ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ‘ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ’ ਦੀ ਸ਼ੁਰੂਆਤ

ਹੁਣ ਬਜ਼ੁਰਗਾਂ ਨੂੰ 750 ਰੁਪਏ ਦੀ ਥਾਂ ਮਿਲਣਗੇ 1500 ਰੁਪਏ

ਚੰਡੀਗੜ੍ਹ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ‘ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ’ ਦੀ ਸ਼ੁਰੂਆਤ ਕੀਤੀ ਗਈ। ਅਮਰਿੰਦਰ ਸਿੰਘ ਵੱਲੋਂ ਇਹ ਪੈਨਸ਼ਨ ਦੇਣ ਦੀ ਸ਼ੁਰੂਆਤ ਚੈੱਕ ਰਾਹੀਂ ਕੀਤੀ ਗਈ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਮੌਜ਼ੂਦ ਸਨ। ਹੁਣ ਪੰਜਾਬ ਦੇ ਬਜ਼ੁਰਗਾਂ ਨੂੰ 750 ਰੁਪਏ ਪਨੈਸ਼ਨ ਦੀ ਥਾਂ 1500 ਰੁਪਏ ਪੈਨਸ਼ਨ ਮਿਲੇਗੀ ਕਾਫ਼ੀ ਸਮੇਂ ਤੋਂ ਪੈਨਸ਼ਨ ਦੀ ਉਡੀਕ ਕਰ ਰਹੇ ਬਜ਼ੁਰਗਾਂ ਨੂੰ ਪੰਜਾਬ ਸਰਕਾਰ ਨੇ ਰਾਹਤ ਦਿੰਦਿਆਂ ਅੱਜ ਪੈਨਸ਼ਨ 750 ਤੋਂ 1500 ਰੁਪਏ ਕਰ ਦਿੱਤੀ ਗਈ।

ਇਹ ਪੈਨਸ਼ਨ ਉਨ੍ਹਾਂ ਦੇ ਸਿੱਧੇ ਅਕਾਊਂਟ ’ਚ ਆਉਣ ਦੀ ਥਾਂ ’ਤੇ ਚੈੱਕ ਰਾਹੀਂ ਹੀ ਮਿਲੇਗੀ ਇਸ ਲਈ ਬਜ਼ੁਰਗਾਂ ਨੂੰ ਚੈੱਕ ਲੈ ਕੇ ਆਪਣੇ ਬੈਂਕ ਅਕਾਊਂਟ ਵਿੱਚ ਲਾਉਣ ਲਈ ਬੈਂਕਾਂ ਵਿੱਚ ਚੱਕਰ ਵੀ ਕੱਟਣੇ ਪੈਣਗੇ ਹਾਲਾਂਕਿ ਜਿਹੜੇ ਬਜ਼ੁਰਗ ਪੈਨਸ਼ਨ ਚੈੱਕ ਰਾਹੀਂ ਲੈਣ ਤੋਂ ਇਨਕਾਰ ਕਰਨਗੇ ਜਾਂ ਫਿਰ ਚੈੱਕ ਨੂੰ ਫੜਨਗੇ ਹੀ ਨਹੀਂ ਉਨ੍ਹਾਂ ਬਜ਼ੁਰਗਾਂ ਦੇ ਬੈਂਕ ਖਾਤੇ ਵਿੱਚ ਸਿੱਧੇ ਤੌਰ ’ਤੇ ਪੈਨਸ਼ਨ ਦੇ ਪੈਸੇ ਪਾਉਣ ਦਾ ਇੰਤਜ਼ਾਮ ਵੀ ਵਿਭਾਗ ਵੱਲੋਂ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ