ਪਾਰਕ ’ਚੋਂ 60 ਬੈਗ ਕੂੜਾ ਕੱਢਿਆ ਤੇ ਸੇਵਾਦਾਰਾਂ ਨੇ 100 ਬੂਟੇ ਵੀ ਲਾਏ
ਲੰਦਨ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਇੰਗਲੈਂਡ (ਯੂਕੇ) ਦੀ ਸਾਧ-ਸੰਗਤ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲੰਦਨ ਦੇ ਅਵੈਨਿਊ ਪਾਰਕ, ਕ੍ਰੇਨਫੋਰਡ ’ਚ ਸਵੱਛਤਾ ਤੇ ਰੁੱਖ ਲਗਾਓ ਅਭਿਆਨ ਚਲਾਇਆ। (Cleanliness Campaign)
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 82 ਮੈਂਬਰਾਂ ਨੇ ਇਨ੍ਹਾਂ ਅਭਿਆਨਾਂ ’ਚ ਹਿੱਸਾ ਲਿਆ। ਇਸ ਦੌਰਾਨ ਸਾਧ-ਸੰਗਤ ਨੇ ਪਾਰਕ ਦੀ ਸਫਾਈ ਕਰਦਿਆਂ 60 ਬੈਗ ਕੂੜਾ ਕੱਢਿਆ ਤੇ 100 ਪੌਦੇ ਲਾ ਕੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ। ਸੇਵਾਦਾਰਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ।