ਇਸ ਖ਼ਤਰਨਾਕ ਗੈਂਗਸਟਰ ਦੇ ਨਿਸ਼ਾਨੇ ‘ਤੇ ਆਇਆ ਛੋਟਾ ਰਾਜਨ

Conspiracy, Kill, Underworld, Don, Chhota Rajan

ਖੁਲਾਸਾ : ਡੀ ਕੰਪਨੀ ਬਣਾ ਰਹੀ ਹੈ ਯੋਜਨਾ | Chhota Rajan

ਨਵੀਂ ਦਿੱਲੀ (ਏਜੰਸੀ)। ਤਿਹਾੜ ਜੇਲ੍ਹ ‘ਚ ਬੰਦ ਅੰਡਰ ਵਰਲਡ ਡਾਨ ਛੋਟਾ ਰਾਜਨ ਸਬੰਧੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਿੱਲੀ ਦਾ ਖ਼ਤਰਨਾਕ ਗੈਂਗਸਟਰ ਨੀਰਜ ਬਵਾਨਾ ਡੀ ਕੰਪਨੀ ਦੇ ਨਿਰਦੇਸ਼ ‘ਤੇ ਛੋਟਾ ਰਾਜਨ ਨੂੰ ਮਾਰਨ ਦੀ ਸਾਜ਼ਿਸ ਘੜ ਰਿਹਾ ਹੈ ਇੰਟੈਲੀਜੈਂਸ ਨੇ ਤਿਹਾੜ ਪ੍ਰਸ਼ਾਸਨ ਤੋਂ ਦੋ ਹਫ਼ਤੇ ਪਹਿਲਾਂ ਇਸ ਸਾਜਿਸ਼ ਸਬੰਧੀ ਜਾਣਕਾਰੀ ਦਿੱਤੀ ਹੈ ਮਿਲੀ ਜਾਣਕਾਰੀ ਅਨੁਸਾਰ ਬਵਾਨਾ ਨੇ ਜੇਲ੍ਹ ‘ਚ ਮਿਲਣ ਆਏ ਇੱਕ ਸ਼ਖਸ ਨੂੰ ਕੁਝ ਗੱਲਾਂ ਦੱਸੀਆਂ ਸਨ ਛੋਟਾ ਰਾਜਨ ਤੇ ਬਵਾਨਾ ਇੱਕ ਹੀ ਜੇਲ੍ਹ ‘ਚ ਬੰਦ ਹਨ ਪਰ ਉਨ੍ਹਾਂ ਦੀ ਸੈੱਲ ਵੱਖ ਹੈ ਹਾਲਾਂਕਿ ਅਲਰਟ ਤੋਂ ਬਾਅਦ ਬਵਾਨਾ ਨੂੰ ਵੱਖਰੇ ਸੈੱਲ ‘ਚ ਸ਼ਿਫਟ ਕਰ ਦਿੱਤਾ ਗਿਆ ਹੈ ਕੁਝ ਦਿਨ ਪਹਿਲਾਂ ਬਵਾਨਾ ਦੀ ਸੈੱਲ ਤੋਂ ਮੋਬਾਇਲ ਫੋਨ ਬਰਾਮਦ ਹੋਇਆ ਸੀ। (Chhota Rajan)

ਤੁਹਾਨੂੰ ਦੱਸ ਦੇਈਏ ਕਿ ਛੋਟਾ ਰਾਜਨ ਨੂੰ ਤਿਹਾੜ ਜੇਲ੍ਹ ‘ਚ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਦਾਊਦ ਇਬਰਾਹੀਮ ਤੇ ਉਨ੍ਹਾਂ ਦੇ ਗੈਂਗ ਲਈ ਦਿੱਲੀ ‘ਚ ਰਾਜਨ ‘ਤੇ ਹਮਲਾ ਕਰਨਾ ਥੋੜਾ ਮੁਸ਼ਕਲ ਹੈ ਤਿਹਾੜ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਰਾਜਨ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਤੇ ਬਵਾਨਾ ਲਈ ਹੁਣ ਇਹ ਸੰਭਵ ਨਹੀਂ ਹੈ ਕਿ ਉਹ ਰਾਜਨ ‘ਤੇ ਹਮਲਾ ਕਰ ਸਕੇ ਰਾਜਨ ਦੀ ਸੈੱਲ ਜੇਲ੍ਹ ਨੰਬਰ 2 ‘ਚ ਸਭ ਤੋਂ ਆਖਰ ‘ਚ ਹੈ ਜਦੋਂਕਿ ਬਵਾਨਾ ਨੂੰ ਦੂਜੀ ਸੈੱਲ ‘ਚ ਰੱਖਿਆ ਗਿਆ ਹੈ ਰਾਜਨ ਲਈ ਸਪੈਸ਼ਲ ਗਾਰਡ ਤੇ ਖਾਨਾ ਬਣਾਉਣ ਵਾਲਾ ਰੱਖਿਆ ਗਿਆ ਹੈ ਜੋ ਕਿ ਸਖ਼ਤ ਨਿਗਰਾਨੀ ਕਰਦੇ ਹਨ।

LEAVE A REPLY

Please enter your comment!
Please enter your name here