ਮੁੱਖ ਮੰਤਰੀ ਮਾਨ ਨੇ ਛੁਡਵਾਈ ਸਰਕਾਰੀ ਜ਼ਮੀਨ
- ਅੱਜ 2828 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ : ਮੁੱਖ ਮੰਤਰੀ
- 250 ਏਕੜ ਮੈਦਾਨੀ ਜ਼ਮੀਨ ਬਾਕੀ
- ਪੰਚਾਇਤੀ ਜ਼ਮੀਨਾਂ ’ਤੇ ਰਸੂਖਦਾਰਾਂ ਨੇ ਕੀਤਾ ਹੋਇਆ ਹੈ ਕਬਜ਼ਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੂਡ ’ਚ ਨਜ਼ਰ ਆਏ। ਉਹ ਆਪਣੇ ਕਾਫਲੇ ਸਮੇਤ ਰੇਡ ’ਤੇ ਨਿਕਲੇ ਹਨ। ਮੁੱਖ ਮੰਤਰੀ ਮੁਹਾਲੀ ਦੇ ਮੁੱਲਾਂਪੁਰ ਨੇੜੇ ਨਜਾਇਜ਼ ਕਬਜ਼ੇ ਵਾਲੀ ਜ਼ਮੀਨ ਛੁਡਾਉਣ ਲਈ ਪੂਰੇ ਦਲ ਤੇ ਬਲ ਸਮੇਤ ਪਹੁੰਚੇ। ਉਨ੍ਹਾਂ ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਮੌਜ਼ੂਦ ਹਨ। ਮੁੱਖ ਮੰਤਰੀ ਨੇ ਮੁੱਲਾਂਪੁਰ ਨੇੜੇ ਸਰਕਾਰੀ ਜ਼ਮੀਨ ਦਾ ਕਬਜ਼ਾ ਛੁਡਾਇਆ। ਪੰਚਾਇਤੀ ਜ਼ਮੀਨ ’ਤੇ ਰਸੂਖਦਾਰਾਂ ਨੇ ਕਬਜ਼ਾ ਕੀਤਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ’ਤੇ 16 ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ’ਚ ਆਈ ਹੈ ਸੂਬੇ ’ਚ ਨਜਾ਼ਇਜ਼ ਕਬਜ਼ੇ ਛੁਡਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਰੰਗ ਲਿਆ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਨਜ਼ਾਇਜ਼ ਕਬਜ਼ੇ ਛੱਡਣ ਦੀ ਚਿਤਾਵਨੀ ਦਿੱਤੀ ਹੋਈ ਹੈ ਕਿ ਲੋਕ ਆਪਣੇ-ਆਪ ਕਬਜ਼ੇ ਛੱਡ ਦੇਣ ਨਹੀਂ ਤਾਂ ਉਨ੍ਹਾਂ ’ਤੇ ਪਰਚੇ ਤੇ ਖਰਚੇ ਪਾ ਦਿੱਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ