇ ’ਤੇ ਹਨ। ਉੱਥੇ ਉਨਾਂ ਨੇ ਸਾਬਰਮਤੀ ਆਸ਼ਰਮ ਜਾ ਕੇ ਮਹਾਤਮਾ ਗਾਂਧੀ ਦਾ ਚਰਖਾ ਚਲਾਇਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਆਸ਼ਰਮ ’ਚ ਆ ਕੇ ਕਾਫੀ ਕੁਝ ਦੇਖਣ ਨੂੰ ਮਿਲਿਆ। ਉਨਾਂ ਦੇ ਹੱਥਾਂ ਨਾਲ ਲਿਖੀਆਂ ਚਿੱਠੀਆ ਵੇਖੀਆਂ। ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਮਿਲੀ ਜਿੱਤ ਤੋਂ ਬਾਅਦ ਹੁਣ ਗੁਜਰਾਤ ਦਾ ਰੁਖ ਕਰ ਲਿਆ ਹੈ। ਹੁਣ ਕੇਜਰੀਵਾਲ ਦੀਆਂ ਨਜ਼ਰਾਂ ਗੁਜਰਾਤ ’ਤੇ ਹਨ ਇਸ ਲਈ ਉਹ ਭਗਵੰਤ ਮਾਨ ਨਾਲ ਗੁਜਰਾਤ ਦੌਰੇ ਤੇ ਹਨ ਤੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ।

ਹੁਣ ਤੱਕ ਆਮ ਆਦਮੀ ਪਾਰਟੀ ਦਿੱਲੀ ਤੱਕ ਸੀਮਤ ਸੀ। ਇਹ ਦੂਜੇ ਰਾਜਾਂ ਵਿੱਚ ਕਦੇ ਵੀ ਬਹੁਮਤ ਹਾਸਲ ਨਹੀਂ ਕਰ ਸਕਿਆ। ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ‘ਆਪ’ ਦੀ ਸਰਕਾਰ ਬਣੀ ਹੈ। ਖਾਸ ਗੱਲ ਇਹ ਹੈ ਕਿ ਇੱਥੇ ਉਨ੍ਹਾਂ ਨੇ 117 ਵਿੱਚੋਂ 92 ਸੀਟਾਂ ਜਿੱਤੀਆਂ ਹਨ। ਇਹੀ ਕਾਰਨ ਹੈ ਕਿ ਹੁਣ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਇਹ ਭਰੋਸਾ ਦੇ ਰਹੀ ਹੈ ਕਿ ਗੁਜਰਾਤ ਦੇ ਲੋਕ ਉਸ ਉੱਤੇ ਉਸੇ ਤਰ੍ਹਾਂ ਭਰੋਸਾ ਕਰ ਸਕਦੇ ਹਨ, ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਉਸ ਉੱਤੇ ਭਰੋਸਾ ਕੀਤਾ ਸੀ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਅਰਵਿੰਦ ਕੇਜਰੀਵਾਲ ਪਾਰਟੀ ਦਾ ਚਿਹਰਾ ਸਨ। ਹਲਾਂਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਇੱਥੇ ਸੀਐਮ ਭਗਵੰਤ ਮਾਨ ਵੀ ਫਿੱਟ ਬੈਠ ਰਹੇ ਹਨ। ਖਾਸ ਕਰਕੇ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਲਈ ਕੀਤੇ ਗਏ ਫੈਸਲੇ ਲੋਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਹਨ। ਨੇਤਾਵਾਂ ਦੀ ਸੁਰੱਖਿਆ ‘ਚ ਕਟੌਤੀ ਤੋਂ ਲੈ ਕੇ ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ ਤੱਕ, ਵਿਧਾਇਕਾਂ ਨੂੰ ਸਿਰਫ ਇਕ ਪੈਨਸ਼ਨ ਦੇ ਫੈਸਲੇ ਤੋਂ ਲੋਕ ਖੁਸ਼ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ